25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਪੁਰਾਣਾ ਸ਼ਾਲਾ ਪੁਲਿਸ ਨੇ ਨਸ਼ਾ ਕਰਦਾ ਨੌਜਵਾਨ ਕੀਤਾ ਕਾਬੂ

ਗੁਰਦਾਸਪੁਰ, 24 ਅਕਤੂਬਰ (ਅਸ਼ੋਕ ਸ਼ਰਮਾ)-ਪੁਰਾਣਾ ਸ਼ਾਲਾ ਪੁਲਿਸ ਨੇ ਇਕ ਨੌਜਵਾਨ ਨੂੰ ਨਸ਼ਾ ਕਰਦੇ ਸਮੇਂ ਕਾਬੂ ਕੀਤਾ ਹੈ। ਏ.

Ad Position 21
No active advertisement
ਅਜੀਤ ਡੈਸਕ 25-10-2026
ਗੁਰਦਾਸਪੁਰ, 24 ਅਕਤੂਬਰ (ਅਸ਼ੋਕ ਸ਼ਰਮਾ)-ਪੁਰਾਣਾ ਸ਼ਾਲਾ ਪੁਲਿਸ ਨੇ ਇਕ ਨੌਜਵਾਨ ਨੂੰ ਨਸ਼ਾ ਕਰਦੇ ਸਮੇਂ ਕਾਬੂ ਕੀਤਾ ਹੈ। ਏ.ਐਸ.ਆਈ ਅਜੇਪਾਲ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਇਲਾਕੇ ਅੰਦਰ ਮਾੜੇ ਅਨਸਰਾਂ ਖਿਲਾਫ ਵਿਢੀ ਮੁਹਿੰਮ ਤਹਿਤ ਗਸ਼ਤ ਕਰ ਰਹੇ ਸਨ ਕਿ ਇਸੇ ਦੌਰਾਨ ਪਿੰਡ ਨੌਸ਼ਹਿਰਾ ਬਹਾਦਰ ਦੇ ਮੋੜ ਸੇਮ ਨਹਿਰ ’ਤੇ ਘੁੰਮ ਰਹੇ ਨੌਜਵਾਨ ਅਜੇਪਾਲ ਪੁੱਤਰ ਬਲਵਿੰਦਰ ਸਿੰਘ ਵਾਸੀ ਨਵੀਂ ਆਬਾਦੀ ਅਵਾਂਖਾ ਥਾਣਾ ਦੀਨਾਨਗਰ ਪਾਸੋਂ ਮੌਕੇ ’ਤੇ ਇਕ ਲਾਈਟਰ, ਸਿਲਵਰ ਪੰਨੀ ਅਤੇ 10 ਰੁਪਏ ਦਾ ਨੋਟ ਬਰਾਮਦ ਕੀਤਾ ਗਿਆ। ਪੁਲਿਸ ਨੇ ਦੋਸ਼ੀ ਖਿਲਾਫ ਐਨ.ਡੀ,ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਉਡਾਣ ਇਮੀਗਰੇਸ਼ਨ ਨੇ ਇਕ ਦਿਨ ਵਿਚ ਹਾਸਿਲ ਕੀਤਾ ਯੂ.ਕੇ. ਦਾ ਸਟੱਡੀ ਵੀਜ਼ਾ-ਐਸ.ਪੀ ਸਿੰਘ ਅਗਲੀ ਖ਼ਬਰ ਸੇਂਟ ਕਬੀਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ‘ਤਾਇਕਵਾਂਡੋ’ ਮੁਕਾਬਲਿਆਂ ’ਚ ਬਾਜ਼ੀ ਮਾਰੀ
Ad Position 24