22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸਰਕਾਰੀ ਹਾਈ ਸਕੂਲ ਭਾਮੜੀ ਦੀ ਨਵੇਂ ਬਣੇ ਸਮਾਰਟ ਕਲਾਸ ਰੂਮ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਉਦਘਾਟਨ ਬਿਲਡਿੰਗ ਲਈ ਯੋਗਦਾਨ ਦੇਣ ਵਾਲੇ ਪਰਿਵਾਰਾਂ ਦਾ ਸਨਮਾਨ

ਹਰਚੋਵਾਲ, 22 ਅਕਤੂਬਰ (ਢਿੱਲੋਂ, ਭਾਮ)-ਸਰਕਾਰੀ ਹਾਈ ਸਕੂਲ ਭਾਂਮੜੀ ਵਿਖੇ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਰਜੇਸ਼ ਕੁਮਾਰ ਸ਼ਰਮਾ ਤੇ ਡਾ. ਸਰਬਦੀਪਕ ਸਿੰਘ ਰਿਆੜ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

Ad Position 21
No active advertisement
ਜ਼ਿਲ੍ਹਾ ਸਿੱਖਿਆ ਅਫ਼ਸਰ ਰਜੇਸ਼ ਕੁਮਾਰ ਸ਼ਰਮਾ ਨੂੰ ਸਕੂਲ ਸਟਾਫ ਤੇ ਮੋਹਤਬਰ ਵਿਅਕਤੀ ਸਨਮਾਨਿਤ ਕਰਦੇ ਹੋਏ। ਤਸਵੀਰ : ਢਿੱਲੋਂ 23-10-2026
ਹਰਚੋਵਾਲ, 22 ਅਕਤੂਬਰ (ਢਿੱਲੋਂ, ਭਾਮ)-ਸਰਕਾਰੀ ਹਾਈ ਸਕੂਲ ਭਾਂਮੜੀ ਵਿਖੇ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਰਜੇਸ਼ ਕੁਮਾਰ ਸ਼ਰਮਾ ਤੇ ਡਾ. ਸਰਬਦੀਪਕ ਸਿੰਘ ਰਿਆੜ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੁਆਰਾ ਸਮਾਰਟ ਕਲਾਸ ਰੂਮ ਲਈ 9 ਲੱਖ 55 ਹਜ਼ਾਰ ਰੁਪਏ ਦਿੱਤੇ ਗਏ ਸਨ, ਜਿਸ ਨਾਲ ਇਹ ਸਮਾਰਟ ਰੂਮ ਤਿਆਰ ਹੋਇਆ। ਉਨ੍ਹਾਂ ਕਿਹਾ ਕਿ ਇਸ ਸਮਾਰਟ ਰੂਮ ਨਾਲ ਬੱਚਿਆਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪੜ੍ਹਾਈ ਕਰਵਾਈ ਜਾਵੇਗੀ। ਉਨ੍ਹਾਂ ਵਲੋਂ ਜਿਨ੍ਹਾਂ ਪਿੰਡ ਵਾਸੀਆਂ ਨੇ ਸਕੂਲ ਦੇ ਦਫ਼ਤਰ ਲਈ 5 ਲੱਖ 35 ਹਜ਼ਾਰ ਰੁਪਏ, ਖਾਣਾ ਬਣਾਉਣ ਵਾਲੀ ਸ਼ੈੱਡ ਲਈ 5 ਲੱਖ ਰੁਪਏ ਤੇ ਸਾਫ਼ ਪੀਣ ਯੋਗ ਪਾਣੀ ਲਈ 1 ਲੱਖ 95 ਹਜ਼ਾਰ ਰੁਪਏ ਵਿਸ਼ੇਸ਼ ਯੋਗਦਾਨ ਦਿੱਤਾ ਹੈ। ਉਨ੍ਹਾਂ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਦਾ ਸਕੂਲ ਸਟਾਫ਼ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਯਾਦਗਾਰੀ ਚਿੰਨ੍ਹ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੁੱਖ ਅਧਿਆਪਕ ਨਿਰਮਲ ਸਿੰਘ ਰਿਆੜ ਵਲੋਂ ਆਏ ਹੋਏ ਮੁੱਖ ਮਹਿਮਾਨ, ਗ੍ਰਾਮ ਪੰਚਾਇਤ ਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਜੀ ਆਇਆਂ ਕਿਹਾ। ਸਕੂਲ ਸਟਾਫ਼ ਵਲੋਂ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਅਮਰਜੀਤ ਸਿੰਘ ਪੁਰੇਵਾਲ ਜ਼ਿਲ੍ਹਾ ਕੋਆਰਡੀਨੇਟਰ, ਮੁੱਖ ਅਧਿਆਪਕ ਤਰਪਿੰਦਰ ਸਿੰਘ ਭੱਟੀਵਾਲ, ਵਿਜੇ ਕੁਮਾਰ ਬੀ.ਐੱਨ. ਓ., ਰਤਨ ਸਿੰਘ ਸਰਪੰਚ, ਇਕਬਾਲ ਮਸੀਹ ਬਲਾਕ ਸੰਮਤੀ ਮੈਂਬਰ, ਹਰਜੀਤ ਸਿੰਘ ਭਾਮੜੀ, ਪਰਦੀਪ ਕੁਮਾਰ, ਸਰਬਜੀਤ ਸਿੰਘ, ਹਰਜਿੰਦਰ ਸਿੰਘ, ਵਿਨੋਦ ਕੁਮਾਰ, ਅੰਮ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ, ਮੇਜਰ ਸਿੰਘ, ਰਵਿੰਦਰ ਰਵੀ, ਮਲਕੀਤ ਸਿੰਘ ਰਿਆੜ, ਪਰਮਜੀਤ ਸਿੰਘ , ਲਖਵਿੰਦਰ ਸਿੰਘ, ਗੁਰਮੁਖ ਲਾਲ, ਬਲਜਿੰਦਰ ਸਿੰਘ, ਸੁਰਿੰਦਰ ਸਿੰਘ, ਹਰਜਿੰਦਰ ਸਿੰਘ ਪਟਵਾਰੀ, ਨੰਬਰਦਾਰ ਸੁਖਪਾਲ ਸਿੰਘ, ਡਾ. ਸੁਖਦੇਵ ਸਿੰਘ, ਗੁਰਦੇਵ ਸਿੰਘ, ਰਣਜੀਤ ਸਿੰਘ, ਹਰਵੀਨ ਕੌਰ, ਰੇਖਾ ਰਾਣੀ, ਹਰਜੀਤ ਕੌਰ, ਸ਼ੈਲੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਨੈਤਿਕ ਸਿੱਖਿਆ ਦੇ ਟੈਸਟ ’ਚ ਜੇਤੂ ਬੱਚਿਆਂ ਦਾ ਸਨਮਾਨ ਅਗਲੀ ਖ਼ਬਰ ਬਿਜਲੀ ਕਾਮਿਆਂ ਵਲੋਂ ਦੂਜੇ ਦਿਨ ਵੀ ਸਮੂਹਿਕ ਛੁੱਟੀ ਲੈ ਕੇ ਸਰਕਲ ਦਫ਼ਤਰ ਅੱਗੇ ਨਾਅਰੇਬਾਜ਼ੀ
Ad Position 24