ਅਰਨੀ ਯੂਨੀਵਰਸਿਟੀ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਬਾਥੂ ਟਿੱਪਰੀ ਦੇ ਨਵੀਨੀਕਰਨ ਲਈ 5 ਲੱਖ ਰੁਪਏ ਦੀ ਸਹਾਇਤਾ
ਪਠਾਨਕੋਟ , 21 ਅਕਤੂਬਰ (ਸੰਧੂ)-ਅਰਨੀ ਯੂਨੀਵਰਸਿਟੀ ਇੰਦੌਰਾ ਦੇ ਚਾਂਸਲਰ ਡਾ: ਵਿਵੇਕ ਸਿੰਘ ਨੇ ਪੇਂਡੂ ਸਿੱਖਿਆ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਪਹਿਲਕਦਮੀ ਕਰਦਿਆਂ ਜ਼ਿਲ੍ਹਾ ਕਾਂਗੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਾਥੂ ਟਿੱਪਰੀ ਦੇ ਨਵੀਨੀਕਰਨ ਤੇ ਬੁਨਿਆਦੀ ਸਹੂਲਤਾਂ ਦੇ ਵਿਕਾਸ ਲਈ 5 ਲੱਖ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਹੈ । ਸਾਲ 1929 ’ਚ ਸਥਾਪਤ ਇਹ ਸਕੂਲ ਪਿਛਲੇ ਲਗਭਗ 97 ਸਾਲਾਂ ਤੋਂ ਇਲਾਕੇ ਦੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰ ਰਿਹਾ ਹੈ ।
ਅ
ਅਰਨੀ ਯੂਨੀਵਰਸਿਟੀ ਦੇ ਚਾਂਸਲਰ ਡਾ: ਵਿਵੇਕ ਸਿੰਘ ਜਾਣਕਾਰੀ ਦਿੰਦੇ ਹੋਏ । ਤਸਵੀਰ: ਸੰਧੂ
22-10-2026
ਪਠਾਨਕੋਟ , 21 ਅਕਤੂਬਰ (ਸੰਧੂ)-ਅਰਨੀ ਯੂਨੀਵਰਸਿਟੀ ਇੰਦੌਰਾ ਦੇ ਚਾਂਸਲਰ ਡਾ: ਵਿਵੇਕ ਸਿੰਘ ਨੇ ਪੇਂਡੂ ਸਿੱਖਿਆ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਪਹਿਲਕਦਮੀ ਕਰਦਿਆਂ ਜ਼ਿਲ੍ਹਾ ਕਾਂਗੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਾਥੂ ਟਿੱਪਰੀ ਦੇ ਨਵੀਨੀਕਰਨ ਤੇ ਬੁਨਿਆਦੀ ਸਹੂਲਤਾਂ ਦੇ ਵਿਕਾਸ ਲਈ 5 ਲੱਖ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਹੈ । ਸਾਲ 1929 ’ਚ ਸਥਾਪਤ ਇਹ ਸਕੂਲ ਪਿਛਲੇ ਲਗਭਗ 97 ਸਾਲਾਂ ਤੋਂ ਇਲਾਕੇ ਦੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰ ਰਿਹਾ ਹੈ । ਸਕੂਲ ਦੀ ਇਮਾਰਤ ਦੀ ਮੁਰੰਮਤ ਤੇ ਬੁਨਿਆਦੀ ਸਹੂਲਤਾਂ ਵਿਚ ਸੁਧਾਰ ਦੀ ਲੋੜ ਨੂੰ ਦੇਖਦਿਆਂ ਸਕੂਲ ਪ੍ਰਬੰਧਕ ਕਮੇਟੀ ਵਲੋਂ ਯੂਨੀਵਰਸਿਟੀ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਸੀ । ਇਸ ਰਾਸ਼ੀ ਨਾਲ ਸਕੂਲ ਦੀਆਂ ਕਲਾਸਾਂ ਦੇ ਖ਼ਰਾਬ ਫਰਸ਼ਾਂ ਦੀ ਮੁਰੰਮਤ, ਦਰਵਾਜ਼ਿਆਂ ਤੇ ਖਿੜਕੀਆਂ ਦਾ ਸੁਧਾਰ, ਮਿਡ-ਡੇ-ਮੀਲ ਰਸੋਈਘਰ ਦਾ ਨਵੀਨੀਕਰਨ, ਸਾਫ਼ ਪੀਣ ਵਾਲੇ ਪਾਣੀ ਤੇ ਵਾਟਰ ਪਿਊਰੀਫਾਇਰ ਦੀ ਵਿਵਸਥਾ, ਪਖਾਨਿਆਂ ਦੀ ਮੁਰੰਮਤ, ਰੰਗ-ਰੋਗਨ ਤੇ ਵਿਦਿਆਰਥੀਆਂ ਲਈ ਡੈਸਕ, ਬੈਂਚ ਤੇ ਹੋਰ ਜ਼ਰੂਰੀ ਫਰਨੀਚਰ ਦਾ ਪ੍ਰਬੰਧ ਕੀਤਾ ਜਾਵੇਗਾ । ਇਸ ਮੌਕੇ ਡਾ: ਵਿਵੇਕ ਸਿੰਘ ਨੇ ਕਿਹਾ ਕਿ ਅਰਨੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨਾਲ ਹਰ ਹਾਲਤ ਵਿਚ ਖੜ੍ਹੀ ਹੈ । ਵੱਡੀਆਂ ਯੂਨੀਵਰਸਿਟੀਆਂ ਤੇ ਆਧੁਨਿਕ ਪ੍ਰਯੋਗਸ਼ਾਲਾਵਾਂ ਦੇ ਵਿਕਾਸ ਦੇ ਨਾਲ-ਨਾਲ ਛੋਟੇ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾਉਣਾ ਵੀ ਜ਼ਰੂਰੀ ਹੈ, ਕਿਉਂਕਿ ਇੱਥੋਂ ਹੀ ਬੱਚਿਆਂ ਦੇ ਸੁਪਨਿਆਂ ਦੀ ਸ਼ੁਰੂਆਤ ਹੁੰਦੀ ਹੈ ।