30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਉਤਸ਼ਾਹ ਨਾਲ ਮਨਾਇਆ

ਧਿਆਨਪੁਰ, 29 ਅਕਤੂਬਰ (ਕੁਲਦੀਪ ਸਿੰਘ ਸੋਨੂੰ)-ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਬੜੇ ਹੀ ਚਾਵਾਂ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਤਿਉਹਾਰ ਸਮੇਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖ ਕੇ ਹਾਰ-ਸ਼ਿੰਗਾਰ ਤੇ ਸੋਹਣੇ ਕੱਪੜੇ ਪਾ ਕੇ ਸੁਹਾਗਣਾਂ ਬਹੁਤ ਹੀ ਖੁਸ਼ ਦਿਖਾਈ ਦੇ ਰਹੀਆਂ ਸਨ।

Ad Position 21
No active advertisement
ਅਜੀਤ ਡੈਸਕ 30-10-2026
ਧਿਆਨਪੁਰ, 29 ਅਕਤੂਬਰ (ਕੁਲਦੀਪ ਸਿੰਘ ਸੋਨੂੰ)-ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਬੜੇ ਹੀ ਚਾਵਾਂ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਤਿਉਹਾਰ ਸਮੇਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖ ਕੇ ਹਾਰ-ਸ਼ਿੰਗਾਰ ਤੇ ਸੋਹਣੇ ਕੱਪੜੇ ਪਾ ਕੇ ਸੁਹਾਗਣਾਂ ਬਹੁਤ ਹੀ ਖੁਸ਼ ਦਿਖਾਈ ਦੇ ਰਹੀਆਂ ਸਨ। ਹਿੰਦੂ ਧਰਮ ਦੇ ਰੀਤੀ ਰਿਵਾਜਾਂ ਵਿਚ ਪੁਰਾਤਨ ਸਮੇਂ ਤੋਂ ਸੁਹਾਗਣਾਂ ਦੀ ਜ਼ਿੰਦਗੀ ਵਿਚ ਇਸ ਤਿਉਹਾਰ ਦਾ ਬਹੁਤ ਹੀ ਮਹੱਤਵ ਹੈ। ਸੁਹਾਗਣਾਂ ਸਾਰਾ ਦਿਨ ਭੁੱਖੇ-ਭਾਣੇ ਰਹਿ ਕੇ ਆਪਣੇ ਪਤੀ ਦੀ ਲੰਮੀ ਉਮਰ ਦੀਆਂ ਅਰਦਾਸਾਂ ਕਰਦੀਆਂ ਹਨ। ਸੂਰਜ ਢਲਣ ਤੋਂ ਪਹਿਲਾਂ ਆਪਣੀਆਂ ਸੁੰਦਰ ਰੂਪ ਵਿਚ ਸਜਾਈਆਂ ਥਾਲੀਆਂ ’ਚ ਵੱਖ-ਵੱਖ ਤਰ੍ਹਾਂ ਦੇ ਫਲ ਤੇ ਪੂਜਾ ਦਾ ਸਾਮਾਨ ਲੈ ਥਾਲੀਆਂ ਦਾ ਵਟਾਂਦਰਾ ਕਰਕੇ ਸੁਹਾਗ ਦੇ ਗੀਤ ਗਾਉਂਦੀਆਂ ਹਨ। ਇਸ ਤੋਂ ਬਾਅਦ ਸਾਰੀਆਂ ਇਕੱਠੀਆਂ ਹੋ ਕੇ ਕਰਵਾ ਚੌਥ ਦੀ ਕਥਾ ਸੁਣ ਕੇ ਸਿੱਖਿਆ ਲੈਂਦੀਆਂ ਹਨ। ਇਸੇ ਤਹਿਤ ਇਹ ਤਿਉਹਾਰ ਧਿਆਨਪੁਰ ਤੇ ਆਸ-ਪਾਸ ਦੇ ਇਲਾਕੇ ਦੀਆਂ ਔਰਤਾਂ ਨੇ ਪੂਰੇ ਉਤਸ਼ਾਹ ਨਾਲ ਮਨਾਇਆ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਸਾਹਿਬ-ਹਰਚੋਵਾਲ ਰੋਡ ’ਤੇ ਪਿੰਡ ਮੇਤਲਾ ਅੱਡੇ ਵਿਖੇ ਲੱਗਾ ਹੋਇਆ ਹੈ ਗੁੜ ਦਾ ਪਲਾਂਟ ਅਗਲੀ ਖ਼ਬਰ ਡਾਕਟਰ ਕਮਲਜੀਤ ਸਿੰਘ ਕੇ.ਜੇ. ਨੇ ਪੇਡਾ ਦੇ ਸੀਨੀਅਰ ਉਪ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ
Ad Position 24