ਪ੍ਰਕਾਸ਼ ਪੁਰਬ ’ਤੇ ਵਿਸ਼ਾਲ ਨਗਰ ਕੀਰਤਨ ਸਜਾਇਆ
ਹਰਚੋਵਾਲ, 27 ਨਵੰਬਰ (ਢਿੱਲੋਂ, ਭਾਮ)-ਪਿੰਡ ਬਸਰਾਵਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੁਰਦੁਆਰਾ ਹਰਿ ਕਾ ਤੀਰਥ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਹਰਚੋਵਾਲ, 27 ਨਵੰਬਰ (ਢਿੱਲੋਂ, ਭਾਮ)-ਪਿੰਡ ਬਸਰਾਵਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੁਰਦੁਆਰਾ ਹਰਿ ਕਾ ਤੀਰਥ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਇਆ। ਇਹ ਨਗਰ ਕੀਰਤਨ ਵੱਖ ਵੱਖ ਪੜਾਵਾਂ ਤੋਂ ਹੋ ਕੇ ਵਾਪਸ ਗੁਰਦੁਆਰਾ ਜੋਗੀ ਪੀਰ ਵਿਖੇ ਸਿੱਖੀ ਰਵਾਇਤਾਂ ਅਨੁਸਾਰ ਸਮਾਪਤ ਹੋਇਆ। ਸੰਗਤਾਂ ਨੇ ਵੱਖ-ਵੱਖ ਥਾਵਾਂ ਨਗਰ ਕੀਰਤਨ ਦਾ ਸਵਾਗਤ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਬਿੱਲੂ , ਪ੍ਰਧਾਨ ਨਿਰਮਲ ਸਿੰਘ , ਦਿਲਬਾਗ ਸਿੰਘ ਬਸਰਾਵਾਂ, ਅਮਰਜੀਤ ਸਿੰਘ, ਮੰਗਲ ਸਿੰਘ, ਭਜਨ ਸਿੰਘ ਰੰਧਾਵਾ, ਹਰਜੀਤ ਸਿੰਘ ਨਿਸ਼ਾਨ ਸਿੰਘ , ਬਲਦੇਵ ਸਿੰਘ, ਬਲਬੀਰ ਸਿੰਘ, ਬਿੱਲੂ, ਬਾਬਾ ਰਾਜਵਿੰਦਰ ਸਿੰਘ, ਗੁਰਨੂਰ ਸਿੰਘ, ਮੋਹਿਤਪ੍ਰੀਤ ਸਿੰਘ, ਰਘਵਿੰਦਰ ਸਿੰਘ ਸੰਦੀਪ ਸਿੰਘ , ਜਸਵੰਤ ਸਿੰਘ ,ਮਨਜੀਤ ਸਿੰਘ , ਸਿੰਦਪਾਲ ਸਿੰਘ ,ਭੁਟੋ ,ਪ੍ਰਕਾਸ਼ ਚੰਦ ਡਾਕਟਰ ਨੀਟਾ ,ਹਰਬੰਸ, ਸਵਰਨ ,ਬਿੱਲੂ, ਵਿਜੇ ਕੁਮਾਰ, ਅਸ਼ੋਕ, ਕੁਲਵੰਤ, ਅਮਨ, ਬਲਦੇਵ ਆਦਿ ਹਾਜ਼ਰ ਸਨ।