ਗੁਰੂ ਨਾਨਕ ਕਾਲਜ, ਬਟਾਲਾ ਵਿਖੇ ਸੁਰਿੰਦਰ ਗੀਤ ਦੀ ਪੁਸਤਕ ਮਾਈਂਡ ਗੇਮ ਐਂਡ ਅਦਰ ਸਟੋਰੀਜ਼ ਲੋਕ ਅਰਪਣ
ਬਟਾਲਾ, 15 ਨਵੰਬਰ (ਸਤਿੰਦਰ ਸਿੰਘ)- ਗੁਰੂ ਨਾਨਕ ਕਾਲਜ, ਬਟਾਲਾ ਵਿਖੇ ਅੰਗਰੇਜ਼ੀ ਵਿਭਾਗ ਵਲੋਂ ਪਰਵਾਸੀ ਸਾਹਿਤ ਦੀ ਸਮਰੱਥ ਲੇਖਕ ਸੁਰਿੰਦਰ ਗੀਤ ਦੀ ਪੁਸਤਕ ਮਾਈਂਡ ਗੇਮ ਐਂਡ ਅਦਰ ਸਟੋਰੀਜ਼(ਪੰਜਾਬੀ ਰੂਪ ‘ਰੰਗਾਂ ਦੀ ਖੇਡ ਅਤੇ ਹੋਰ ਕਹਾਣੀਆਂ’) ਦਾ ਲੋਕ ਅਰਪਣ ਸਮਾਰੋਹ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ.
ਬਟਾਲਾ, 15 ਨਵੰਬਰ (ਸਤਿੰਦਰ ਸਿੰਘ)- ਗੁਰੂ ਨਾਨਕ ਕਾਲਜ, ਬਟਾਲਾ ਵਿਖੇ ਅੰਗਰੇਜ਼ੀ ਵਿਭਾਗ ਵਲੋਂ ਪਰਵਾਸੀ ਸਾਹਿਤ ਦੀ ਸਮਰੱਥ ਲੇਖਕ ਸੁਰਿੰਦਰ ਗੀਤ ਦੀ ਪੁਸਤਕ ਮਾਈਂਡ ਗੇਮ ਐਂਡ ਅਦਰ ਸਟੋਰੀਜ਼(ਪੰਜਾਬੀ ਰੂਪ ‘ਰੰਗਾਂ ਦੀ ਖੇਡ ਅਤੇ ਹੋਰ ਕਹਾਣੀਆਂ’) ਦਾ ਲੋਕ ਅਰਪਣ ਸਮਾਰੋਹ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਇਹ ਪੁਸਤਕ ਸੁਰਿੰਦਰ ਗੀਤ ਦੀਆਂ 11 ਕਹਾਣੀਆਂ ਦਾ ਪੰਜਾਬੀ ਤੋ ਅੰਗਰੇਜ਼ੀ ਅਨੁਵਾਦ ਹੈ, ਜਿਸ ਨੂੰ ਹਰਮੀਤ ਕੌਰ ਝੱਜ ਅਤੇ ਹਿਨਾ ਨੰਦਰਾ ਜੋਗ ਨੇ ਬੜੀ ਸੰਜੀਦਗੀ ਨਾਲ ਅਨੁਵਾਦ ਕੀਤਾ ਹੈ। ਇਨ੍ਹਾਂ ਦੀ ਸਾਹਿਤਕ ਮਹੱਤਤਾ, ਵਿਸ਼ਾ-ਵਸਤੂ ਅਤੇ ਮਾਨਵੀ ਸੰਵੇਦਨਾਵਾਂ ਬਾਰੇ ਚਰਚਾ ਕੀਤੀ। ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਗੁਰਦੀਪ ਕੌਰ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕਹਾਣੀਆਂ ਦੇ ਸਾਹਿਤਕ ਪੱਖ, ਅਨੁਵਾਦ ਦੀ ਮਹੱਤਤਾ ਅਤੇ ਪੰਜਾਬੀ ਸਾਹਿਤ ਨੂੰ ਅੰਗਰੇਜ਼ੀ ਭਾਸ਼ਾ ਰਾਹੀਂ ਵਿਸ਼ਾਲ ਪਾਠਕ ਵਰਗ ਤੱਕ ਪਹੁੰਚਾਉਣ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਡਾ. ਗੁਰਬੀਰ ਸਿੰਘ ਬਰਾੜ ਨੇ ਕਿਹਾ ਕਿ ਇਹ ਪੁਸਤਕ ਪੰਜਾਬੀ ਕਹਾਣੀ ਦੀ ਸੰਵੇਦਨਾ, ਸਮਾਜਿਕ ਸਰੋਕਾਰਾਂ ਅਤੇ ਮਾਨਵੀ ਅਨੁਭਵਾਂ ਨੂੰ ਅੰਗਰੇਜ਼ੀ ਪਾਠਕਾਂ ਤੱਕ ਪਹੁੰਚਾਉਣ ਦਾ ਮਹੱਤਵਪੂਰਨ ਯਤਨ ਹੈ। ਇਸ ਮੌਕੇ ਗੁਰੂ ਨਾਨਕ ਕਾਲਜ ਬਟਾਲਾ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।