11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਸਾਵਣ ਮਹੀਨੇ ਦੇ ਸੋਮਵਾਰ ਮੌਕੇ ਜੈ ਮਾਂ ਮੰਦਰ ’ਚ ਸੈਂਕੜੇ ਸ਼ਰਧਾਲੂਆਂ ਨੇ ਲਿਆ ਯੱਗ ’ਚ ਹਿੱਸਾ ਸ਼ਰਧਾਲੂਆਂ ਨੇ ਆਹੂਤੀਆਂ ਪਾ ਕੇ ਕੀਤੀ ਭਗਵਾਨ ਸ਼ਿਵ ਦੀ ਅਰਾਧਨਾ

ਜਲਾਲਾਬਾਦ, 10 ਅਗਸਤ (ਜਤਿੰਦਰ ਪਾਲ ਸਿੰਘ)-ਸਥਾਨਕ ਗਾਂਧੀ ਨਗਰ ਵਿਚ ਸਥਿਤ ਜੈ ਮਾਂ ਮੰਦਰ ਵਿਖੇ ਸਾਵਣ ਮਹੀਨੇ ਦੇ ਸੋਮਵਾਰ ਦੇ ਚੱਲਦੇ ਹੋਏ ਹਵਨ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਪਹੁੰਚੇ ਅਤੇ ਯੱਗ ਵਿਚ ਹਿੱਸਾ ਪਾ ਕੇ ਆਪਣਾ ਜੀਵਨ ਸਫਲਾ ਕੀਤਾ। ਇਸ ਯੱਗ ਵਿਚ ਵਿਸ਼ੇਸ਼ ਤੋਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਅਸ਼ੋਕ ਕੁਮਾਰ ਅਨੇਜਾ ਵੀ ਪਹੁੰਚੇ ਅਤੇ ਉਨ੍ਹਾਂ ਨੇ ਯੱਗ ਵਿਚ ਅਹੂਤੀ ਪਾ ਕੇ ਯੱਗ ਵਿਚ ਹਿੱਸਾ ਲਿਆ।

Ad Position 21
No active advertisement
ਜੈ ਮਾਂ ਮੰਦਰ ’ਚ ਹਵਨ ਯੱਗ ਦੌਰਾਨ ਆਹੂਤੀ ਪਾਉਂਦੇ ਸ਼ਰਧਾਲੂ। ਤਸਵੀਰ-ਜਤਿੰਦਰ ਪਾਲ ਸਿੰਘ 11-08-2026
ਜਲਾਲਾਬਾਦ, 10 ਅਗਸਤ (ਜਤਿੰਦਰ ਪਾਲ ਸਿੰਘ)-ਸਥਾਨਕ ਗਾਂਧੀ ਨਗਰ ਵਿਚ ਸਥਿਤ ਜੈ ਮਾਂ ਮੰਦਰ ਵਿਖੇ ਸਾਵਣ ਮਹੀਨੇ ਦੇ ਸੋਮਵਾਰ ਦੇ ਚੱਲਦੇ ਹੋਏ ਹਵਨ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਪਹੁੰਚੇ ਅਤੇ ਯੱਗ ਵਿਚ ਹਿੱਸਾ ਪਾ ਕੇ ਆਪਣਾ ਜੀਵਨ ਸਫਲਾ ਕੀਤਾ। ਇਸ ਯੱਗ ਵਿਚ ਵਿਸ਼ੇਸ਼ ਤੋਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਅਸ਼ੋਕ ਕੁਮਾਰ ਅਨੇਜਾ ਵੀ ਪਹੁੰਚੇ ਅਤੇ ਉਨ੍ਹਾਂ ਨੇ ਯੱਗ ਵਿਚ ਅਹੂਤੀ ਪਾ ਕੇ ਯੱਗ ਵਿਚ ਹਿੱਸਾ ਲਿਆ। ਇਹ ਹਵਨ ਪੰਡਤ ਕ੍ਰਿਸ਼ਨ ਕੁਮਾਰ ਸ਼ਾਸਤਰੀ ਵਲ਼ੋਂ ਵਿਧੀਵਤ ਤਰੀਕੇ ਦੇ ਨਾਲ ਕਰਵਾਇਆ ਗਿਆ ਅਤੇ ਯੱਗ ਦੇ ਦੌਰਾਨ ਮੰਦਰ ਪਰਿਸਰ ‘ਓਮ ਨਮਹ ਸ਼ਿਵਾਏ’ ਦੇ ਜਾਪ ਨਾਲ ਗੂੰਜ ਉੱਠਿਆ। ਸ਼ਰਧਾਲੂਆਂ ਨੇ ਧਾਰਮਿਕ ਮਾਹੌਲ ਵਿਚ ਪੂਰੀ ਸ਼ਰਧਾ ਭਾਵਨਾ ਦੇ ਨਾਲ ਪੂਜਾ-ਅਰਚਨਾ ਕੀਤੀ। ਮੰਦਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਜੈ ਮਾਂ ਮੰਦਰ ਵਿਚ ਹਰ ਸੋਮਵਾਰ ਹਵਨ ਯੱਗ ਕਰਵਾਇਆ ਜਾਂਦਾ ਹੈ। ਸੋਮਵਾਰ ਨੂੰ ਵੀ ਵੱਡੀ ਗਿਣਤੀ ਵਿਚ ਸ਼ਰਧਾਲੂ ਮੰਦਰ ਪੁੱਜੇ ਅਤੇ ਹਵਨ ਯੱਗ ਵਿਚ ਹਿੱਸਾ ਲਿਆ। ਪੰਡਤ ਕ੍ਰਿਸ਼ਨ ਕੁਮਾਰ ਸ਼ਾਸਤਰੀ ਨੇ ਵਿਧੀਵਤ ਤਰੀਕੇ ਨਾਲ ਹਵਨ ਕਰਵਾਇਆ ਅਤੇ ਸ਼ਰਧਾਲੂਆਂ ਨੂੰ ਮੰਤਰ ਉਚਾਰਨ ਦੇ ਨਾਲ ਅਹੂਤੀਆਂ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਆਗੂ ਅਸ਼ੋਕ ਅਨੇਜਾ ਅਸ਼ੋਕ ਅਨੇਜਾ ਨੇ ਕਿਹਾ ਕਿ ਸਾਵਣ ਮਹੀਨੇ ਦਾ ਧਾਰਮਿਕ ਪੱਖੋਂ ਵਿਸ਼ੇਸ਼ ਮਹੱਤਵ ਹੈ। ਇਸ ਦੌਰਾਨ ਧਾਰਮਿਕ ਅਤੇ ਸਮਾਜ ਸੇਵਾ ਦੇ ਕੰਮਾਂ ਵਿਚ ਹਿੱਸਾ ਲੈਣ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਜਲਾਲਾਬਾਦ ਦੇ ਵੱਖ-ਵੱਖ ਮੰਦਰਾਂ ਵਿਚ ਸਾਵਣ ਮਹੀਨੇ ਦੌਰਾਨ ਪਾਠ, ਜਾਪ ਅਤੇ ਹਵਨ ਯੱਗ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿਚ ਸ਼ਰਧਾਲੂ ਵੱਡੀ ਗਿਣਤੀ ਵਿਚ ਪੁੱਜ ਕੇ ਆਪਣੀ ਆਸਥਾ ਪ੍ਰਗਟ ਕਰ ਰਹੇ ਹਨ। ਹਵਨ ਯੱਗ ਦੀ ਸਮਾਪਤੀ ਤੋਂ ਬਾਅਦ ਸ਼ਰਧਾਲੂਆਂ ਨੂੰ ਖੀਰ ਦਾ ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਜਨਕ ਰਾਜ ਸੁਖੀਜਾ, ਵਿਨੋਦ ਸੇਤੀਆ, ਬੰਟੀ ਕਾਠਪਾਲ, ਨਿਤਿਸ਼ ਸੇਤੀਆ, ਸੀਏ ਸਤੀਸ਼ ਸਚਦੇਵਾ, ਓਮ ਪ੍ਰਕਾਸ਼ ਸਮੇਤ ਹੋਰ ਸ਼ਰਧਾਲੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਐੱਸ.ਕੇ.ਐੱਮ.ਅਤੇ ਟਰੇਡ ਯੂਨੀਅਨਾਂ ਨੇ ਮੰਗਾਂ ਨੂੰ ਲੈ ਕੇ ਡੀ.ਸੀ. ਦਫ਼ਤਰ ਅੱਗੇ ਦਿੱਤਾ ਰੋਸ ਧਰਨਾ ਨਾਇਬ ਤਹਿਸੀਲਦਾਰ ਰਾਹੀ... ਅਗਲੀ ਖ਼ਬਰ ਮੈਡਮ ਖ਼ੁਸ਼ਬੂ ਸਵਨਾ ਨੇ ਪਿੰਡ ਬਾਂਡੀਵਾਲਾ ਅਤੇ ਮੁਰਾਦ ਵਾਲਾ ਤੋਂ ਧਾਰਮਿਕ ਯਾਤਰਾ ਲਈ ਬੱਸਾਂ ਕੀਤੀਆਂ ਰਵਾਨਾ
Ad Position 24