ਯੂਥ ਕਾਂਗਰਸ ਜ਼ਿਲ੍ਹਾ ਪ੍ਰਧਾਨ ਪੰਮੀ ਪਠਾਨੀਆ ਪੰਜਾਬ ਇੰਚਾਰਜ ਸਚਿਨ ਪਾਇਲਟ ਨੂੰ ਮਿਲੇ
ਸ਼ਾਹਪੁਰ ਕੰਢੀ, 13 ਨਵੰਬਰ (ਰਣਜੀਤ ਸਿੰਘ) -ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਇਲਾਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਸੂਬਾ ਇੰਚਾਰਜ ਸਚਿਨ ਪਾਇਲਟ ਨੂੰ ਮਿਲੇ ਅਤੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਯੂਥ ਲਈ ਤਿੰਨ ਟਿਕਟਾਂ ਦੀ ਮੰਗ ਕੀਤੀ। ਜ਼ਿਲ੍ਹਾ ਪ੍ਰਧਾਨ ਪੰਮੀ ਪਠਾਨੀਆ ਨੇ ਕਿਹਾ ਕਿ ਯੂਥ ਪਾਰਟੀ ਲਈ ਰੀੜ੍ਹ ਦੀ ਹੱਡੀ ਹੁੰਦੇ ਹਨ ।
ਸ
ਸੂਬਾ ਇੰਚਾਰਜ ਸਚਿਨ ਪਾਇਲਟ ਨੂੰ ਮਿਲਦੇ ਹੋਏ ਜ਼ਿਲ੍ਹਾ ਯੂਥ ਪ੍ਰਧਾਨ ਪੰਮੀ ਪਠਾਨੀਆ। ਅਜੀਤ ਤਸਵੀਰੋ
14-11-2026
ਸ਼ਾਹਪੁਰ ਕੰਢੀ, 13 ਨਵੰਬਰ (ਰਣਜੀਤ ਸਿੰਘ) -ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਇਲਾਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਸੂਬਾ ਇੰਚਾਰਜ ਸਚਿਨ ਪਾਇਲਟ ਨੂੰ ਮਿਲੇ ਅਤੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਯੂਥ ਲਈ ਤਿੰਨ ਟਿਕਟਾਂ ਦੀ ਮੰਗ ਕੀਤੀ। ਜ਼ਿਲ੍ਹਾ ਪ੍ਰਧਾਨ ਪੰਮੀ ਪਠਾਨੀਆ ਨੇ ਕਿਹਾ ਕਿ ਯੂਥ ਪਾਰਟੀ ਲਈ ਰੀੜ੍ਹ ਦੀ ਹੱਡੀ ਹੁੰਦੇ ਹਨ । ਯੂਥ ਸਰਕਾਰ ਬਣਾਉਣ ’ਚ ਅਹਿਮ ਯੋਗਦਾਨ ਪਾਉਂਦੇ ਹਨ ਜਿਸ ਕਾਰਨ ਉਨ੍ਹਾਂ ਨੇ ਸੂਬਾ ਇੰਚਾਰਜ ਸਚਿਨ ਪਾਇਲਟ ਕੋਲੋਂ ਯੂਥ ਲਈ ਤਿੰਨ ਟਿਕਟਾਂ ਦੀ ਮੰਗ ਕੀਤੀ ਤੇ ਸੂਬਾ ਇੰਚਾਰਜ ਨੇ ਇਲਾਕੇ ਦੀਆਂ ਸਮੱਸਿਆਵਾਂ ਸੁਣਦੇ ਹੋਏ ਜ਼ਿਲ੍ਹਾ ਪ੍ਰਧਾਨ ਨੂੰ ਯਕੀਨ ਦਿਵਾਇਆ ਕਿ ਪਾਰਟੀ ਹਮੇਸ਼ਾ ਨੌਜਵਾਨਾਂ ਦੇ ਹੱਕ ਦੀ ਗੱਲ ਕਰਦੀ ਹੈ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਟਿਕਟਾਂ ਦੀ ਵੰਡ ਕਰਦੇ ਸਮੇਂ ਨੌਜਵਾਨਾਂ ਨੂੰ ਹੀ ਪਹਿਲ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਸੁਨੀਲ ਗੋਲਡੀ, ਮੋਹਨ ਸਿੰਘ, ਮਨਜੀਤ ਮਿਨਹਾਸ, ਵਿਸ਼ਾਲ ਤੇ ਡਾ: ਆਰ.ਕੇ. ਸਲਹੋਤਰਾ ਆਦਿ ਹਾਜ਼ਰ ਸਨ।