10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਅਸੀਂ ਲੋਕਾਂ ਦੀ ਸੇਵਾ ਕਰਨ ਦੇ ਮਨਸੇ ਨਾਲ ਤੁਹਾਡੇ ’ਚ ਆਏ ਹਾਂ, ਸਾਡਾ ਸਾਥ ਦਿਓ : ਅਮਨਦੀਪ ਕੌਰ

ਕੋਟਲੀ ਸੂਰਤ ਮੱਲ੍ਹੀ, 10 ਨਵੰਬਰ (ਕੁਲਦੀਪ ਸਿੰਘ ਨਾਗਰਾ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਭਗਵਾਨਪੁਰ ਟੀਮ ਵਲੋਂ ਆਰੰਭੇ ਗਏ ਲੋਕ ਭਲਾਈ ਦੇ ਕਾਰਜਾਂ ਨੂੰ ਦੇਖਦਿਆਂ ਨੇੜਲੇ ਪਿੰਡ ਡੇਰਾ ਪਠਾਣਾ ਦੇ ਕਈ ਪਰਿਵਾਰਾਂ ਨੇ ਭਗਵਾਨਪੁਰ ਟੀਮ ਦਾ ਡੱਟ ਕੇ ਸਾਥ ਦੇਣ ਦਾ ਐਲਾਨ ਕੀਤਾ। ਇਸ ਸਬੰਧੀ ਪਿੰਡ ਦੇ ਨੌਜਵਾਨ ਆਗੂ ਤੇ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਦੇ ਚੇਅਰਮੈਨ ਜਥੇਦਾਰ ਗੁਰਪ੍ਰੀਤ ਸਿੰਘ ਡੇਰਾ ਪਠਾਣਾ ਵਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਸਵਿੰਦਰ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ ਭਗਵਾਨਪੁਰ ਦੀ ਐਮ.

Ad Position 21
No active advertisement
ਅਮਨਦੀਪ ਕੌਰ ਭਗਵਾਨਪੁਰ 11-11-2026
ਕੋਟਲੀ ਸੂਰਤ ਮੱਲ੍ਹੀ, 10 ਨਵੰਬਰ (ਕੁਲਦੀਪ ਸਿੰਘ ਨਾਗਰਾ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਭਗਵਾਨਪੁਰ ਟੀਮ ਵਲੋਂ ਆਰੰਭੇ ਗਏ ਲੋਕ ਭਲਾਈ ਦੇ ਕਾਰਜਾਂ ਨੂੰ ਦੇਖਦਿਆਂ ਨੇੜਲੇ ਪਿੰਡ ਡੇਰਾ ਪਠਾਣਾ ਦੇ ਕਈ ਪਰਿਵਾਰਾਂ ਨੇ ਭਗਵਾਨਪੁਰ ਟੀਮ ਦਾ ਡੱਟ ਕੇ ਸਾਥ ਦੇਣ ਦਾ ਐਲਾਨ ਕੀਤਾ। ਇਸ ਸਬੰਧੀ ਪਿੰਡ ਦੇ ਨੌਜਵਾਨ ਆਗੂ ਤੇ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਦੇ ਚੇਅਰਮੈਨ ਜਥੇਦਾਰ ਗੁਰਪ੍ਰੀਤ ਸਿੰਘ ਡੇਰਾ ਪਠਾਣਾ ਵਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਸਵਿੰਦਰ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ ਭਗਵਾਨਪੁਰ ਦੀ ਐਮ.ਡੀ. ਬੀਬੀ ਅਮਨਦੀਪ ਕੌਰ ਭਗਵਾਨਪੁਰ ਨੇ ਕਿਹਾ ਕਿ ਅਸੀ ਲੋਕਾਂ ਦੀ ਸੇਵਾ ਕਰਨ ਦੇ ਮਨਸੇ ਨਾਲ ਤੁਹਾਡੇ ਵਿਚ ਆਏ ਹਾਂ, ਸਾਡਾ ਸਾਥ ਦਿਓ, ਜਿਹੜੇ ਕੰਮ ਰਿਵਾਇਤੀ ਪਾਰਟੀ ਦੇ ਲੀਡਰਾਂ ਨੇ ਦਹਾਕਿਆਂ ਵਿਚ ਨਹੀਂ ਕੀਤਾ, ਅਸੀ ਲੋਕਾਂ ਦੇ ਉਹ ਕੰਮ ਤੁਹਾਨੂੰ ਕੁਝ ਸਮੇਂ ਵਿਚ ਹੀ ਕਰ ਕੇ ਦਿਖਾਵਾਂਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਪਹਿਲਾਂ ਵੀ ਸਵ: ਮਾਤਾ ਹਰਜੀਤ ਕੌਰ, ਸਵ: ਪਿਤਾ ਸਵਿੰਦਰ ਸਿੰਘ ਦੀ ਯਾਦ ’ਚ 100 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕੀਤੇ ਸਨ, ਉਨ੍ਹਾਂ ਨੂੰ 25 ਤਰ੍ਹਾਂ ਦਾ ਲੋੜੀਂਦਾ ਘਰੇਲੂ ਸਾਮਾਨ ਦਹੇਜ ’ਚ ਦਿੱਤਾ ਹੈ ਤੇ ਇਸ ਵਾਰ ਹਲਕੇ ਦੇ ਲੋਕਾਂ ਦੇ ਅਸ਼ੀਰਵਾਦ ਨਾਲ ਉਨ੍ਹਾਂ ਦਾ ਪਰਿਵਾਰ 200 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰ ਰਿਹਾ ਹੈ। ਇਸ ਮੌਕੇ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੇ ਚੇਅਰਪਰਸਨ ਬੀਬੀ ਰਾਜਵਿੰਦਰ ਕੌਰ ਭਗਵਾਨਪੁਰ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਹਲਕੇ ਦੇ ਲੋਕਾਂ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਲਕੇ ਅੰਦਰ ਹਰੇਕ ਲੋੜਵੰਦ ਵਿਅਕਤੀ ਤੇ ਗ੍ਰੰਥੀ ਸਿੰਘਾਂ ਦੀਆਂ ਧੀਆਂ ਦੇ ਵਿਆਹ ’ਤੇ ਉਨ੍ਹਾਂ ਦਾ ਪਰਿਵਾਰ 21 ਹਜ਼ਾਰ ਰੁਪਏ ਸਗਨ ਦੇ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦਾ ਸਾਥ ਦਿਓ, ਉਨ੍ਹਾਂ ਦਾ ਪਰਿਵਾਰ ਲੋਕਾਂ ਦੀ ਸੇਵਾ ’ਚ ਦਿਨ-ਰਾਤ ਹਾਜ਼ਰ ਹੈ ਤੇ ਇਹ ਲੋਕ ਭਲਾਈ ਦੇ ਕੰਮ ਨਿਰੰਤਰ ਜਾਰੀ ਰਹਿਣਗੇ। ਇਸ ਮੌਕੇ ਜਥੇਦਾਰ ਗੁਰਪ੍ਰੀਤ ਸਿੰਘ ਨੇ ਕਈ ਪਰਿਵਾਰ ਸਮੇਤ ਉਨ੍ਹਾਂ ਦਾ ਡੱਟ ਕੇ ਸਾਥ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸੀਨੀਅਰ ਆਗੂ ਦਲਬੀਰ ਸਿੰਘ ਭਿੱਲਾ ਕੋਟਲੀ, ਸਰਪੰਚ ਰਮਨਦੀਪ ਕੌਰ ਲੁਕਮਾਨੀਆਂ, ਅਰਸ਼ਦੀਪ ਕੌਰ ਸਰਪੰਚ, ਸਰਪੰਚ ਸਰਬਜੀਤ ਕੌਰ ਪੱਤੀ ਮਾਹਲ, ਰਮਨਦੀਪ ਕੌਰ ਬਲਾਕ ਸੰਮਤੀ ਮੈਂਬਰ ਬੰਬ, ਭਗਵੰਤ ਸਿੰਘ ਡੇਰਾ ਪਠਾਣਾ, ਸੰਦੀਪ ਸਿੰਘ ਡੇਰਾ ਪਠਾਣਾ, ਬਾਬਾ ਅਵਤਾਰ ਸਿੰਘ ਸ਼ਿਕਾਰ, ਤੇਜਪ੍ਰਤਾਪ ਸਿੰਘ ਸ਼ਿਕਾਰ, ਰਵੀ ਸ਼ਰਮਾ, ਕਾਲਾ ਮਸੀਹ, ਰਣਦੀਪ ਸਿੰਘ ਡਿੰਪੀ, ਸ਼ਰਨਜੀਤ ਸਿੰਘ ਡੇਰਾ ਪਠਾਣਾ, ਗੁਰਬਚਨ ਸਿੰਘ ਮਾਹਲ, ਜੋਬਨਜੋਤ ਸਿੰਘ ਭਗਵਾਨਪੁਰ, ਬਲਬੀਰ ਸਿੰਘ ਘੁ੍ਰੰਮਣ, ਸਰਪੰਚ ਮੇਜਰ ਸਿੰਘ ਢਿਲਵਾਂ, ਸਰਪੰਚ ਰਛਪਾਲ ਸਿੰਘ, ਸਰਪੰਚ ਸੁਖਵਿੰਦਰ ਸਿੰਘ ਕੋਟਲੀ ਸਮੇਤ ਭਗਵਾਨਪੁਰ ਟੀਮ ਦੇ ਮੈਂਬਰ ਤੇ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਾਇਮਰੀ ਹੈਲਥ ਸੈਂਟਰ ਦੁਨੇਰਾ ਵਿਖੇ ਮੁਫਤ ਚੈਕਅੱਪ ਕੈਂਪ 13 ਨੂੰ ਅਗਲੀ ਖ਼ਬਰ ਸੰਕਲਪ ਸੰਸਥਾ ਹਰਚੋਵਾਲ ਵਲੋਂ ਸਾਲਾਨਾ ਖੇਡਾਂ ‘ਖੇਡਾਂ ਰਿਆੜਕੀ ਦੀਆਂ’ ਮੁਲਤਵੀ
Ad Position 24