06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਪ੍ਰੋਫ਼ੈਸਰ ਡਾ. ਬਲਜੀਤ ਸਿੰਘ ਗਿੱਲ ਸੀ.ਜੀ.ਐਮ ਕਾਲਜ ਮੋਹਲਾ ’ਚ ਬਣੇ ਰੈਗੂਲਰ ਪ੍ਰਿੰਸੀਪਲ

ਮੰਡੀ ਅਰਨੀਵਾਲਾ,5 ਅਗਸਤ(ਨਿਸ਼ਾਨ ਸਿੰਘ ਮੋਹਲਾ)-ਪ੍ਰੋਫੈਸਰ ਬਲਜੀਤ ਸਿੰਘ ਗਿੱਲ ਲੰਮੇ ਸਮੇਂ ਤੋਂ ਸੀ. ਜੀ.

Ad Position 21
No active advertisement
ਅਜੀਤ ਡੈਸਕ 06-08-2026
ਮੰਡੀ ਅਰਨੀਵਾਲਾ,5 ਅਗਸਤ(ਨਿਸ਼ਾਨ ਸਿੰਘ ਮੋਹਲਾ)-ਪ੍ਰੋਫੈਸਰ ਬਲਜੀਤ ਸਿੰਘ ਗਿੱਲ ਲੰਮੇ ਸਮੇਂ ਤੋਂ ਸੀ.ਜੀ.ਐਮ ਕਾਲਜ ਮੋਹਲਾ ਵਿਚ ਕਾਰਜਕਾਰੀ ਪ੍ਰਿੰਸੀਪਲ ਦੀਆਂ ਸੇਵਾਵਾਂ ਨਿਭਾਅ ਰਹੇ ਸਨ, ਪਰ ਹੁਣ ਉਹ ਪ੍ਰਿੰਸੀਪਲ ਦਾ ਸਕੋਰ (ਯੂਜੀਸੀ ਨਿਯਮਾਂ ਦੇ ਤਹਿਤ) ਪੂਰਾ ਕਰਕੇ ਰੈਗੂਲਰ ਪ੍ਰਿੰਸੀਪਲ ਬਣ ਗਏ ਹਨ ਅਤੇ ਉਨ੍ਹਾਂ ਨੇ ਪ੍ਰਿੰਸੀਪਲ ਦਾ ਚਾਰਜ ਸੰਭਾਲ ਲਿਆ ਹੈ। ਇਹ ਨਿਯੁਕਤੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਾਨਯੋਗ ਵਾਈਸ ਚਾਂਸਲਰ ਵਜੋਂ ਕੀਤੀ ਗਈ ਹੈ। ਪ੍ਰਿੰਸੀਪਲ ਗਿੱਲ ਨੇ ਦਸਵੀਂ ਸਰਕਾਰੀ ਹਾਈ ਸਕੂਲ ਪਿੰਡ ਮਲੋਟ ਤੋਂ, ਬੀ.ਏ ਡੀ.ਏ.ਵੀ ਕਾਲਜ ਮਲੋਟ, ਐਮ.ਏ ਡੀ.ਏ.ਵੀ ਕਾਲਜ ਅਬੋਹਰ ,ਐਮ.ਫਿਲ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ, ਪੀ.ਐਚ.ਡੀ ਦੀ ਡਿਗਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਪਰਮਜੀਤ ਸਿੰਘ ਢੀਂਗਰਾ ਡਾਇਰੈਕਟਰ ,ਰੀਜਨਲ ਸੈਂਟਰ ਮੁਕਤਸਰ ,ਪੰਜਾਬ ਯੂਨੀਵਰਸਿਟੀ ਦੇ ਦਿਸ਼ਾ ਨਿਰਦੇਸ਼ ਹੇਠ ਕੀਤੀ। ਉਸ ਤੋਂ ਬਾਅਦ ਐਲ.ਐਲ.ਬੀ .ਦੀ ਡਿਗਰੀ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਬੀਕਾਨੇਰ ਤੋਂ ਪ੍ਰਾਪਤ ਕੀਤੀ । ਪੜ੍ਹਾਈ ਤੇ ਲਿਖਾਈ ਦਾ ਸ਼ੌਂਕ ਹੋਣ ਕਾਰਨ ਕਿਤਾਬਾਂ ਲਿਖਣ ਤੋਂ ਇਲਾਵਾ, ਰਿਸਰਚ ਪੇਪਰ ਲਿਖਣੇ ,ਅਖਬਾਰਾਂ ਵਿਚ ਆਰਟੀਕਲ, ਸੈਮੀਨਾਰਾਂ ਵਿਚ ਹਿੱਸਾ ਲੈਣ ਤੋਂ ਇਲਾਵਾ ਵਿਦਿਆਰਥੀਆਂ ਦੀ ਬੇਹਤਰੀ ਲਈ ਪੜ੍ਹਾਈ ਦੇ ਨਾਲ-ਨਾਲ ਨੈਤਿਕਤਾ ਦਾ ਪਾਠ ਪੜਾਉਣਾ ਉਹਨਾਂ ਦੀ ਜ਼ਿੰਦਗੀ ਦੇ ਹੁਣ ਤੱਕ ਦੇ ਅਹਿਮ ਪਲ ਰਹੇ ਹਨ । ਪ੍ਰਿੰਸੀਪਲ ਦੀ ਨਿਯੁਕਤੀ ’ਤੇ ਕਾਲਜ ਦੇ ਚੇਅਰਮੈਨ ਸਤਪਾਲ ਮੋਹਲਾਂ, .ਨਵਜੀਤ ਮੋਹਲਾ, ਜਗਤਾਰ ਸਿੰਘ ਬਰਾੜ, ਰਾਜ ਕੁਮਾਰ ਅਤੇ ਕਾਲਜ ਦੇ ਸਮੂਹ ਸਟਾਫ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਨੇ ਮੰਗਾਂ ਦੀ ਪੂਰਤੀ ਲਈ ਕੀਤਾ ਪ੍ਰਦਰਸ਼ਨ ਅਗਲੀ ਖ਼ਬਰ ਮੰਦਰ ਦਾ ਮਾਹੌਲ ਖ਼ਰਾਬ ਕਰਨ ਵਾਲੇ ਦੋਸ਼ੀਆਂ ਦੀ ਜਲਦ ਗ੍ਰਿਫ਼ਤਾਰੀ ਹੋਵੇ - ਅਸ਼ੋਕ ਸਰੀਨ ਹਿੱਕੀ
Ad Position 24
No active advertisement