ਬਰਸਾਤ ਹੁਣ ਕੰਮ ਨਹੀਂ ਵਿਗਾੜੇਗੀ, ਵਿਦਿਆਰਥੀ ਜਸਨਮ ਨੇ ਬਣਾਇਆ ਸਮਾਰਟ ਰੇਨ ਗਾਰਡ ਆਟੋਮੈਟਿਕ ਸਿਸਟਮ
ਪਠਾਨਕੋਟ, 20 ਨਵੰਬਰ (ਸੰਧੂ)- ਮਿਸ਼ਨ ਰਫ਼ਤਾਰ ਤਹਿਤ ਜ਼ਿਲ੍ਹਾ ਪੱਧਰੀ ਡਿਜ਼ੀਟਲ ਇਨੋਵੇਸ਼ਨ ਮੇਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਤਿਆਲ ਫ਼ਿਰੋਜ਼ਾ ਦੇ ਵਿਦਿਆਰਥੀ ਨੇ ਆਪਣੀ ਅਨੋਖੀ ਖੋਜ ਨਾਲ ਸਭ ਦਾ ਦਿਲ ਜਿੱਤ ਲਿਆ। 11ਵੀਂ ਜਮਾਤ ਦੇ ਵਿਦਿਆਰਥੀ ਜਸਨਮ ਸਿੰਘ ਵਲੋਂ ਬਣਾਇਆ ਗਿਆ ‘ਸਮਾਰਟ ਰੇਨ ਗਾਰਡ ਆਟੋਮੈਟਿਕ ਸਿਸਟਮ’ ਮਾਡਲ ਪੂਰੇ ਮੇਲੇ ਵਿਚ ਖਿੱਚ ਦਾ ਕੇਂਦਰ ਰਿਹਾ।
ਪਠਾਨਕੋਟ, 20 ਨਵੰਬਰ (ਸੰਧੂ)- ਮਿਸ਼ਨ ਰਫ਼ਤਾਰ ਤਹਿਤ ਜ਼ਿਲ੍ਹਾ ਪੱਧਰੀ ਡਿਜ਼ੀਟਲ ਇਨੋਵੇਸ਼ਨ ਮੇਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਤਿਆਲ ਫ਼ਿਰੋਜ਼ਾ ਦੇ ਵਿਦਿਆਰਥੀ ਨੇ ਆਪਣੀ ਅਨੋਖੀ ਖੋਜ ਨਾਲ ਸਭ ਦਾ ਦਿਲ ਜਿੱਤ ਲਿਆ। 11ਵੀਂ ਜਮਾਤ ਦੇ ਵਿਦਿਆਰਥੀ ਜਸਨਮ ਸਿੰਘ ਵਲੋਂ ਬਣਾਇਆ ਗਿਆ ‘ਸਮਾਰਟ ਰੇਨ ਗਾਰਡ ਆਟੋਮੈਟਿਕ ਸਿਸਟਮ’ ਮਾਡਲ ਪੂਰੇ ਮੇਲੇ ਵਿਚ ਖਿੱਚ ਦਾ ਕੇਂਦਰ ਰਿਹਾ। ਇਸ ਸ਼ਾਨਦਾਰ ਮਾਡਲ ਨੂੰ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਹੋਇਆ। ਸਮਾਪਤੀ ਸਮਾਗਮ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਕਮਲਦੀਪ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਅਮਨਦੀਪ ਕੁਮਾਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਡੀ.ਜੀ. ਸਿੰਘ ਨੇ ਜਸਨਮ ਨੂੰ ਟਰਾਫ਼ੀ ਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਉਪਲੱਬਧੀ ’ਤੇ ਸਕੂਲ ਪ੍ਰਿੰਸੀਪਲ ਰਮੇਸ਼ ਕੁਮਾਰ ਨੇ ਜਸਨਮ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਸਨਮ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰੀ ਸਕੂਲਾਂ ਦੇ ਬੱਚੇ ਵੀ ਕਿਸੇ ਤੋਂ ਘੱਟ ਨਹੀਂ ਹਨ। ਇਸ ਮੌਕੇ ਕੰਪਿਊਟਰ ਫੈਕਲਟੀ ਕੁਲਵਿੰਦਰ ਸਿੰਘ , ਮੋਹਿਤ ਤੁਲੀ, ਪ੍ਰਦੀਪ ਕੁਮਾਰ ਤੇ ਰਾਕੇਸ਼ ਕੁਮਾਰ ਵੀ ਹਾਜ਼ਰ ਰਹੇ ।