ਵੱਖ-ਵੱਖ ਪਿੰਡਾਂ ਦੇ ਕਿਸਾਨ ਆਗੂਆਂ ਵਲੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ
ਵਡਾਲਾ ਬਾਂਗਰ, 16 ਨਵੰਬਰ (ਭੁੰਬਲੀ)- ਇਲਾਕੇ ਦੇ ਵੱਖ-ਵੱਖ ਪਿੰਡਾਂ ਕਾਜ਼ੀਪੁਰ, ਭੋਜਰਾਜ ਆਦਿ ਦੇ ਕੁਝ ਕਿਸਾਨ ਆਗੂਆਂ ਜਿਨਾਂ ਵਿਚ ਪ੍ਰਧਾਨ ਰਜਿੰਦਰ ਸਿੰਘ ਕਾਜ਼ੀਪੁਰ, ਬਾਪੂ ਗੁਰਦਿਆਲ ਸਿੰਘ ਭੋਜਰਾਜ, ਰਾਜਵਿੰਦਰ ਸਿੰਘ ਰਾਜ ਭੋਜਰਾਜ ਸਮੇਤ ਹੋਰ ਕਿਸਾਨ ਆਗੂਆਂ ਨੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਕੀਤੀ ਤੇ ਆਪਣੀਆਂ ਸਮੱਸਿਆਵਾਂ ਤੇ ਮੰਗਾਂ ਨੂੰ ਉਨ੍ਹਾਂ ਦੇ ਸਾਹਮਣੇ ਰੱਖਿਆ। ਉਨ੍ਹਾਂ ਕਿਹਾ ਕਿ ਸਮੇਂ ਦੀ ਸਰਕਾਰ ਨੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਨੂੰ ਮੰਡੀਆ ਵਿਚ ਰੋਲ਼ਿਆ ਹੈ ਤੇ ਨਾ ਹੀ ਉਨ੍ਹਾਂ ਨੂੰ ਪੂਰਾ ਭਾਅ ਦਿੱਤਾ ਹੈ, ਨਮੀ ਨਾ ਹੋਣ ਦੇ ਬਾਵਜੂਦ ਵੀ 150-200 ਰੁਪਏ ਤੱਕ ਪ੍ਰਤੀ ਕੁਵਿੰਟਲ ਕੱਟ ਲਗਾ ਕੇ ਝੋਨੇ ਦੀ ਤੁਲਾਈ ਕੀਤੀ ਹੈ।
ਵ
ਵੱਖ-ਵੱਖ ਪਿੰਡਾਂ ਦੇ ਕਿਸਾਨ ਆਗੂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲਣ ਸਮੇਂ। ਤਸਵੀਰ : ਭੁੰਬਲੀ
17-11-2026
ਵਡਾਲਾ ਬਾਂਗਰ, 16 ਨਵੰਬਰ (ਭੁੰਬਲੀ)- ਇਲਾਕੇ ਦੇ ਵੱਖ-ਵੱਖ ਪਿੰਡਾਂ ਕਾਜ਼ੀਪੁਰ, ਭੋਜਰਾਜ ਆਦਿ ਦੇ ਕੁਝ ਕਿਸਾਨ ਆਗੂਆਂ ਜਿਨਾਂ ਵਿਚ ਪ੍ਰਧਾਨ ਰਜਿੰਦਰ ਸਿੰਘ ਕਾਜ਼ੀਪੁਰ, ਬਾਪੂ ਗੁਰਦਿਆਲ ਸਿੰਘ ਭੋਜਰਾਜ, ਰਾਜਵਿੰਦਰ ਸਿੰਘ ਰਾਜ ਭੋਜਰਾਜ ਸਮੇਤ ਹੋਰ ਕਿਸਾਨ ਆਗੂਆਂ ਨੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਕੀਤੀ ਤੇ ਆਪਣੀਆਂ ਸਮੱਸਿਆਵਾਂ ਤੇ ਮੰਗਾਂ ਨੂੰ ਉਨ੍ਹਾਂ ਦੇ ਸਾਹਮਣੇ ਰੱਖਿਆ। ਉਨ੍ਹਾਂ ਕਿਹਾ ਕਿ ਸਮੇਂ ਦੀ ਸਰਕਾਰ ਨੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਨੂੰ ਮੰਡੀਆ ਵਿਚ ਰੋਲ਼ਿਆ ਹੈ ਤੇ ਨਾ ਹੀ ਉਨ੍ਹਾਂ ਨੂੰ ਪੂਰਾ ਭਾਅ ਦਿੱਤਾ ਹੈ, ਨਮੀ ਨਾ ਹੋਣ ਦੇ ਬਾਵਜੂਦ ਵੀ 150-200 ਰੁਪਏ ਤੱਕ ਪ੍ਰਤੀ ਕੁਵਿੰਟਲ ਕੱਟ ਲਗਾ ਕੇ ਝੋਨੇ ਦੀ ਤੁਲਾਈ ਕੀਤੀ ਹੈ। ਕਿਸਾਨਾਂ ਨੂੰ ਗੰਨੇ ਦੀ ਫ਼ਸਲ ਦੀ ਵੀ ਸਹੀ ਕੀਮਤ ਨਹੀਂ ਮਿਲ ਰਹੀ ਤੇ ਨਾ ਹੀ ਪਿਛਲੇ ਸੀਜ਼ਨ ਦੀ ਪੂਰੀ ਬਕਾਇਆ ਰਾਸ਼ੀ ਮਿਲੀ ਹੈ। ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਵੇਚਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਸ: ਰੰਧਾਵਾ ਨੇ ਉਨ੍ਹਾਂ ਨੂੰ ਪੂਰਨ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਹਮੇਸ਼ਾਂ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਤੇ ਹਿੱਤਾਂ ਦੀ ਲੜਾਈ ਪੂਰੀ ਦ੍ਰਿੜਤਾ ਨਾਲ ਲੜੀ ਹੈ ਤੇ ਭਵਿੱਖ ਵਿਚ ਵੀ ਲੜਦੀ ਰਹੇਗੀ। ਕਾਂਗਰਸ ਪਾਰਟੀ ਕੋਲ ਹੋਰਨਾਂ ਪਾਰਟੀਆਂ ਨਾਲੋਂ ਬਿਹਤਰ ਤਜ਼ਰਬਾ, ਚੰਗੀ ਸੋਚ ਵਾਲੀ ਯੋਗਤਾ ਭਰਪੂਰ ਲੀਡਰਸ਼ਿਪ ਹੈ। ਜੇਕਰ ਸੂਬੇ ਅੰਦਰ ਆਗਾਮੀ ਵਿਧਾਨ ਸਭਾ ਚੋਣਾਂ ਉਪਰੰਤ ਸਾਡੀ ਸਰਕਾਰ ਬਣੀ ਤਾਂ ਅਸੀਂ ਕਿਸਾਨਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਵਾਵਾਂਗੇ। ਇਸ ਮੌਕੇ ਸਾ. ਉਪ ਜ਼ਿਲ੍ਹਾ ਪ੍ਰਧਾਨ ਸਤਪਾਲ ਭੋਜਰਾਜ, ਬਾਪੂ ਗੁਰਦਿਆਲ ਸਿੰਘ ਭੋਜਰਾਜ, ਰਾਜਵਿੰਦਰ ਸਿੰਘ ਭੋਜਰਾਜ, ਹਰਦੀਪ ਸਿੰਘ, ਮੰਗਲ ਸਿੰਘ, ਕੈਪਟਨ ਗੁਰਮੀਤ ਸਿੰਘ ਭੋਜਰਾਜ, ਬਲਵਿੰਦਰ ਸਿੰਘ ਭੋਜਰਾਜ, ਰਜਿੰਦਰ ਸਿੰਘ ਕਾਜ਼ੀਪੁਰ, ਮੈਂਬਰ ਹਰਭਜਨ ਸਿੰਘ ਚੌਹਾਨ, ਨਿਰਮਲ ਚੰਦ ਪੰਚ, ਪ੍ਰਧਾਨ ਐੱਸ.ਸੀ. ਵਿੰਗ ਬਲਵਿੰਦਰ ਸਿੰਘ ਭੋਜਰਾਜ, ਬਲਵਿੰਦਰ ਸਿੰਘ ਬਿੰਦਾ, ਸਰਪੰਚ ਪਲਵਿੰਦਰ ਸਿੰਘ ਭੰਡਾਲ, ਬਾਬਾ ਰਣਜੀਤ ਸਿੰਘ ਭੰਡਾਲ, ਸਾ. ਸਰਪੰਚ ਲਖਬੀਰ ਸਿੰਘ ਭੰਡਾਲ ਆਦਿ ਹਾਜ਼ਰ ਸਨ।