ਧਾਰੀਵਾਲ ਬਲਾਕ-2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਸ਼ਾਨੋ ਸੌਕਤ ਨਾਲ ਸਮਾਪਤ
ਧਾਰੀਵਾਲ, 28 ਅਕਤੂਬਰ (ਸਵਰਨ ਸਿੰਘ/ਲਖਬੀਰ ਸਿੰਘ ਖੁੰਡਾ)-ਸਥਾਨਕ ਮਿੱਲ ਗਰਾਂਉਂਡ ਵਿਖੇ ਬਲਾਕ ਸਿੱਖਿਆ ਦਫ਼ਤਰ ਧਾਰੀਵਾਲ-2 ਦੀਆਂ ਸਕੂਲੀ ਖੇਡਾਂ ਸ਼ਾਨੋ ਸੌਕਤ ਨਾਲ ਸਮਾਪਤ ਹੋਈਆਂ। ਇਸ ਮੌਕੇ ਉੱਘੇ ਸਮਾਜ ਸੇਵੀ ਹਰਮੀਤ ਸਿੰਘ ਲੱਕੀ ਸੱਭਰਵਾਲ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਕੇ ਕਰਕੇ ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਇਨਾਮ ਵੰਡੇ।
ਧਾਰੀਵਾਲ, 28 ਅਕਤੂਬਰ (ਸਵਰਨ ਸਿੰਘ/ਲਖਬੀਰ ਸਿੰਘ ਖੁੰਡਾ)-ਸਥਾਨਕ ਮਿੱਲ ਗਰਾਂਉਂਡ ਵਿਖੇ ਬਲਾਕ ਸਿੱਖਿਆ ਦਫ਼ਤਰ ਧਾਰੀਵਾਲ-2 ਦੀਆਂ ਸਕੂਲੀ ਖੇਡਾਂ ਸ਼ਾਨੋ ਸੌਕਤ ਨਾਲ ਸਮਾਪਤ ਹੋਈਆਂ। ਇਸ ਮੌਕੇ ਉੱਘੇ ਸਮਾਜ ਸੇਵੀ ਹਰਮੀਤ ਸਿੰਘ ਲੱਕੀ ਸੱਭਰਵਾਲ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਕੇ ਕਰਕੇ ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਇਨਾਮ ਵੰਡੇ। ਹਰਮੀਤ ਸਿੰਘ ਲੱਕੀ ਸੱਭਰਵਾਲ ਨੇ ਸੰਬੋਧਨ ਵਿਚ ਬੱਚਿਆਂ ਨੂੰ ਜਿੰਦਗੀ ਵਿਚ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਤੇ ਲਗਨ ਨਾਲ ਪੜ੍ਹਨ ਲਈ ਵੀ ਪ੍ਰੇਰਿਆ। ਇਨ੍ਹਾਂ ਖੇਡਾਂ ਵਿਚ ਕਬੱਡੀ ਲੜਕਿਆਂ ਵਿਚ ਸੈਂਟਰ ਸੂਚਾਨੀਆਂ ਜੇਤੂ ਤੇ ਸੈਂਟਰ ਬੁੱਚੇਨੰਗਲ ਦੂਜੇ ਸਥਾਨ ’ਤੇ ਰਿਹਾ। ਕਬੱਡੀ ਲੜਕੀਆਂ ’ਚ ਸੈਂਟਰ ਗੱਗੋਵਾਲੀ ਪਹਿਲੇ ਅਤੇ ਸੈਂਟਰ ਕਲਿਆਣਪੁਰ ਦੂਜੇ ਸਥਾਨ ’ਤੇ ਰਿਹਾ। ਇਸੇ ਹੀ ਤਰ੍ਹਾਂ ਖੋ-ਖੋ ਲੜਕਿਆਂ ’ਚ ਸੈਂਟਰ ਕਲਿਆਣਪੁਰ ਪਹਿਲੇ, ਸੈਂਟਰ ਗੱਗੋਵਾਲੀ ਦੂਜੇ, ਖੋ-ਖੋ ਲੜਕੀਆਂ ’ਚ ਗੱਗੋਵਾਲੀ ਪਹਿਲੇ ਤੇ ਕਲਿਆਣਪੁਰ ਨੂੰ ਦੂਜਾ ਸਥਾਨ, ਲੰਬੀ ਛਾਲ ’ਚ ਰੋਹਿਤ (ਕਲਿਆਣਪੂਰ) ਪਹਿਲੇ, ਹੈਰੀ/ਧਰਮਪ੍ਰੀਤ (ਬੁੱਚੇਨੰਗਲ/ਗੱਗੋਵਾਲੀ) ਦੂਜੇ ਤੇ ਮਾਰਕਨ ਜੌਨ (ਕਲਿਆਣਪੂਰ) ਤੀਜੇ ਸਥਾਨ ’ਤੇ ਰਿਹਾ। ਲੰਬੀ ਛਾਲ ਲੜਕੀਆਂ ’ਚ ਤਨਵੀਰ (ਗਗੋਵਾਲੀ) ਪਹਿਲੇ, ਸੀਮਾ (ਕਲਿਆਣਪੁਰ) ਦੂਜੇੇ ਤੇ ਗਗਨਦੀਪ ਕੌਰ (ਗੱਗੋਵਾਲੀ) ਤੀਜੇ ਸਥਾਨ ’ਤੇ ਰਹੀਆਂ। 100 ਮੀਟਜ ਦੌੜ ਲੜਕਿਆਂ ਵਿਚ ਦੀਪਕ (ਗੱਗੋਵਾਲੀ) ਪਹਿਲੇ, ਹੈਰੀ (ਬੁੱਚੇਨੰਗਲ) ਦੂਜੇ ਅਤੇ ਅੰਮ੍ਰਿਤਪਾਲ ਸਿੰਘ (ਸੁਚਾਨੀਆਂ) ਨੂੰ ਤੀਜਾ ਸਥਾਨ, 100 ਮੀਟਰ ਦੌੜ ਲੜਕੀਆਂ ਵਿਚ ਤਨਵੀਰ (ਗੱਗੋਵਾਲੀ ) ਪਹਿਲਾ, ਸਿਮਰਨ (ਕਲਿਆਣਪੂਰ) ਦੁਜੇ ਅਤੇ ਗਗਨਦੀਪ (ਗੱਗੋਵਾਲੀ) ਦੂਜੇ ਸਥਾਨ ’ਤੇ ਰਹੀਆਂ। 200 ਮੀਟਰ ਦੌੜ ਲੜਕਿਆਂ ਵਿਚ ਦਵਿੰਦਰ (ਬੁੱਚੇਨੰਗਲ) ਪਹਿਲੇ, ਅੰਮ੍ਰਿਤਪਾਲ (ਸੁਚਾਨੀਆਂ) ਦੂਜੇ ਅਤੇ ਗੁਰਨਿਵਾਜ ਸਿੰਘ (ਭੰਡਾਲ) ਤੀਜੇ ਸਥਾਨ, 200 ਮੀਟਰ ਦੌੜ ਲੜਕੀਆਂ ’ਚ ਤਨਵੀਰ (ਗੱਗੋਵਾਲੀ ) ਪਹਿਲਾ, ਰੀਆ (ਕਲਿਆਣਪੂਰ),ਦੁਜੇ ਅਤੇ ਗਗਨਦੀਪ (ਗੱਗੋਵਾਲੀ) ਤੀਜੇ ਸਥਾਨ ’ਤੇ ਰਹੀਆਂ। ਕਰਾਟੇ 24 ਕਿਲੋ ਵਰਗ ਵਿਚ ਰਆਂਸੀ ਜੇਤੂ ਰਹੀ। ਰੱਸੀ ਟੱਪਣ ਵਿਚ ਸੁਖਪ੍ਰੀਤ ਸੁਚਾਨੀਆਂ ਪਹਿਲੇ, ਕਮਲਪ੍ਰੀਤ ਸੁਚਾਨੀਆ ਦੁਜੇ ਅਤੇ ਪ੍ਰਿੰਯਕਾ ਕਲਿਆਣਪੁਰ ਤੀਜੇ ਸਥਾਨ ’ਤੇ ਰਹੀਆਂ। ਇਸ ਮੌਕੇ ਤੇ ਸੀ.ਐਚ.ਟੀ. ਹਰਪਾਲ ਸਿੰਘ ਜਾਪੂਵਾਲ, ਗੁਰਨਾਮ ਸਿੰਘ, ਸੁਖਵਿੰਦਰ ਪਾਲ, ਰਾਜਵਿੰਦਰ ਸਿੰਘ , ਸੁਖਦੇਵ ਸਿੰਘ, ਪ੍ਰੇਮ ਕੁਮਾਰ, ਬਲਵਿੰਦਰ ਕੁਮਾਰ ਤੋਂ ਇਲਾਵਾ ਪ੍ਰਭਜੋਤ ਸਿੰਘ ਦੂਲਾਨੰਗਲ, ਸਤਨਾਮ ਸਿੰਘ ਵਿਰਕ, ਨੌਨਿਧੀ ਕੌਰ, ਸ਼ਰਨਜੀਤ ਸਿੰਘ, ਵਿਜੇ ਲੂਣਾ, ਲਾਭ ਸਿੰਘ ਕੰਗ, ਪੰਜਾਬ ਸਿੰਘ, ਗਗਨਦੀਪ ਸਿੰਘ, ਗੁਰਵਿੰਦਰ ਸਿੰਘ ਨਾਰਵਾਂ, ਸੰਦੀਪ ਕੁਮਾਰ, ਕੰਵਲਜੀਤ ਸਿੰਘ ਬਖਸੀਵਾਲ ਆਦਿ ਹਾਜਰ ਸਨ।