07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਅਬੋਹਰ ਵਿਖੇ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ, 160 ਮਰੀਜ਼ਾਂ ਦੀ ਹੋਈ ਜਾਂਚ

ਅਬੋਹਰ, 6 ਅਗਸਤ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਸਿਹਤ ਵਿਭਾਗ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਐੱਸ. ਐੱਮ.

Ad Position 21
No active advertisement
ਅਜੀਤ ਡੈਸਕ 07-08-2026
ਅਬੋਹਰ, 6 ਅਗਸਤ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਸਿਹਤ ਵਿਭਾਗ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਐੱਸ.ਐੱਮ.ਓ. ਡਾ. ਸੁਮੀਤ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਕਲੀਨਿਕ ਪਟੇਲ ਪਾਰਕ ਅਬੋਹਰ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ.ਲਵਲੀ ਕਾਂਸਲ ਅਤੇ ਓਪਥੈਲਮਿਕ ਅਫ਼ਸਰ ਮਾਂਗੀ ਲਾਲ ਨੇ 45 ਸਾਲ ਤੋਂ ਵੱਧ ਉਮਰ ਦੇ 160 ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ 46 ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਤੇ ਐਨਕਾਂ ਵੰਡੀਆਂ ਗਈਆਂ, ਜਦਕਿ ਚਿੱਟੇ ਮੋਤੀਏ ਤੋਂ ਪੀੜਤ 8 ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਅਬੋਹਰ ਵਿਖੇ ਮੁਫ਼ਤ ਆਪ੍ਰੇਸ਼ਨ ਲਈ ਭੇਜਿਆ ਗਿਆ। ਡਾ. ਕਾਂਸਲ ਨੇ ਦੱਸਿਆ ਕਿ ‘ਨੈਸ਼ਨਲ ਪ੍ਰੋਗਰਾਮ ਫ਼ਾਰ ਕੰਟਰੋਲ ਆਫ਼ ਬਲਾਈਂਡਨੈੱਸ’ ਤਹਿਤ ਅਜਿਹੇ ਕੈਂਪ ਜ਼ਿਲ੍ਹੇ ਭਰ ’ਚ ਲਗਾਏ ਜਾ ਰਹੇ ਹਨ। ਇਸ ਮੌਕੇ ਡਾ.ਅਤੁੱਲ ਛਾਬੜਾ, ਮਨਬੀਰ ਸਿੰਘ, ਨਿਤਿਸ਼ ਮੁਟਨੇਜਾ, ਰਿੰਕੀ ਅਤੇ ਆਸ਼ਾ ਵਰਕਰਾਂ ਨੇ ਵਿਸ਼ੇਸ਼ ਯੋਗਦਾਨ ਪਾਇਆ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ ਸਕੂਲ ਹਰੀਪੁਰਾ ਦੀ ਵਿਦਿਆਰਥਣ ਨੇ ਜ਼ਿਲ੍ਹਾ ਪੱਧਰੀ ਤੀਰ ਅੰਦਾਜ਼ੀ ’ਚ ਜਿੱਤਿਆ ਕਾਂਸੀ ਦਾ ਤਗਮਾ ਅਗਲੀ ਖ਼ਬਰ ਕਾਂਗਰਸ ਵਲੋਂ ਸ਼ੁਰੂ ਕੀਤੀ... ( Ã ਸਫਾ 5 ਦੀ ਬਾਕੀ Æ )
Ad Position 24
No active advertisement