ਕੇਂਦਰ ਸਰਕਾਰ 15 ਦਸੰਬਰ ਤੋਂ ਪਹਿਲਾਂ ਬਟਾਲਾ ਰੇਲਵੇ ਲਾਈਨ ਤੇ ਬਟਾਲਾ ਸਟੇਸ਼ਨ ਦੇ ਵਿਕਾਸ ਕੰਮਾਂ ਨੂੰ ਸ਼ੁਰੂ ਕਰਵਾਏ: ਪ੍ਰਧਾਨ ਕਲਸੀ
ਬਟਾਲਾ, 16 ਨਵੰਬਰ (ਸਤਿੰਦਰ ਸਿੰਘ)- ਆਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਟਾਲਾ ਤੋਂ ਬਿਆਲ ਵਾਇਆ ਕਾਦੀਆਂ ਰੇਲਵੇ ਲਾਈਨ ਬਣਾ ਕੇ ਰੇਲ ਗੱਡੀਆ ਚਲਾਉਣ, ਬਟਾਲਾ ਰੇਲਵੇ ਸ਼ਟੇਸ਼ਨ ਦਾ ਵਿਕਾਸ ਕਰਨ, ਬਟਾਲਾ ਰੇਲਵੇ ਸਥਿਤ ਬਣੇ ਹੋਏ ਮਾਲ ਗੋਦਾਮਾਂ ਨੂੰ ਹਟਾਉਣ, ਬਟਾਲਾ ਤੋਂ ਵਾਇਆ ਕਾਦੀਆਂ ਰੇਲਵੇ ਲਾਈਨ ਦੇ ਬੰਦ ਪਏ ਕੰਮ ਨੂੰ ਤੇ ਤਿੰਨ ਨਵੇ ਖਾਲੀ ਪਏ ਪਲੇਟ ਫਾਰਮਾਂ ਅਤੇ 2 ਫਲਾਈ ਓਵਰ ਬ੍ਰਿਜ ਬਣਾਉਣ ਦੇ ਕੰਮ ਨੂੰ ਸ਼ੁਰੂ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ ਵਾਰ-ਵਾਰ ਸਮੇਂ ਸਮੇਂ ਦੀਆਂ ਕੇਂਦਰੀ ਸਰਕਾਰਾਂ ਨੂੰ ਮੰਗ ਪੱਤਰ ਆਜ਼ਾਦ ਪਾਰਟੀ ਵਲੋਂ ਦਿੱਤੇ ਜਾ ਚੁੱਕੇ ਹਨ ਪਰ ਮੰਗਾਂ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ। ਚੋਣਾਂ ਨਜ਼ਦੀਕ ਤਾਂ ਕਾਂਗਰਸ-ਭਾਜਪਾ ਪਾਰਟੀਆਂ ਵਾਅਦੇ ਪੂਰਾ ਕਰਨ ਦਾ ਹਵਾਲਾ ਦਿੰਦੀਆਂ ਹਨ ਤੇ ਚੋਣਾਂ ਨਿਕਲ ਜਾਣ ਤੋਂ ਬਾਅਦ ਉਹ ਇਹ ਵਾਅਦੇ ਪੂਰੇ ਨਹੀਂ ਕਰਦੇ।
ਬਟਾਲਾ, 16 ਨਵੰਬਰ (ਸਤਿੰਦਰ ਸਿੰਘ)- ਆਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਟਾਲਾ ਤੋਂ ਬਿਆਲ ਵਾਇਆ ਕਾਦੀਆਂ ਰੇਲਵੇ ਲਾਈਨ ਬਣਾ ਕੇ ਰੇਲ ਗੱਡੀਆ ਚਲਾਉਣ, ਬਟਾਲਾ ਰੇਲਵੇ ਸ਼ਟੇਸ਼ਨ ਦਾ ਵਿਕਾਸ ਕਰਨ, ਬਟਾਲਾ ਰੇਲਵੇ ਸਥਿਤ ਬਣੇ ਹੋਏ ਮਾਲ ਗੋਦਾਮਾਂ ਨੂੰ ਹਟਾਉਣ, ਬਟਾਲਾ ਤੋਂ ਵਾਇਆ ਕਾਦੀਆਂ ਰੇਲਵੇ ਲਾਈਨ ਦੇ ਬੰਦ ਪਏ ਕੰਮ ਨੂੰ ਤੇ ਤਿੰਨ ਨਵੇ ਖਾਲੀ ਪਏ ਪਲੇਟ ਫਾਰਮਾਂ ਅਤੇ 2 ਫਲਾਈ ਓਵਰ ਬ੍ਰਿਜ ਬਣਾਉਣ ਦੇ ਕੰਮ ਨੂੰ ਸ਼ੁਰੂ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ ਵਾਰ-ਵਾਰ ਸਮੇਂ ਸਮੇਂ ਦੀਆਂ ਕੇਂਦਰੀ ਸਰਕਾਰਾਂ ਨੂੰ ਮੰਗ ਪੱਤਰ ਆਜ਼ਾਦ ਪਾਰਟੀ ਵਲੋਂ ਦਿੱਤੇ ਜਾ ਚੁੱਕੇ ਹਨ ਪਰ ਮੰਗਾਂ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ। ਚੋਣਾਂ ਨਜ਼ਦੀਕ ਤਾਂ ਕਾਂਗਰਸ-ਭਾਜਪਾ ਪਾਰਟੀਆਂ ਵਾਅਦੇ ਪੂਰਾ ਕਰਨ ਦਾ ਹਵਾਲਾ ਦਿੰਦੀਆਂ ਹਨ ਤੇ ਚੋਣਾਂ ਨਿਕਲ ਜਾਣ ਤੋਂ ਬਾਅਦ ਉਹ ਇਹ ਵਾਅਦੇ ਪੂਰੇ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਆਜ਼ਾਦ ਪਾਰਟੀ ਦੀ ਕੇਂਦਰ ਸਰਕਾਰ ਤੋਂ ਮੰਗ ਹੈ ਕਿ 15 ਦਸੰਬਰ 2026 ਤੋਂ ਪਹਿਲਾਂ ਪਹਿਲਾਂ ਬਟਾਲਾ ਬਿਆਲ ਰੇਲਵੇ ਲਾਈਨ ਤੇ ਬਟਾਲਾ ਸਟੇਸ਼ਨ ਦੇ ਵਿਕਾਸ ਕੰਮ ਸ਼ੁਰੂ ਕਰਵਾਏ ਜਾਣ ਜੇਕਰ ਮੰਗਾਂ ਨੂੰ ਨਹੀ ਪੂਰਾ ਕੀਤਾ ਤਾਂ ਚੋਣਾਂ ਵਿਚ ਭਾਜਪਾ ਦਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਆਜ਼ਾਦ ਪਾਰਟੀ ਦੇ ਵਰਕਰ ਤੇ ਅਹੁੱਦੇਦਾਰ ਹਾਜ਼ਰ ਸਨ।