14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਥਾਣਾ ਰੋਡ 'ਤੇ ਚਾਈਨਾ ਡੋਰ ਨੇ ਮਚਾਈ ਦਹਿਸ਼ਤ, ਕਈ ਵਾਹਨ ਚਾਲਕ ਵਾਲ-ਵਾਲ ਬਚੇ

Ad Position 21
No active advertisement
ਅਜੀਤ ਡੈਸਕ 30-01-2026
ਅਬੋਹਰ, 29 ਜਨਵਰੀ (ਵਿਵੇਕ ਹੂੜੀਆ)-ਅਬੋਹਰ ਸ਼ਹਿਰ 'ਚ ਪਾਬੰਦੀ ਦੇ ਬਾਵਜੂਦ ਚਾਈਨਾ ਡੋਰ ਦੀ ਵਰਤੋਂ ਲਗਾਤਾਰ ਜਾਰੀ ਹੈ, ਜਿਸ ਕਾਰਨ ਅੱਜ ਦੁਪਹਿਰ ਥਾਣਾ ਰੋਡ 'ਤੇ ਇਕ ਵੱਡਾ ਹਾਦਸਾ ਹੁੰਦੇ-ਹੁੰਦੇ ਬਚ ਗਿਆ | ਹਵਾ ਵਿਚ ਉੱਡ ਕੇ ਆਈ ਖ਼ਤਰਨਾਕ ਚਾਈਨੀਜ਼ ਡੋਰ ਦੀ ਲਪੇਟ 'ਚ ਆਉਣ ਤੋਂ ਕਈ ਵਾਹਨ ਚਾਲਕ ਵਾਲ-ਵਾਲ ਬਚ ਗਏ | ਖ਼ੁਸ਼ਕਿਸਮਤੀ ਰਹੀ ਕਿ ਵਾਹਨਾਂ ਦੀ ਗਤੀ ਘੱਟ ਸੀ, ਨਹੀਂ ਤਾਂ ਕੋਈ ਜਾਨੀ ਨੁਕਸਾਨ ਹੋ ਸਕਦਾ ਸੀ | ਘਟਨਾ ਦੇ ਸਮੇਂ ਮਾਰਗ 'ਤੇ ਪੰਜਾਬ ਸਰਕਾਰ ਵਲੋਂ ਲਗਾਏ ਗਏ 10 ਲੱਖ ਰੁਪਏ ਦੇ ਸਿਹਤ ਬੀਮਾ ਕੈਂਪ ਕਾਰਨ ਕਾਫ਼ੀ ਭੀੜ ਸੀ | ਜਾਣਕਾਰੀ ਅਨੁਸਾਰ ਅਚਾਨਕ ਹਵਾ ਦੇ ਬੁੱਲ੍ਹੇ ਨਾਲ ਡੋਰ ਸੜਕ 'ਤੇ ਫੈਲ ਗਈ | ਮੌਕੇ 'ਤੇ ਮੌਜੂਦ ਓਜਸ ਛਾਬੜਾ ਨਾਮੀ ਨੌਜਵਾਨ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਡੋਰ ਨੂੰ ਇਕੱਠਾ ਕੀਤਾ ਤੇ ਹੋਰ ਲੋਕਾਂ ਨੂੰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਾਇਆ | ਲੋਕਾਂ ਨੇ ਦੱਸਿਆ ਕਿ ਜਦੋਂ ਡੋਰ ਨੂੰ ਰਬੜ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਗਈ ਤਾਂ ਰਬੜ ਕੱਟ ਗਈ ਪਰ ਡੋਰ ਨਹੀਂ ਟੁੱਟੀ, ਜੋ ਇਸ ਦੀ ਮਾਰੂ ਸਮਰੱਥਾ ਨੂੰ ਦਰਸਾਉਂਦਾ ਹੈ | ਸਥਾਨਕ ਲੋਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਚਾਈਨੀਜ਼ ਡੋਰ ਨਾਲ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ | ਕੁੱਝ ਦਿਨ ਪਹਿਲਾਂ ਪੰਜਪੀਰ ਨਗਰ ਦੇ ਇਕ ਨੌਜਵਾਨ ਦੇ ਗਲੇ 'ਤੇ 16 ਟਾਂਕੇ ਲੱਗੇ ਸਨ | ਪੰਜਾਬ 'ਚ ਹਾਲ ਹੀ ਵਿਚ ਇਕ 18 ਸਾਲਾ ਨੌਜਵਾਨ ਤੇ 40 ਸਾਲਾ ਮਹਿਲਾ ਦੀ ਇਸ ਡੋਰ ਕਾਰਨ ਮੌਤ ਹੋ ਚੁੱਕੀ ਹੈ | ਲੋਕਾਂ ਦਾ ਦੋਸ਼ ਹੈ ਕਿ ਪਾਬੰਦੀ ਦੇ ਬਾਵਜੂਦ ਪੁਲਿਸ ਵਲੋਂ ਡੋਰ ਵੇਚਣ ਵਾਲਿਆਂ ਖ਼ਿਲਾਫ਼ ਕੋਈ ਸਖ਼ਤ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ | ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਵਿਸ਼ੇਸ਼ ਮੁਹਿੰਮ ਚਲਾ ਕੇ ਡੋਰ ਦੀ ਜਾਂਚ ਕਰੇ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ |
Ad Position 22
No active advertisement
ਪਿਛਲੀ ਖ਼ਬਰ ਅਬੋਹਰ ਵਿਖੇ ਵਿਸ਼ਾਲ ਆਯੁਸ਼ ਕੈਂਪ ਸਮਾਪਤ, 1000 ਤੋਂ ਵੱਧ ਮਰੀਜ਼ਾਂ ਨੇ ਲਿਆ ਸਿਹਤ ਸੇਵਾਵਾਂ ਦਾ ਲਾਭ ਅਗਲੀ ਖ਼ਬਰ ਮੈਡਮ ਖ਼ੁਸ਼ਬੂ ਸਵਨਾ ਨੇ ਬੀ. ਡੀ. ਪੀ. ਓ. ਦਫ਼ਤਰ ਵਿਖੇ ਕਰਵਾਏ ਧਾਰਮਿਕ ਸਮਾਗਮ 'ਚ ਕੀਤੀ ਸ਼ਮੂਲੀਅਤ
Ad Position 24