ਗਿਆਨੀ ਹਰਪ੍ਰੀਤ ਸਿੰਘ ਕੱਲ੍ਹ ਨੂੰ ਪਿੰਡ ਮਸਤਕੋਟ ਵਿਖੇ ਪਹੁੰਚਣਗੇ
ਧਾਰੀਵਾਲ, 16 ਨਵੰਬਰ (ਸਵਰਨ ਸਿੰਘ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਮਸਤਕੋਟ ਵਿਖੇ 18 ਨਵੰਬਰ ਨੂੰ ਦੁਪਹਿਰ 12 ਵਜੇ ਪਹੁੰਚ ਰਹੇ ਹਨ, ਜਿਸ ਦੀਆਂ ਤਿਆਰੀਆਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਗਿੱਲ, ਸ਼ਮਸ਼ੇਰ ਸਿੰਘ ਰਿਆੜ, ਦਿਲਜੋਤ ਡੇਹਰੀਵਾਲ, ਜਸਬੀਰ ਸਿੰਘ ਸ਼ਾਹ, ਫੌਜੀ ਚੈਨ ਸਿੰਘ, ਨਰਿੰਦਰ ਖਹਿਰਾ, ਬਲਬੀਰ ਸਿੰਘ ਬੈਂਸ ਆਦਿ ਆਗੂਆਂ ਨੇ ਮੀਟਿੰਗ ਕੀਤੀ। ਉਨ੍ਹਾਂ ਪਾਰਟੀ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸ਼ਮੂਲੀਅਤ ਕਰ ਕੇ ਵਿਚਾਰ ਸੁਣਨ।
ਅਜੀਤ ਡੈਸਕ
17-11-2026