15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਅਥਲੈਟਿਕਸ ਮੁਕਾਬਲੇ ’ਚੋਂ ਐੱਚ.ਆਰ.ਏ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਤਗਮੇ ਜਿੱਤੇ

ਗੁਰਦਾਸਪੁਰ, 15 ਨਵੰਬਰ (ਚੱਕਰਾਜਾ)- ਗੌਰਮਿੰਟ ਕਾਲਜ ਵਿਖੇ ਅਕਤੂਬਰ ਮਹੀਨੇ ਹੋਏ ਐਥਲੈਟਿਕਸ ਮੁਕਾਬਲੇ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਐਥਲੈਟਿਕਸ ਮੁਕਾਬਲਿਆਂ ਵਿਚ ਐੱਚ.

Ad Position 21
No active advertisement
ਅਜੀਤ ਡੈਸਕ 16-11-2026
ਗੁਰਦਾਸਪੁਰ, 15 ਨਵੰਬਰ (ਚੱਕਰਾਜਾ)- ਗੌਰਮਿੰਟ ਕਾਲਜ ਵਿਖੇ ਅਕਤੂਬਰ ਮਹੀਨੇ ਹੋਏ ਐਥਲੈਟਿਕਸ ਮੁਕਾਬਲੇ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਐਥਲੈਟਿਕਸ ਮੁਕਾਬਲਿਆਂ ਵਿਚ ਐੱਚ.ਆਰ.ਏ. ਇੰਟਰਨੈਸ਼ਨਲ ਸਕੂਲ ਦੇ ਦਸਵੀਂ ਕਲਾਸ ਦੇ ਰਣਜੋਧ ਸਿੰਘ ਨੇ ਜੈਵਲਿਨ ਵਿਚੋਂ ਸੋਨ ਤਗਮਾਂ, 400 ਮੀਟਰ ਦੌੜ ਵਿਚੋਂ ਚਾਂਦੀ ਅਤੇ ਰਿਲੇਅ ਰੇਸ 400 ਵਿਚੋਂ ਵੀ ਚਾਂਦੀ ਦਾ ਤਗਮਾਂ ਹਾਸਲ ਕੀਤਾ। ਦਸਵੀਂ ਕਲਾਸ ਦੇ ਅਮਰਜੋਤ ਸਿੰਘ ਨੇ ਰਿਲੇਅ ਰੇਸ 400 ਵਿਚੋਂ ਚਾਂਦੀ ਦਾ ਤਗਮਾਂ ਤੇ 200 ਮੀਟਰ ਦੌੜ ਵਿਚੋਂ ਕਾਂਸੇ ਦਾ ਤਗਮਾਂ ਹਾਸਲ ਕੀਤਾ। ਦਸਵੀਂ ਕਲਾਸ ਦੇ ਤਰਨ ਨੇ ਜੈਵਲਿਨ ਵਿਚੋਂ ਸੋਨ, ਸ਼ਾਟਪੁੱਟ ਵਿਚੋਂ ਵੀ ਸੋਨ ਤੇ ਜ਼ਿਲ੍ਹਾ ਪੱਧਰ ’ਤੇ ਹੋਏ ਜੈਵਲਿਨ ਮੁਕਾਬਲੇ ’ਚੋਂ ਸੋਨ ਦਾ ਤਗਮਾਂ ਹਾਸਲ ਕੀਤਾ। ਇਸ ਤੋਂ ਇਲਾਵਾ ਅੱਠਵੀਂ ਕਲਾਸ ਦੇ ਅਰਸ਼ ਮੈਥਿਊ ਨੇ ਬਲਾਕ ਲੈਵਲ ’ਤੇ 100 ਤੇ 200 ਮੀਟਰ ਦੌੜ ਵਿਚੋਂ ਸੋਨੇ ਦੇ ਤਗਮਾਂ, ਰਿਲੇਅ ਰੇਸ 400 ਵਿਚੋਂ ਸੋਨੇ ਅਤੇ ਲੌਂਗ ਜੰਪ ਵਿਚੋਂ ਚਾਂਦੀ ਦਾ ਤਗਮਾਂ ਹਾਸਲ ਕੀਤਾ ਉੱਥੇ ਹੀ ਜ਼ਿਲ੍ਹਾ ਪੱਧਰ ’ਤੇ ਹੋਏ 100 ਤੇ 200 ਮੀਟਰ ਦੌੜ ਮੁਕਾਬਲਿਆਂ ਵਿਚੋਂ ਵੀ ਸੋਨੇ ਦੇ ਤਗਮਾਂ ਹਾਸਲ ਕੀਤੇ। ਮਾਨਵ ਸ਼ਰਮਾ ਨੇ ਰਿਲੇਅ ਰੇਸ 400 ਵਿਚੋਂ ਚਾਂਦੀ ਤੇ 800 ਮੀਟਰ ਦੌੜ ’ਚੋਂ ਕਾਂਸੇ ਦਾ ਤਗਮਾਂ ਹਾਸਲ ਕੀਤਾ। ਛੇਵੀਂ ਕਲਾਸ ਦੇ ਗੁਰਨੂਰ ਸਿੰਘ ਨੇ ਡਿਸਕ ਥਰੋ ਵਿਚੋਂ ਸੋਨ ਤੇ ਸ਼ਾਟਪੁੱਟ ਵਿਚੋਂ ਕਾਂਸੇ ਦਾ ਤਗਮਾਂ ਹਾਸਲ ਕੀਤਾ। ਦਸਵੀਂ ਕਲਾਸ ਦੇ ਨੂਰਦੀਪ ਨੇ ਰਿਲੇਅ ਰੇਸ ਵਿਚੋਂ ਚਾਂਦੀ, ਲੌਂਗ ਜੰਪ ਵਿਚੋਂ ਕਾਂਸੇ ਤੇ 100 ਮੀਟਰ ਦੌੜ ਵਿਚੋਂ ਚਾਂਦੀ ਦਾ ਤਗਮਾਂ ਹਾਸਲ ਕੀਤਾ। ਛੇਵੀਂ ਕਲਾਸ ਦੇ ਮੁਨੀਸ਼ ਤੇ ਸਮਰ ਨੇ ਰਿਲੇਅ ਰੇਸ 400 ਵਿਚੋਂ ਸੋਨੇ ਦੇ ਤਗਮਾਂ ਹਾਸਲ ਕਰਕੇ ਮਾਤਾ ਪਿਤਾ ਤੇ ਸਕੂਲ ਦਾ ਨਾਂਅ ਵੀ ਚਮਕਾਇਆ। ਸਕੂਲ ਦੇ ਡਾਇਰੈਕਟਰ ਸੱਤਿਆ ਸੇਨ ਅਗਰਵਾਲ, ਮੈਡਮ ਆਂਚਲ ਅਗਰਵਾਲ, ਮੈਡਮ ਨੀਲੋਫ਼ਰ, ਪ੍ਰਿੰਸੀਪਲ ਸਤੀਸ਼ ਕੁਮਾਰ ਅਤੇ ਮੈਡਮ ਨਵਦੀਪ ਕੌਰ ਨੇ ਜੇਤੂ ਵਿਦਿਆਰਥੀਆਂ ਤੇ ਉਨ੍ਹਾਂ ਦੀ ਕੋਚ ਸੁਮਨ ਬਾਲਾ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਤਿੱਬੜੀ ਛਾਉਣੀ ਦੇ ਨਾਲ ਲੱਗਦੀ ਜ਼ਮੀਨ ’ਚ ਉਸਾਰੀ ਦਾ ਕੰਮ ਜ਼ੋਰਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਾਬੰਦੀ ਦੇ ਬਾਵਜੂਦ ਕੰਮ ਨ... ਅਗਲੀ ਖ਼ਬਰ ‘ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਅਗੇਂਸਟ ਡਰੱਗਜ਼ ਬਾਈਕ ਰੈਲੀ ਬਟਾਲਾ ਵਿਖੇ 18 ਨੂੰ ਵਧੀਕ ਡਿਪਟੀ ਕਮਿਸ਼ਨਰ...
Ad Position 24