ਰਸੋਈ ’ਚ ਗੈਸ ਲੀਕ ਹੋਣ ’ਤੇ ਅੱਗ ਲੱਗੀ, ਝੁਲਸੇ ਵਿਅਕਤੀ ਦੀ ਮੌਤ
ਬਟਾਲਾ, 2 ਨਵੰਬਰ (ਰਾਕੇਸ਼ ਰੇਖੀ)- ਰਸੋਈ ਵਿਚ ਗੈਸ ਲੀਕ ਹੋਣ ਕਾਰਨ ਇਕ ਵਿਅਕਤੀ ਦੇ ਝੁਲਸ ਜਾਣ ਮਗਰੋਂ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਥਾਣਾ ਕਿਲ੍ਹਾ ਲਾਲ ਸਿੰਘ ਏ.
ਬਟਾਲਾ, 2 ਨਵੰਬਰ (ਰਾਕੇਸ਼ ਰੇਖੀ)- ਰਸੋਈ ਵਿਚ ਗੈਸ ਲੀਕ ਹੋਣ ਕਾਰਨ ਇਕ ਵਿਅਕਤੀ ਦੇ ਝੁਲਸ ਜਾਣ ਮਗਰੋਂ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਥਾਣਾ ਕਿਲ੍ਹਾ ਲਾਲ ਸਿੰਘ ਏ.ਐਸ.ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਬਾਲੇਵਾਲ ਕਾਲੋਨੀਆ ਦੇ ਰਹਿਣ ਵਾਲੇ ਸੰਦੀਪ ਸਿੰਘ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਬੀਤੇ ਦਿਨੀਂ ਉਸ ਦਾ ਸਾਰਾ ਪਰਿਵਾਰ ਕਿਸੇ ਰਿਸ਼ਤੇਦਾਰੀ ਵਿਚ ਗਿਆ ਹੋਇਆ ਸੀ ਤੇ ਉਸ ਦਾ ਪਿਤਾ ਅਜਾਇਬ ਸਿੰਘ ਘਰ ਵਿਚ ਇਕੱਲਾ ਸੀ। ਅਜਾਇਬ ਸਿੰਘ ਜਦੋਂ ਰਸੋਈ ਵਿਚ ਚਾਹ ਬਣਾਉਣ ਲੱਗ ਤਾਂ ਗੈਸ ਸਲੰਡਰ ਦੀ ਪਾਈਪ ਅਚਾਨਕ ਲੀਕ ਹੋ ਗਈ, ਜਿਸ ਨਾਲ ਰਸੋਈ ਵਿਚ ਅੱਗ ਫੈਲ ਗਈ। ਅੱਗ ਦੀ ਲਪੇਟ ਵਿਚ ਆਉਣ ਨਾਲ ਅਜਾਇਬ ਸਿੰਘ ਬੁਰੀ ਤਰ੍ਹਾਂ ਝੁਲਸ ਗਿਆ। ਇਲਾਜ ਲਈ ਉਸਨੂੰ ਨੂੰ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ’ਚ ਦਾਖਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਦੇਰ ਸ਼ਾਮ ਉਸ ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੇ ਬੇਟੇ ਸੰਦੀਪ ਸਿੰਘ ਦੇ ਬਿਆਨ ’ਤੇ ਬਣਦੀ ਕਾਰਵਾਈ ਕੀਤੀ ਹੈ।