ਸ਼੍ਰੋਮਣੀ ਅਕਾਲੀ ਦਲ (ਬ) ਹੀ ਇਸਾਈ ਭਾਈਚਾਰੇ ਦੀ ਸੱਚੀ ਹਮਦਰਦ-ਵਿਕਟਰ ਮਸੀਹ
ਗੁਰਦਾਸਪੁਰ, 28 ਨਵੰਬਰ (ਚੱਕਰਾਜਾ)- ਪੰਜਾਬ ਕ੍ਰਿਸਚਨ ਫਰੰਟ ਦੇ ਸੂਬਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਇਸਾਈ ਆਗੂ ਤੇ ਹਲਕਾ ਪ੍ਰਧਾਨ ਵਿਕਟਰ ਮਸੀਹ ਵਲੋਂ ਇਸਾਈ ਭਾਈਚਾਰੇ ਦੇ ਨੌਜਵਾਨ ਸਾਥੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਹਲਕਾ ਇੰਚਾਰਜ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਸਮੇਤ ਗੱਲਬਾਤ ਕਰਦਿਆਂ ਵਿਕਟਰ ਮਸੀਹ ਨੇ ਕਿਹਾ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਇਸਾਈ ਭਾਈਚਾਰੇ ਦੀ ਨਵੀਂ ਪਹਿਚਾਣ ਬਣੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੀ ਇਸਾਈ ਭਾਈਚਾਰੇ ਦੀ ਸੱਚੀ ਹਮਦਰਦ ਹੈ।
ਗੁਰਦਾਸਪੁਰ, 28 ਨਵੰਬਰ (ਚੱਕਰਾਜਾ)- ਪੰਜਾਬ ਕ੍ਰਿਸਚਨ ਫਰੰਟ ਦੇ ਸੂਬਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਇਸਾਈ ਆਗੂ ਤੇ ਹਲਕਾ ਪ੍ਰਧਾਨ ਵਿਕਟਰ ਮਸੀਹ ਵਲੋਂ ਇਸਾਈ ਭਾਈਚਾਰੇ ਦੇ ਨੌਜਵਾਨ ਸਾਥੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਹਲਕਾ ਇੰਚਾਰਜ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਸਮੇਤ ਗੱਲਬਾਤ ਕਰਦਿਆਂ ਵਿਕਟਰ ਮਸੀਹ ਨੇ ਕਿਹਾ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਇਸਾਈ ਭਾਈਚਾਰੇ ਦੀ ਨਵੀਂ ਪਹਿਚਾਣ ਬਣੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੀ ਇਸਾਈ ਭਾਈਚਾਰੇ ਦੀ ਸੱਚੀ ਹਮਦਰਦ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਬਾਕੀ ਪਾਰਟੀਆਂ ਨੇ ਇਸਾਈ ਭਾਈਚਾਰੇ ਨੂੰ ਵੋਟ ਬੈਂਕ ਵਜੋਂ ਇਸਤੇਮਾਲ ਕੀਤਾ ਹੈ ਅਤੇ ਭਾਈਚਾਰੇ ਦੇ ਸਰਵਪੱਖੀ ਵਿਕਾਸ ਵੱਲ ਧਿਆਨ ਨਾ ਦੇ ਕੇ ਅਣਗੌਲਿਆ ਕੀਤਾ ਹੈ। ਉਨ੍ਹਾਂ ਕਿਹਾ ਕਿ ਸ. ਬੱਬੇਹਾਲੀ ਨੂੰ ਟਿਕਟ ਮਿਲਣ ਉਪਰੰਤ ਇਸਾਈ ਭਾਈਚਾਰਾ ਦਿਨ ਰਾਤ ਇਕ ਕਰਕੇ ਵੱਡੀ ਲੀਡ ਨਾਲ ਉਨ੍ਹਾਂ ਨੂੰ ਜਿਤਾ ਕੇ ਵਿਧਾਨ ਸਭਾ ਵਿਚ ਭੇਜੇਗਾ ਤੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਸਰਕਾਰ ਬਣਾਈ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਦੀਪਕ ਮਸੀਹ, ਸੋਨੂੰ ਸਰਾਵਾਂ, ਡੇਵਿਡ ਸਟਰਲਿਕ ਰੋੜੀ ਮੁਹੱਲਾ, ਵਿਪਨ ਮਸੀਹ, ਮੁਨੀਰ ਮਸੀਹ, ਲਾਡੀ ਮਸੀਹ, ਆਕਾਸ਼ ਮਸੀਹ, ਮੋਜੂ ਮਸੀਹ ਅਤੇ ਜਿੰਮੀ ਮਸੀਹ ਆਦਿ ਹਾਜ਼ਰ ਸਨ।