30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸ੍ਰੀ ਹਰਿਗੋਬਿੰਦਪੁਰ ਸਾਹਿਬ-ਹਰਚੋਵਾਲ ਰੋਡ ’ਤੇ ਪਿੰਡ ਮੇਤਲਾ ਅੱਡੇ ਵਿਖੇ ਲੱਗਾ ਹੋਇਆ ਹੈ ਗੁੜ ਦਾ ਪਲਾਂਟ

ਹਰਚੋਵਾਲ, 29 ਅਕਤੂਬਰ (ਭਾਮ, ਢਿੱਲੋਂ)-ਕਿਸਾਨਾਂ ਦੀ ਸਾਂਝੀ ਸੰਸਥਾ ‘ਰਿਆੜਕੀ ਐਗਰੋ ਫੂਡ’ ਵਲੋਂ ਸ਼ੁੱਧ ਦੇਸੀ ਗੁੜ ਤੇ ਗੁੜ ਤੋਂ ਤਿਆਰ ਹੋਣ ਵਾਲੇ ਵੱਖ-ਵੱਖ ਪਦਾਰਥ ਬਣਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 30-10-2026
ਹਰਚੋਵਾਲ, 29 ਅਕਤੂਬਰ (ਭਾਮ, ਢਿੱਲੋਂ)-ਕਿਸਾਨਾਂ ਦੀ ਸਾਂਝੀ ਸੰਸਥਾ ‘ਰਿਆੜਕੀ ਐਗਰੋ ਫੂਡ’ ਵਲੋਂ ਸ਼ੁੱਧ ਦੇਸੀ ਗੁੜ ਤੇ ਗੁੜ ਤੋਂ ਤਿਆਰ ਹੋਣ ਵਾਲੇ ਵੱਖ-ਵੱਖ ਪਦਾਰਥ ਬਣਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ। ਇਹ ਪਲਾਂਟ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਹਰਚੋਵਾਲ ਰੋਡ ’ਤੇ ਪਿੰਡ ਮੇਤਲੇ ਦੇ ਅੱਡੇ ਵਿਖੇ ਪਿਛਲੇ ਪੰਜ ਸਾਲਾਂ ਤੋਂ ਸਥਾਪਤ ਕੀਤਾ ਗਿਆ ਹੈ। ਇਸ ਸੰਸਥਾ ਵਲੋਂ ‘ਰਿਆੜਕੀ ਗੁੜ’ ਦੇ ਮਾਰਕੇ ਹੇਠ ਦੇਸੀ ਗੁੜ ਦੇ ਨਾਲ-ਨਾਲ ਸ਼ੱਕਰ, ਮਸਾਲਾ ਗੁੜ, ਹਲਦੀ ਗੁੜ, ਬਰਫ਼ੀ ਗੁੜ ਤੇ ਹੋਰ ਪਦਾਰਥ ਵੀ ਤਿਆਰ ਕੀਤੇ ਜਾਂਦੇ ਹਨ। ਸੰਸਥਾ ਦੇ ਪ੍ਰਬੰਧਕਾਂ ਅਨੁਸਾਰ ਇਨ੍ਹਾਂ ਪਦਾਰਥਾਂ ਦੀ ਤਿਆਰੀ ਲਈ ਵਧੀਆ ਕਿਸਮ ਦੇ ਗੰਨੇ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਉਤਪਾਦਾਂ ਵਿਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਨਾ ਕਰਨ ਦਾ ਉਦੇਸ਼ ਰੱਖਿਆ ਗਿਆ ਹੈ। ਕਿਸਾਨਾਂ ਦੀ ਇਸ ਸਾਂਝੀ ਪਹਿਲਕਦਮੀ ਦਾ ਮਕਸਦ ਸ਼ੁੱਧ ਦੇਸੀ ਗੁੜ ਅਤੇ ਇਸ ਤੋਂ ਤਿਆਰ ਹੋਣ ਵਾਲੇ ਪਦਾਰਥ ਲੋਕਾਂ ਤੱਕ ਪਹੁੰਚਾਉਣਾ ਹੈ। ਇਸ ਮੌਕੇ ਗੁਰਿੰਦਰਪਾਲ ਸਿੰਘ ਸਾਬੀ, ਗੁਰਮੁੱਖ ਸਿੰਘ, ਸੇਵਾ ਮੁਕਤ ਇੰਸਪੈਕਟਰ ਰਣਜੋਧ ਸਿੰਘ ਪੱਡਾ, ਸੇਵਾ ਮੁਕਤ ਇੰਸਪੈਕਟਰ ਜੋਗਿੰਦਰ ਸਿੰਘ, ਬਲਜੀਤ ਸਿੰਘ ਬਾਜ, ਬਲਵਿੰਦਰ ਸਿੰਘ ਅਤੇ ਬਿਕਰਮਜੀਤ ਸਿੰਘ ਔਲਖ ਸਮੇਤ ਹੋਰ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖੇਡ ਸਟੇਡੀਅਮ ਦਾ ਕੰਮ ਰੁਕਣ ਨਾਲ ਖੇਡ ਪ੍ਰੇਮੀਆਂ ਤੇ ਪਿੰਡ ਵਾਸੀਆਂ ’ਚ ਭਾਰੀ ਰੋਸ ਅਗਲੀ ਖ਼ਬਰ ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਉਤਸ਼ਾਹ ਨਾਲ ਮਨਾਇਆ
Ad Position 24