04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਐਸ.ਐਮ.ਓ. ਡਾ. ਰਵਿੰਦਰ ਸਿੰਘ ਅਤੇ ਸਨਅਤਕਾਰ ਰਣਜੀਤ ਸਿੰਘ ਨੂੰ ਸਦਮਾ, ਮਾਤਾ ਸੁਰਿੰਦਰ ਕੌਰ ਦਾ ਦਿਹਾਂਤ

ਸ੍ਰੀ ਹਰਗੋਬਿੰਦਪੁਰ- ਬਲਵਿੰਦਰ ਕੌਰ ਦਾ ਜਨਮ 2 ਫਰਵਰੀ 1958 ਨੂੰ ਪਿੰਡ ਡੱਲਾ ਵਿਖੇ ਪਿਤਾ ਗੁਰਦੀਪ ਸਿੰਘ ਬੋਪਾਰਾਏ ਦੇ ਗ੍ਰਹਿ ਅਤੇ ਮਾਤਾ ਅਮਰ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਨੇ ਮੁੱਢਲੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ।

Ad Position 21
No active advertisement
ਮਾਤਾ ਬਲਵਿੰਦਰ ਕੌਰ ਚੀਮਾ 04-11-2026
ਸ੍ਰੀ ਹਰਗੋਬਿੰਦਪੁਰ- ਬਲਵਿੰਦਰ ਕੌਰ ਦਾ ਜਨਮ 2 ਫਰਵਰੀ 1958 ਨੂੰ ਪਿੰਡ ਡੱਲਾ ਵਿਖੇ ਪਿਤਾ ਗੁਰਦੀਪ ਸਿੰਘ ਬੋਪਾਰਾਏ ਦੇ ਗ੍ਰਹਿ ਅਤੇ ਮਾਤਾ ਅਮਰ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਨੇ ਮੁੱਢਲੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। ਮਾਤਾ ਬਲਵਿੰਦਰ ਕੌਰ ਦਾ ਵਿਆਹ 1983 ਵਿਚ ਪਿੰਡ ਸੁਕਾਲਾ ਦੇ ਕਰਨੈਲ ਸਿੰਘ ਚੀਮਾ ਨਾਲ ਹੋਇਆ। ਇਸ ਪਰਿਵਾਰ ਦਾ ਆਜ਼ਾਦੀ ਸੰਗਰਾਮ ਅਤੇ ਸਮਾਜ ਸੇਵਾ ਨਾਲ ਗੂੜਾ ਸਬੰਧ ਰਿਹਾ। ਉਨ੍ਹਾਂ ਦੇ ਘਰ 2 ਪੁੱਤਰਾਂ ਗੁਰਪ੍ਰਤਾਪ ਸਿੰਘ ਚੀਮਾ ਅਤੇ ਗੁਰਬਿੰਦਰ ਸਿੰਘ ਚੀਮਾ ਨੇ ਜਨਮ ਲਿਆ। ਉਨ੍ਹਾਂ ਨੇ ਸਮਾਜਿਕ ਅਤੇ ਘਰੇਲੂ ਰਜੇਵਿਆਂ ਦੇ ਨਾਲ-ਨਾਲ ਆਪਣੇ ਪੁੱਤਰਾਂ ਨੂੰ ਉਚ ਕੋਟੀ ਦੀ ਵਿਦਿਆ ਹਾਸਿਲ ਕਰਵਾਈ ਅਤੇ ਸਮਾਜ ਦੇ ਹਾਣੀ ਬਣਾ ਕੇ ਸਮਾਜ ਵਿਚ ਵਿਚਰਨਾ ਸਿਖਾਇਆ। ਮਾਤਾ ਜੀ ਨੇ ਆਪਣਾ ਜੀਵਨ ਸਾਦਗੀ, ਸੇਵਾ, ਨਿਮਰਤਾ ਅਤੇ ਲੋਕ ਭਲਾਈ ਦੇ ਕਾਰਜਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਪਿੰਡ ਅਤੇ ਸਮਾਜ ਦੀ ਭਲਾਈ ਵਿਚ ਵੀ ਅਹਿਮ ਯੋਗਦਾਨ ਪਾਇਆ। ਉਨ੍ਹਾਂ ਨੇ ਪਿੰਡ ਸੁਕਾਲਾ ਦੀ ਸਰਪੰਚ ਵਜੋਂ ਸੇਵਾ ਨਿਭਾਉਂਦਿਆਂ ਪਿੰਡ ਦੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਪਣੀਆਂ ਸਮੱਸਿਆਵਾਂ ਸਮਝ ਕੇ ਹੱਲ ਕਰਨ ਦਾ ਯਤਨ ਕੀਤਾ। ਉਨ੍ਹਾਂ ਦਾ ਸੁਭਾਅ ਮਿਲਾਪੜਾ, ਸੇਵਾ ਭਾਵਨਾ ਵਾਲਾ ਅਤੇ ਹਰ ਕਿਸੇ ਨਾਲ ਪਿਆਰ ਤੇ ਸਤਿਕਾਰ ਨਾਲ ਪੇਸ਼ ਆਉਣ ਵਾਲਾ ਸੀ। ਮਾਤਾ ਜੀ ਵਲੋਂ ਪਰਿਵਾਰ, ਪਿੰਡ ਅਤੇ ਸਮਾਜ ਲਈ ਕੀਤੀਆਂ ਸੇਵਾਵਾਂ ਅਤੇ ਉਨ੍ਹਾਂ ਦੇ ਪਿਆਰ ਭਰੇ ਸੁਭਾਅ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਮਾਤਾ ਜੀ ਦਾ ਵਿਛੋੜਾ ਪਰਿਵਾਰ ਅਤੇ ਸਮੁੱਚੇ ਇਲਾਕੇ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਵਲੋਂ ਕੀਤੇ ਨੇਕ ਕਾਰਜ, ਦਿੱਤੇ ਸੰਸਕਾਰ ਅਤੇ ਲੋਕਾਂ ਦੇ ਦਿਲਾਂ ਵਿਚ ਬਣਾਇਆ ਸਤਿਕਾਰ ਸਦਾ ਜਿਉਂ ਦਾ ਰਹੇਗਾ। ਸਮਾਜਿਕ ਅਤੇ ਪਰਿਵਾਰਿਕ ਜਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਅਖੀਰ ਇਸ ਦੁਨੀਆਂ ਤੋਂ ਰੁਖਸਤ ਹੋ ਗਏ। ਉਨ੍ਹਾਂ ਦੇ ਨਮਿੱਤ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਅੱਜ 4 ਨਵੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਪੈਣਗੇ। ਉਪਰੰਤ ਵੈਰਾਗਮਈ ਕੀਰਤਨ ਅਤੇ ਅੰਤਿਮ ਅਰਦਾਸ 11 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਦਮਦਮਾ ਸਾਹਿਬ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਹੋਵੇਗੀ। ਅਜੀਤ ਬਿਊਰੋ
Ad Position 22
No active advertisement
ਪਿਛਲੀ ਖ਼ਬਰ ਜੀ.ਜੀ.ਬੀ. ਰਾਇਲ ਇੰਟਰਨੈਸ਼ਨਲ ਸਕੂਲ ਢਿਲਵਾਂ ਵਿਖੇ ਪੰਜਾਬ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਬਲਜਿੰਦਰ ਸਿੰਘ ਧਾਲੀਵਾਲ ਸੂਬਾ ਪ੍ਰਧਾਨ ਅਤੇ ਗੁਰਮੀਤ ਸਿੰਘ ਭੁੱਲਰ ਸੂਬਾ ਜਨਰਲ ਸਕੱਤਰ ਚੁਣੇ
Ad Position 24