17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਕੱਲ੍ਹ ਨੌਜਵਾਨਾਂ ਦਾ ਵੱਡਾ ਜਥਾ ਗਿਆਨੀ ਹਰਪ੍ਰੀਤ ਸਿੰਘ ਦਾ ਮਸਤਕੋਟ ਵਿਖੇ ਕਰੇਗਾ ਸਵਾਗਤ : ਘੁੰਮਣ, ਕਾਹਲੋਂ, ਦਿਓਲ, ਸਿੱਧੂ

ਕਲਾਨੌਰ, 16 ਨਵੰਬਰ (ਪੁਰੇਵਾਲ)- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਹਲਕਾ ਕੋਆਰਡੀਨੇਟਰ ਡੇਰਾ ਬਾਬਾ ਨਾਨਕ ਦੀ ਅਗਵਾਈ ਹੇਠ ਹਲਕਾ ਡੇਰਾ ਬਾਬਾ ਨਾਨਕ ਦੇ ਵਰਕਰਾਂ ਦੀ 18 ਨਵੰਬਰ ਨੂੰ ਮਸਤਕੋਟ ਦੇ ਸਨਸਟਾਰ ਪੈਲੇਸ ’ਚ ਹੋ ਰਹੀ ਮੀਟਿੰਗ ’ਚ ਪਹੁੰਚ ਰਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਹਲਕਾ ਡੇਰਾ ਬਾਬਾ ਨਾਨਕ ਦੇ ਵੱਡੀ ਗਿਣਤੀ ਨੌਜਵਾਨ ਵਰਕਰਾਂ ਦਾ ਜਥਾ ਸਵਾਗਤ ਕਰੇਗਾ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਯੂਥ ਦੇ ਦਿਹਾਤੀ ਹਲਕਾ ਪ੍ਰਧਾਨ ਹਰਮੀਤਪਾਲ ਸਿੰਘ ਘੁੰਮਣ, ਸੀਨੀਅਰ ਆਗੂ ਹਰਮੀਤ ਸਿੰਘ ਜਿੰਮੀ ਕਾਹਲੋਂ, ਅਤਿੰਦਰਪਾਲ ਸਿੰਘ ਦਿਓਲ, ਪਰਮਜੀਤ ਸਿੰਘ ਸਿੱਧੂ ਰੋਸੇ ਨੇ ਪਿੰਡਾਂ ’ਚ ਮੀਟਿੰਗਾਂ ਕਰਨ ਉਪਰੰਤ ਗੱਲਬਾਤ ਦੌਰਾਨ ਕਿਹਾ ਕਿ ਇਸ ਮੀਟਿੰਗ ਸਬੰਧੀ ਨੌਜਵਾਨਾਂ ’ਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਵੱਡੀ ਗਿਣਤੀ ਨੌਜਵਾਨ ਇਸ ਮੀਟਿੰਗ ’ਚ ਸ਼ਮੂਲੀਅਤ ਕਰਨਗੇ।

Ad Position 21
No active advertisement
ਅਜੀਤ ਡੈਸਕ 17-11-2026
ਕਲਾਨੌਰ, 16 ਨਵੰਬਰ (ਪੁਰੇਵਾਲ)- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਹਲਕਾ ਕੋਆਰਡੀਨੇਟਰ ਡੇਰਾ ਬਾਬਾ ਨਾਨਕ ਦੀ ਅਗਵਾਈ ਹੇਠ ਹਲਕਾ ਡੇਰਾ ਬਾਬਾ ਨਾਨਕ ਦੇ ਵਰਕਰਾਂ ਦੀ 18 ਨਵੰਬਰ ਨੂੰ ਮਸਤਕੋਟ ਦੇ ਸਨਸਟਾਰ ਪੈਲੇਸ ’ਚ ਹੋ ਰਹੀ ਮੀਟਿੰਗ ’ਚ ਪਹੁੰਚ ਰਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਹਲਕਾ ਡੇਰਾ ਬਾਬਾ ਨਾਨਕ ਦੇ ਵੱਡੀ ਗਿਣਤੀ ਨੌਜਵਾਨ ਵਰਕਰਾਂ ਦਾ ਜਥਾ ਸਵਾਗਤ ਕਰੇਗਾ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਯੂਥ ਦੇ ਦਿਹਾਤੀ ਹਲਕਾ ਪ੍ਰਧਾਨ ਹਰਮੀਤਪਾਲ ਸਿੰਘ ਘੁੰਮਣ, ਸੀਨੀਅਰ ਆਗੂ ਹਰਮੀਤ ਸਿੰਘ ਜਿੰਮੀ ਕਾਹਲੋਂ, ਅਤਿੰਦਰਪਾਲ ਸਿੰਘ ਦਿਓਲ, ਪਰਮਜੀਤ ਸਿੰਘ ਸਿੱਧੂ ਰੋਸੇ ਨੇ ਪਿੰਡਾਂ ’ਚ ਮੀਟਿੰਗਾਂ ਕਰਨ ਉਪਰੰਤ ਗੱਲਬਾਤ ਦੌਰਾਨ ਕਿਹਾ ਕਿ ਇਸ ਮੀਟਿੰਗ ਸਬੰਧੀ ਨੌਜਵਾਨਾਂ ’ਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਵੱਡੀ ਗਿਣਤੀ ਨੌਜਵਾਨ ਇਸ ਮੀਟਿੰਗ ’ਚ ਸ਼ਮੂਲੀਅਤ ਕਰਨਗੇ। ਉਨ੍ਹਾਂ ਹਲਕੇ ਦੇ ਸਿੱਖ ਚਿੰਤਕਾਂ ਨੂੰ ਅਪੀਲ ਕੀਤੀ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਵਿਚਾਰ ਸੁਣਨ ਲਈ ਮੀਟਿੰਗ ’ਚ ਹੁੰਮ-ਹੁੰਮਾ ਕੇ ਪਹੁੰਚਣ। ਇਸ ਮੌਕੇ ਡਾ. ਪਲਵਿੰਦਰ ਸਿੰਘ ਦਿਓਲ, ਪਿਆਰਾ ਸਿੰਘ ਭੰਗੂ, ਭੁਪਿੰਦਰ ਸਿੰਘ ਧਰਮੀ ਫੌਜੀ, ਭਾਈ ਰਜਿੰਦਰ ਸਿੰਘ ਭੰਗੂ, ਡਾਕਟਰ ਜਸਪਾਲ ਸਿੰਘ ਸਾਲੇਚੱਕ, ਗੁਲਾਬ ਸਿੰਘ ਲੋਪਾ, ਸਵਿੰਦਰ ਸਿੰਘ ਘੁੰਮਣ, ਵੱਸਣ ਸਿੰਘ ਮੁਸਤਫਾਪੁਰ, ਡਾਕਟਰ ਦਿਲਬਾਗ ਸਿੰਘ, ਰਾਜ ਕੁਮਾਰ, ਚੈਨ ਸਿੰਘ ਸਪਰਾਏ, ਪਰਮਜੀਤ ਸਿੰਘ ਮੀਰਕਚਾਣਾ, ਜੋਗਿੰਦਰ ਸਿੰਘ ਸਾਲੇਚੱਕ, ਸਤਨਾਮ ਸਿੰਘ ਖਹਿਰਾ, ਨਰਿੰਦਰ ਸਿੰਘ ਖਹਿਰਾ, ਬਾਬਾ ਦਲਵਿੰਦਰ ਸਿੰਘ ਆਦਿ ਵਲੋਂ ਵੀ ਹਲਕੇ ਦੇ ਹਮਖਿਆਲੀਆਂ ਨੂੰ ਮੀਟਿੰਗ ’ਚ ਪਹੁੰਚਣ ਦੀ ਅਪੀਲ ਕੀਤੀ ।
Ad Position 22
No active advertisement
ਪਿਛਲੀ ਖ਼ਬਰ ਸਮੇਂ ਦੀਆਂ ਸਰਕਾਰਾਂ ਵਲੋਂ ਗੰਨੇ ਦਾ ਯੋਗ ਭਾਅ ਨਾ-ਮਿਲਣ ਕਾਰਨ ਗੰਨਾ ਕਾਸ਼ਤਕਾਰਾਂ ’ਚ ਭਾਰੀ ਰੋਸ : ਭੀਖੋਵਾਲੀ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਅਖੰਡ ਪਾਠ ਆਰੰਭ
Ad Position 24