ਅੱਪਰਬਾਰੀ ਦੁਆਬ ਨਹਿਰ ਕੰਢੇ ਝਾੜੀਆਂ ’ਚੋਂ ਪੁਲਿਸ ਨੇ 45 ਜ਼ਿੰਦਾ ਕਾਰਤੂਸ ਕੀਤੇ ਬਰਾਮਦ
ਬਟਾਲਾ, 15 ਨਵੰਬਰ (ਰਾਕੇਸ਼ ਰੇਖੀ)-ਨਹਿਰ ਕਿਨਾਰੇ ਝਾੜੀਆਂ ਵਿਚੋਂ ਪੁਲਿਸ ਨੇ ਭਾਰੀ ਮਾਤਰਾ ਵਿਚੋਂ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਸੰਬੰਧ ਵਿਚ ਪੁਲਿਸ ਨੇ ਨਾਮਾਲੂਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਬਟਾਲਾ, 15 ਨਵੰਬਰ (ਰਾਕੇਸ਼ ਰੇਖੀ)-ਨਹਿਰ ਕਿਨਾਰੇ ਝਾੜੀਆਂ ਵਿਚੋਂ ਪੁਲਿਸ ਨੇ ਭਾਰੀ ਮਾਤਰਾ ਵਿਚੋਂ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਸੰਬੰਧ ਵਿਚ ਪੁਲਿਸ ਨੇ ਨਾਮਾਲੂਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਕਿਲ੍ਹਾ ਲਾਲ ਸਿੰਘ ਦੇ ਏ. ਐਸ. ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰ ਰਹੇ ਸਨ। ਜਦੋਂ ਪੁਲਿਸ ਕਲਾਨੌਰ ਰੋਡ ’ਤੇ ਟੀ-ਪੁਆਇੰਟ ਨੇੜੇ ਪਹੁੰਚੀ ਤਾਂ ਸੂਚਨਾ ਮਿਲੀ ਕਿ ਕਿਲ੍ਹਾ ਲਾਲ ਸਿੰਘ ਨੇੜੇ ਜਾਂਦੀ ਅੱਪਰਬਾਰੀ ਦੁਆਬ ਨਹਿਰ ਦੇ ਪਟੜੀ ’ਤੇ ਝਾੜੀਆਂ ਵਿਚ ਪੌਲੀਥੀਨ ਦਾ ਇਕ ਲਿਫ਼ਾਫ਼ਾ ਜੋ ਵਜਨੀ ਹੈ, ਸ਼ੱਕੀ ਹਾਲਾਤ ਵਿਚ ਪਿਆ ਹੋਇਆ ਹੈ। ਏ. ਐਸ. ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਉਕਤ ਲਿਫ਼ਾਫ਼ੇ ਦੀ ਜਾਂਚ ਕੀਤੀ ਤਾਂ ਉਸ ’ਚੋਂ ਭਾਰੀ ਮਾਤਰਾ ਵਿਚ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ, ਇਨ੍ਹਾਂ ’ਚ ਐਸ. ਐਲ. ਆਰ. ਦੇ 23, ਏ. ਕੇ. 47 ਰਾਈਫਲ ਦੇ 14, ਥ੍ਰੀ ਨਾਟ ਥ੍ਰੀ ਰਾਈਫਲ 4, 32 ਬੋਰ ਦਾ 1, 30 ਬੋਰ ਦਾ 1, 9 ਐਮ.ਐਮ. ਦਾ 1 ਤੇ 38 ਬੋਰ ਦਾ ਇਕ ਕੁਲ 45 ਕਾਰਤੂਸ ਸ਼ਾਮਿਲ ਸਨ।