29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਧਾਲੀਵਾਲ ਪਰਿਵਾਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਪਸਨਾਵਾਲ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ

ਧਾਰੀਵਾਲ, 28 ਨਵੰਬਰ (ਸਵਰਨ ਸਿੰਘ)- ਪਿੰਡ ਦੁਲੂਆਣਾ ਵਾਸੀ ਹੈੱਡਮਾਸਟਰ ਗੁਰਮਿੰਦਰ ਸਿੰਘ ਧਾਲੀਵਾਲ ਤੇ ਅਧਿਆਪਕਾ ਪਰਜਿੰਦਰ ਕੌਰ ਦੇ ਆਸਟਰੇਲੀਆ ਰਹਿੰਦੇ ਸਪੁੱਤਰ ਅਰਮਾਨ ਸਿੰਘ ਵਲੋਂ ਸਮਾਜ ਸੇਵਾ ਤੇ ਵਿੱਦਿਆ ਦੇ ਪਸਾਰ ਵਿਚ ਅਹਿਮ ਯੋਗਦਾਨ ਪਾਉਂਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਪਸਨਾਵਾਲ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਸਟੇਸ਼ਨਰੀ ਤੇ ਸਿਹਤ ਸੰਭਾਲ ਦਾ ਸਾਮਾਨ ਵੰਡਿਆ ਗਿਆ। ਇਸ ਵਿਸ਼ੇਸ਼ ਉਪਰਾਲੇ ਤਹਿਤ ਦੋਵਾਂ ਸਕੂਲਾਂ ਦੇ ਬੱਚਿਆਂ ਨੂੰ ਲਿਖਣ ਸਮੱਗਰੀ ਜਿਵੇਂ ਕਿ ਕਾਪੀਆਂ, ਪੈਨ, ਪੈਨਸਿਲਾਂ ਤੋਂ ਇਲਾਵਾ ਦੰਦਾਂ ਦੀ ਸਫ਼ਾਈ ਰੱਖਣ ਲਈ ਟੁੱਥ ਬਰੱਸ਼ ਤੇ ਟੁੱਥਪੇਸਟ ਵੰਡੇ ਗਏ।

Ad Position 21
No active advertisement
ਅਜੀਤ ਡੈਸਕ 29-11-2026
ਧਾਰੀਵਾਲ, 28 ਨਵੰਬਰ (ਸਵਰਨ ਸਿੰਘ)- ਪਿੰਡ ਦੁਲੂਆਣਾ ਵਾਸੀ ਹੈੱਡਮਾਸਟਰ ਗੁਰਮਿੰਦਰ ਸਿੰਘ ਧਾਲੀਵਾਲ ਤੇ ਅਧਿਆਪਕਾ ਪਰਜਿੰਦਰ ਕੌਰ ਦੇ ਆਸਟਰੇਲੀਆ ਰਹਿੰਦੇ ਸਪੁੱਤਰ ਅਰਮਾਨ ਸਿੰਘ ਵਲੋਂ ਸਮਾਜ ਸੇਵਾ ਤੇ ਵਿੱਦਿਆ ਦੇ ਪਸਾਰ ਵਿਚ ਅਹਿਮ ਯੋਗਦਾਨ ਪਾਉਂਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਪਸਨਾਵਾਲ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਸਟੇਸ਼ਨਰੀ ਤੇ ਸਿਹਤ ਸੰਭਾਲ ਦਾ ਸਾਮਾਨ ਵੰਡਿਆ ਗਿਆ। ਇਸ ਵਿਸ਼ੇਸ਼ ਉਪਰਾਲੇ ਤਹਿਤ ਦੋਵਾਂ ਸਕੂਲਾਂ ਦੇ ਬੱਚਿਆਂ ਨੂੰ ਲਿਖਣ ਸਮੱਗਰੀ ਜਿਵੇਂ ਕਿ ਕਾਪੀਆਂ, ਪੈਨ, ਪੈਨਸਿਲਾਂ ਤੋਂ ਇਲਾਵਾ ਦੰਦਾਂ ਦੀ ਸਫ਼ਾਈ ਰੱਖਣ ਲਈ ਟੁੱਥ ਬਰੱਸ਼ ਤੇ ਟੁੱਥਪੇਸਟ ਵੰਡੇ ਗਏ। ਦੰਦਾਂ ਦੇ ਮਾਹਿਰ ਡਾਕਟਰ ਮਹਿਕਦੀਪ ਕੌਰ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਪੂਰੀ ਮਿਹਨਤ ਨਾਲ ਪੜ੍ਹਾਈ ਕਰਨ ਅਤੇ ਆਪਣੀ ਨਿੱੱਜੀ ਸਾਫ਼-ਸਫ਼ਾਈ ਤੇ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ। ਸੈਂਟਰ ਹੈੱਡ ਟੀਚਰ (ਸੀ.ਐੱਚ.ਟੀ.) ਅਸ਼ਵਨੀ ਫੱਜੂਪੁਰ ਨੇ ਧਾਲੀਵਾਲ ਪਰਿਵਾਰ ਤੇ ਉਨ੍ਹਾਂ ਦੇ ਆਸਟਰੇਲੀਆ ਰਹਿੰਦੇ ਬੇਟੇ ਅਰਮਾਨ ਸਿੰਘ ਦੇ ਇਸ ਨੇਕ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸੀ.ਐੱਚ.ਟੀ. ਅਸ਼ਵਨੀ ਫੱਜੂਪੁਰ, ਅਧਿਆਪਕਾ ਪਰਜਿੰਦਰ ਕੌਰ, ਦੰਦਾਂ ਦੇ ਮਾਹਿਰ ਡਾਕਟਰ ਮਹਿਕਦੀਪ ਕੌਰ ਧਾਲੀਵਾਲ, ਕੁਲਜੀਤ ਕੌਰ, ਰੁਪਿੰਦਰ ਕੌਰ, ਸੰਦੀਪ ਕੌਰ, ਬਲਜੀਤ ਕੌਰ, ਬਲਜਿੰਦਰ ਕੌਰ ਤੇ ਮਨਜੀਤ ਕੌਰ ਸਮੇਤ ਸਮੂਹ ਅਧਿਆਪਕ ਅਤੇ ਸਕੂਲ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ-ਭਾਜਪਾ ਗਠਜੋੜ ਪੰਜਾਬ ਨੂੰ ਤਰੱਕੀਆਂ ਦੀ ਲੀਹਾਂ ’ਤੇ ਲਿਆਵੇਗਾ-ਜਥੇ. ਕੁਲਜੀਤ ਸਿੰਘ ਮਜੈਲ ਅਗਲੀ ਖ਼ਬਰ ਬਾਬਾ ਹਜੂਰਾ ਸਿੰਘ ਫਲਾਹੀ ਸਾਹਿਬ ਵਾਲਿਆਂ ਦੀ ਬਰਸੀ ’ਤੇ ਧਾਰਮਿਕ ਸਮਾਗਮ 30 ਨੂੰ
Ad Position 24