27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਦੀ ਮੀਟਿੰਗ

ਸ਼ਾਹਪੁਰ ਕੰਢੀ, 26 ਅਕਤੂਬਰ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਦੀ ਮੀਟਿੰਗ ਪ੍ਰਧਾਨ ਸੋਹਨ ਲਾਲ ਦੀ ਪ੍ਰਧਾਨਗੀ ਹੇਠ ਸ਼ਾਹਪੁਰ ਕੰਢੀ ਵਿਖੇ ਹੋਈ । ਜਿਸ ’ਚ ਹਲਕਾ ਇੰਚਾਰਜ ਸਵਰਨ ਸਿੰਘ ਸਲਾਰੀਆ ਵਿਸ਼ੇਸ਼ ਤੌਰ ’ਤੇ ਸਮੱਸਿਆਵਾਂ ਸੁਣਨ ਲਈ ਹਾਜ਼ਰ ਹੋਏ।

Ad Position 21
No active advertisement
ਅਜੀਤ ਡੈਸਕ 27-10-2026
ਸ਼ਾਹਪੁਰ ਕੰਢੀ, 26 ਅਕਤੂਬਰ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਦੀ ਮੀਟਿੰਗ ਪ੍ਰਧਾਨ ਸੋਹਨ ਲਾਲ ਦੀ ਪ੍ਰਧਾਨਗੀ ਹੇਠ ਸ਼ਾਹਪੁਰ ਕੰਢੀ ਵਿਖੇ ਹੋਈ । ਜਿਸ ’ਚ ਹਲਕਾ ਇੰਚਾਰਜ ਸਵਰਨ ਸਿੰਘ ਸਲਾਰੀਆ ਵਿਸ਼ੇਸ਼ ਤੌਰ ’ਤੇ ਸਮੱਸਿਆਵਾਂ ਸੁਣਨ ਲਈ ਹਾਜ਼ਰ ਹੋਏ। ਪ੍ਰਧਾਨ ਸੋਹਨ ਲਾਲ ਨੇ ਹਲਕਾ ਇੰਚਾਰਜ ਸਵਰਨ ਸਿੰਘ ਸਲਾਰੀਆ ਨੂੰ ਦੱਸਿਆ ਕਿ ਪੰਜਾਬ ਸਰਕਾਰ ਤੇ ਡੈਮ ਪ੍ਰਸ਼ਾਸਨ ਨੇ ਸ਼ਾਹਪੁਰ ਕੰਢੀ ਡੈਮ ਦੀ ਝੀਲ ਦੇ ਨਿਰਮਾਣ ਲਈ ਜਿਨ੍ਹਾਂ ਲੋਕਾਂ ਦੀ ਜ਼ਮੀਨ ਐਕਵਾਇਰ ਕੀਤੀ ਸੀ, ਉਨ੍ਹਾਂ ਨੂੰ ਆਰ.ਐਂਡ.ਆਰ. ਪਾਲਸੀ ਤਹਿਤ ਨੌਕਰੀ ਨਹੀਂ ਦਿੱਤੀ ਤੇ ਕਈ ਕਿਸਾਨਾਂ ਨੂੰ ਹੁਣ ਤੱਕ ਜ਼ਮੀਨਾਂ ਦੇ ਪੈਸੇ ਨਹੀਂ ਦਿੱਤੇ। ਜਿਸ ਕਾਰਨ ਡੈਮ ਔਸਤੀ ਲਗਾਤਾਰ 465 ਦਿਨ ਭੁੱਖ ਹੜਤਾਲ ਉਪਰ ਬੈਠੇ ਰਹੇ । ਉਸ ਸਮੇਂ ਵੀ ਸਵਰਨ ਸਿੰਘ ਸਲਾਰੀਆ ਦੇ ਕਹਿਣ ֹ’ ਤੇ ਭੁੱਖ ਹੜਤਾਲ ਖਤਮ ਕੀਤੀ ਸੀ । ਪਰ ਚਾਰ ਮਹੀਨੇ ਬੀਤ ਜਾਣ ਬਾਅਦ ਕੋਈ ਕਾਰਵਾਈ ਨਹੀਂ ਹੋਈ । ਹਲਕਾ ਇੰਚਾਰਜ ਨੇ ਦੱਸਿਆ ਕਿ ਡੈਮ ਔਸਤੀਆਂ ਦੀ ਸਮੱਸਿਆ ਦਾ ਹੱਲ ਕਰਨ ਲਈ ਕਮੇਟੀ ਬਣਾਈ ਗਈ ਹੈ । ਜਿਸ ਵਿਚ ਡੈਮ ਔਸਤੀਆਂ ਦੇ ਦੋ ਮੈਂਬਰ ਸ਼ਾਮਿਲ ਕੀਤੇ ਗਏ ਹਨ ਤੇ ਮੰਤਰੀ ਨਾਲ ਗੱਲਬਾਤ ਹੋ ਰਹੀ ਹੈ ਤੇ ਜਲਦੀ ਹੀ ਮਸਲਾ ਹੱਲ ਹੋ ਜਾਵੇਗਾ । ਮੀਟਿੰਗ ਵਿਚ ਬਲਾਕ ਪ੍ਰਧਾਨ ਕੇਵਲ ਕ੍ਰਿਸ਼ਨ, ਵਿਨੋਦ ਸ਼ਰਮਾ, ਸਾਹਿਲ ਸਲਾਰੀਆ, ਅਮਨਦੀਪ ਸਿੰਘ, ਯੁਵਰਾਜ ਸਿੰਘ, ਰਵਿੰਦਰ ਕੁਮਾਰ, ਕੁਲਦੀਪ ਪਠਾਨੀਆ, ਦਲੀਪ ਸਿੰਘ, ਰੋਹਿਤ ਕੁਮਾਰ ਅਤੇ ਮੇਹਰ ਚੰਦ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੇ ਕੇਂਦਰੀ ਯੂਨੀਵਰਸਿਟੀ ਜੰਮੂ ਦੇ ਪੁਲਾੜ ਵਿਗਿਆਨ ਕੇਂਦਰ ਦਾ ਕੀਤਾ ਵਿੱਦਿਅਕ ਦੌਰਾ ਅਗਲੀ ਖ਼ਬਰ ਸਰਹੱਦੀ ਲੋਕ ਸੇਵਾ ਕਮੇਟੀ ਵਲੋਂ ਅੱਖਾਂ ਦਾ ਕੈਂਪ 115 ਲੋਕਾਂ ਦੇ ਅੱਖਾਂ ਦੀ ਮੁਫ਼ਤ ਜਾਂਚ, 23 ਮਰੀਜ਼ ਮੋਤੀਆ ਬਿੰਦ ਦੇ ਪ...
Ad Position 24