ਅਕਾਲੀ - ਭਾਜਪਾ ਗੱਠਜੋੜ ਨਾਲ ਸੂਬੇ ’ ਚ ਸਿਆਸੀ ਹਲਚਲ ਤੇਜ਼ - ਰਾਜਨ ਚਾਹਲ
ਧਾਰੀਵਾਲ, 28 ਨਵੰਬਰ (ਸਵਰਨ ਸਿੰਘ)- ਅਕਾਲੀ-ਭਾਜਪਾ ਗੱਠਜੋੜ ਨਾਲ ਜਿੱਥੇ ਸੂਬੇ ਅੰਦਰ ਰਾਜਨੀਤਕ ਹਲਚਲ ਮੱਚ ਗਈ ਹੈ ਉਥੇ ਹੀ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਕੰਵਲਪ੍ਰੀਤ ਸਿੰਘ ਕਾਕੀ ਵੱਡੀ ਸ਼ਾਨ ਨਾਲ ਜਿੱਤ ਪ੍ਰਾਪਤ ਕਰਨਗੇ। ਇਸ ਗੱਲ ਦਾ ਪ੍ਰਗਟਾਵਾ ਜ਼ਿਲ੍ਹਾ ਜਥੇਦਾਰ ਸੁੱਚਾ ਸਿੰਘ ਲੰਗਾਹ ਦੇ ਦਾਮਾਦ ਤੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਜਨ ਚਾਹਲ ਨੇ ਕੀਤਾ।
ਧਾਰੀਵਾਲ, 28 ਨਵੰਬਰ (ਸਵਰਨ ਸਿੰਘ)- ਅਕਾਲੀ-ਭਾਜਪਾ ਗੱਠਜੋੜ ਨਾਲ ਜਿੱਥੇ ਸੂਬੇ ਅੰਦਰ ਰਾਜਨੀਤਕ ਹਲਚਲ ਮੱਚ ਗਈ ਹੈ ਉਥੇ ਹੀ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਕੰਵਲਪ੍ਰੀਤ ਸਿੰਘ ਕਾਕੀ ਵੱਡੀ ਸ਼ਾਨ ਨਾਲ ਜਿੱਤ ਪ੍ਰਾਪਤ ਕਰਨਗੇ। ਇਸ ਗੱਲ ਦਾ ਪ੍ਰਗਟਾਵਾ ਜ਼ਿਲ੍ਹਾ ਜਥੇਦਾਰ ਸੁੱਚਾ ਸਿੰਘ ਲੰਗਾਹ ਦੇ ਦਾਮਾਦ ਤੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਜਨ ਚਾਹਲ ਨੇ ਕੀਤਾ। ਰਣਜੀਤ ਸਿੰਘ ਰਾਜਨ ਚਾਹਲ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਪੰਜਾਬ ਦੀ ਪੁਰਾਣੀ ਤੇ ਅਜ਼ਮਾਈ ਹੋਈ ਸਾਂਝ ਹੈ। ਗੱਠਜੋੜ ਦੇ ਮੁੜ ਬਣਨ ਨਾਲ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਦੀਆਂ ਹਲਕੇ ’ਚ ਕੰਵਲਪ੍ਰੀਤ ਸਿੰਘ ਕਾਕੀ ਦੀ ਮਜ਼ਬੂਤ ਪਕੜ ਹੈ, ਇਸ ਕਰ ਕੇ ਆਉਣ ਵਾਲੀ ਵਿਧਾਨ ਸਭਾ ਚੋਣ ’ਚ ਕਾਕੀ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਨਗੇ।