10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਪਾਰੋਵਾਲ ਵਿਖੇ 4 ਗੁਟਕਾ ਸਾਹਿਬ ਦੀ ਬੇਅਦਬੀ

ਫਤਿਹਗੜ੍ਹ ਚੂੜੀਆਂ. 10 ਨਵੰਬਰ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਪਾਰੋਵਾਲ ਵਿਖੇ 4 ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦੀ ਮੰਦਭਾਗੀ ਖਬਰ ਹੈ।

Ad Position 21
No active advertisement
ਗੱਲਬਾਤ ਕਰਦੇ ਹੋਏ ਧਾਰਮਿਕ ਜਥੇਬੰਦੀਆਂ ਦੇ ਆਗੂ । ਤਸਵੀਰ : ਅਵਤਾਰ ਸਿੰਘ ਰੰਧਾਵਾ 11-11-2026
ਫਤਿਹਗੜ੍ਹ ਚੂੜੀਆਂ. 10 ਨਵੰਬਰ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਪਾਰੋਵਾਲ ਵਿਖੇ 4 ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦੀ ਮੰਦਭਾਗੀ ਖਬਰ ਹੈ। ਪੁਲਿਸ ਨੂੰ ਦਰਜ ਕਰਵਾਏ ਗਏ ਬਿਆਨਾਂ ਮੁਤਾਬਿਕ ਨਿਸ਼ਾਨ ਸਿੰਘ ਪੁੱਤਰ ਜੋਗਿੰਦਰ ਸਿੰਘ ਧਵਾਂਣ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਉਸ ਨੇ ਦੱਸਿਆ ਕਿ ਮੇਰੇ ਪਿੰਡ ਦਾ ਅਮਰੀਕ ਸਿੰਘ ਨੇ ਮੈਨੂੰ ਆਖਿਆ ਕਿ ਮੈਂ ਆਪਣੇ ਰਿਸ਼ਤੇਦਾਰ ਕੋਲੋਂ ਪੁਰਾਣੀ ਇੱਟ ਖਰੀਦੀ ਹੈ, ਜੋ ਪਿੰਡ ਪਾਰੋਵਾਲ ਤੋਂ ਲੈ ਕੇ ਆਉਣੀ ਹੈ। ਉਸ ਨੇ ਦੱਸਿਆ ਕਿ ਮੈਂ ਆਪਣਾ ਟਰੈਕਟਰ-ਟਰਾਲੀ ਲੈ ਕੇ ਉਕਤ ਅਮਰੀਕ ਸਿੰਘ ਨੂੰ ਨਾਲ ਲੈ ਕੇ ਪਿੰਡ ਪਾਰੋਵਾਲ ਸੁਖਦੇਵ ਸਿੰਘ ਪੁੱਤਰ ਅਜੀਤ ਸਿੰਘ ਦੀ ਹਵੇਲੀ ’ਚ ਪੁੱਜੇ, ਇੱਥੇ ਪੁਰਾਣੀਆਂ ਇੱਟਾਂ ਪਈਆਂ ਹੋਈਆਂ ਸਨ। ਜਦੋਂ ਅਸੀਂ ਇੱਟਾਂ ਹਵੇਲੀ ਦੇ ਅੰਦਰੋਂ ਚੁੱਕਣ ਵਾਸਤੇ ਗਏ ਤਾਂ ਦੇਖਿਆ ਕਿ ਇੱਕ ਨੁੱਕਰ ’ਚ ਕੱਪੜੇ ਵਿਚ ਕੁਝ ਲਪੇਟਿਆ ਪਿਆ ਹੈ। ਜਦੋਂ ਉਨ੍ਹਾਂ ਨੇ ਕੱਪੜਿਆਂ ਨੂੰ ਫਰੋਲਿਆ ਤਾਂ ਦੇਖਿਆ ਤਾਂ ਉਸ ’ਚੋਂ ਅੱਧ ਜਲੇ 2 ਸੁਖਮਨੀ ਸਾਹਿਬ, ਇਕ ਨਿਤਨੇਮ ਸਾਹਿਬ ਅਤੇ ਇੱਕ ਗੁਟਕਾ ਦੁੱਖ ਭੰਜਨੀ ਸਾਹਿਬ ਬਰਾਮਦ ਹੋਏ। ਇਸ ਸਬੰਧੀ ਪਤਾ ਲੱਗਣ ’ਤੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਜ਼ਿੰਮੇਵਾਰ ਵਿਅਕਤੀ ਤੇ ਹੋਰ ਲੋਕ ਪਹੁੰਚੇ, ਜਿਨ੍ਹਾਂ ਨੇ ਸੰਬੰਧਿਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਾਣਕਾਰੀ ਮੁਤਾਬਿਕ ਪਤਾ ਲੱਗਾ ਕਿ ਸੁਖਦੇਵ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਾਰੋਵਾਲ ਜੋ ਕਿ ਵਿਦੇਸ਼ ਰਹਿੰਦਾ ਹੈ, ਨੇ ਆਪਣੇ ਘਰ ਵਿੱਚ ਦੇਖ ਰੇਖ ਲਈ ਹਰਮਨ ਸਿੰਘ ਪੁੱਤਰ ਅੰਸ਼ਵੀਰ ਸਿੰਘ ਅਤੇ ਇਸ ਦੀ ਰਿਸ਼ਤੇਦਾਰ ਜਗਜੀਤ ਕੌਰ ਨਾਂਅ ਦੀ ਔਰਤ ਰੱਖੇ ਹੋਏ ਸਨ। ਇਹ ਵੀ ਪਤਾ ਲੱਗਾ ਕਿ ਇਨ੍ਹਾਂ ਨੇ ਪਿੰਡ ਪਾਰੋਵਾਲ ਦੇ ਬਾਹਰਵਾਰ ਪੈਂਦੇ ਲੱਛੂ ਦੇ ਡੇਰੇ ਤੋਂ ਚਾਦਰਾਂ ਲਿਆ ਕੇ ਉਨ੍ਹਾਂ ’ਚ ਲਪੇਟ ਕੇ ਗੁਟਕਾ ਸਾਹਿਬ ਅਗਨ ਭੇਟ ਕਰ ਦਿੱਤੇ ਸਨ । ਇਸ ਸੰਬੰਧੀ ਜਾਣਕਾਰੀ ਲੈਣ ਲਈ ਇੱਥੇ ਪਹੁੰਚੇ ਡੀ.ਐਸ.ਪੀ. ਲਲਿਤ ਕੁਮਾਰ ਫਤਿਹਗੜ੍ਹ ਚੂੜੀਆਂ, ਇੰਸ. ਰਜਿੰਦਰ ਸਿੰਘ ਸਮੇਤ ਅਧਿਕਾਰੀਆਂ ਨਾਲ ਜਾਣਕਾਰੀ ਲੈਣ ਲਈ ਬਾਰ-ਬਾਰ ਗੱਲ ਕਰਨੀ ਚਾਹੀ ਪਰ ਉਨ੍ਹਾਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਇੱਥੇ ਪੁਲਿਸ ਵਲੋਂ ਸੰਬੰਧਿਤ ਲੋਕਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਦ ਕਿ ਪੁਲਿਸ ਸਮੇਤ ਪਹੁੰਚੀਆਂ ਜਥੇਬੰਦੀਆਂ ਦੇ ਆਗੂਆਂ ਵਲੋਂ ਅਰਦਾਸ ਬੇਨਤੀ ਕਰਨ ਉਪਰੰਤ ਦੇਰ ਰਾਤ ਅਗਨ ਭੇਟ ਹੋਏ ਗੁਟਕਾ ਸਾਹਿਬ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤੇ। ਇਸ ਮੌਕੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਤੇ ਪਿੰਡ ਵਾਸੀਆਂ ਵਲੋਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ ਹੈ ਕਿ ਉਕਤ ਮੰਦਭਾਗੀ ਘਟਨਾ ਸੰਬੰਧੀ ਛਾਣਬੀਣ ਕਰਕੇ ਦੋਸ਼ੀਆਂ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਰਤਨ ਸਾਗਰ ਪਬਲਿਕ ਸਕੂਲ ਬੱਬੇਹਾਲੀ ਵਿਖੇ ਸੈਸ਼ਨ 2027-28 ਲਈ ਦਾਖਲੇ ਸ਼ੁਰੂ ਅਗਲੀ ਖ਼ਬਰ ਭਾਜਪਾ ਆਗੂ ਵਿਜੇ ਕੁਮਾਰ ਸੋਨੀ ਨੇ ਰਵਨੀਤ ਸਿੰਘ ਬਿੱਟੂ ਨਾਲ ਕੀਤੀ ਮੁਲਾਕਾਤ
Ad Position 24