ਸਾਹਿਤ ਸਭਾ ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ
ਜਲਾਲਾਬਾਦ, 10 ਅਗਸਤ(ਕਰਨ ਚੁਚਰਾ)-ਸਾਹਿਤ ਸਭਾ (ਰਜਿ:) ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਪ੍ਰਧਾਨ ਐਡਵੋਕੇਟ ਸੰਦੀਪ ਝਾਂਬ ਦੀ ਅਗਵਾਈ ਹੇਠ ਹੋਈ। ਪ੍ਰਧਾਨ ਝਾਂਬ ਨੇ ਆਏ ਹੋਏ ਸਾਹਿਤਕਾਰਾਂ ਦਾ ਸਵਾਗਤ ਕੀਤਾ ਅਤੇ ਜਾਣਕਾਰੀ ਦਿੱਤੀ ਕਿ 16 ਅਗਸਤ ਨੂੰ ਭੋਲਾ ਯਮ੍ਹਲਾ ਜੀ ਨਾਲ ਇਕ ਰੂਬਰੂ ਅਤੇ ਸਨਮਾਨ ਸਮਾਰੋਹ ਕਰਵਾਇਆ ਜਾਵੇਗਾ।
ਜਲਾਲਾਬਾਦ, 10 ਅਗਸਤ(ਕਰਨ ਚੁਚਰਾ)-ਸਾਹਿਤ ਸਭਾ (ਰਜਿ:) ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਪ੍ਰਧਾਨ ਐਡਵੋਕੇਟ ਸੰਦੀਪ ਝਾਂਬ ਦੀ ਅਗਵਾਈ ਹੇਠ ਹੋਈ। ਪ੍ਰਧਾਨ ਝਾਂਬ ਨੇ ਆਏ ਹੋਏ ਸਾਹਿਤਕਾਰਾਂ ਦਾ ਸਵਾਗਤ ਕੀਤਾ ਅਤੇ ਜਾਣਕਾਰੀ ਦਿੱਤੀ ਕਿ 16 ਅਗਸਤ ਨੂੰ ਭੋਲਾ ਯਮ੍ਹਲਾ ਜੀ ਨਾਲ ਇਕ ਰੂਬਰੂ ਅਤੇ ਸਨਮਾਨ ਸਮਾਰੋਹ ਕਰਵਾਇਆ ਜਾਵੇਗਾ। ਮੰਚ ਸੰਚਾਲਕ ਹਰਸ਼ਦੀਪ ਬੋਪਾਰਾਏ ਨੇ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਚਲਾਉਂਦਿਆਂ ਸਾਹਿਤਕਾਰਾਂ ਨੂੰ ਆਪਣੀਆਂ ਰਚਨਾਵਾਂ ਪੇਸ਼ ਕਰਨ ਲਈ ਸੱਦਾ ਦਿੱਤਾ। ਮੀਟਿੰਗ ਦੌਰਾਨ ਸਾਹਿਤਕਾਰ ਊਸ਼ਾ ਝਾਂਬ ਵਲੋਂ ਨਸ਼ਿਆਂ ’ਤੇ ਪੇਸ਼ ਕੀਤੀ ਗਈ ਭਾਵੁਕ ਰਚਨਾ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ, ਜਿਸ ਵਿਚ ਨੌਜਵਾਨ ਪੀੜ੍ਹੀ ਡੁੱਬ ਰਹੀ ਹੈ ਅਤੇ ਮਾਂ-ਬਾਪ ਦੇ ਇਕਲੌਤੇ ਬੱਚਿਆਂ ਦੀਆਂ ਜਾਨਾਂ ਜਾਣ ਨਾਲ ਘਰ ਤਬਾਹ ਹੋ ਰਹੇ ਹਨ। ਇਸ ਤੋਂ ਇਲਾਵਾ ਸਾਹਿਤਕਾਰ ਤਿਲਕ ਰਾਜ ਕਾਹਲ ਅਤੇ ਮੀਨਾ ਮਹਿਰੋਕ ਨੇ ਆਪਣੀਆਂ ਕਵਿਤਾਵਾਂ ਰਾਹੀਂ ਨੌਜਵਾਨਾਂ ਨੂੰ ਚੰਗੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਸਮਾਗਮ ਦੌਰਾਨ ਸਭਾ ਦੇ ਕੈਸ਼ੀਅਰ ਦੀਪਕ ਨਾਰੰਗ ਵਲੋਂ ਮੁੱਢਲੇ ਮੈਂਬਰ ਪ੍ਰਵੇਸ਼ ਖੰਨਾ ਦੇ ਜਨਮਦਿਨ ਦੀ ਖ਼ੁਸ਼ੀ ’ਚ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ ਅਤੇ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਪਰਮਜੀਤ ਧਮੀਜਾ, ਨੀਰਜ ਛਾਬੜਾ, ਗੋਪਾਲ ਬਜਾਜ, ਪ੍ਰੀਤੀ ਬਾਬੂਟਾ , ਕੁਲਦੀਪ ਬਰਾੜ, ਪਰਮ ਝਾਂਬ, ਸਰਲੀਨਦੀਪ ਕੌਰ, ਅਮਰੀਕ ਸਿੰਘ ਬੋਪਾਰਾਏ, ਜਸਕਰਨਜੀਤ ਸਿੰਘ, ਅਸ਼ੋਕ ਮੈਣੀ, ਰਾਜ ਕੁਮਾਰ ਗਗਨੇਜਾ, ਅਰਚਨਾ ਗਾਬਾ, ਮਦਨ ਲਾਲ ਡੂਮੜਾ ਅਤੇ ਕੰਵਰਜਤਿੰਦਰ ਜੀਤ ਸਿੰਘ ਬੇਦੀ ਸਮੇਤ ਵੱਡੀ ਗਿਣਤੀ ’ਚ ਸਾਹਿਤਕਾਰ ਹਾਜ਼ਰ ਸਨ।