21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਪ੍ਰੈਕਟੀਸ਼ਨਰ ਤੇ ਮੈਡੀਕਲ ਸਟੋਰ ਮਾਲਕ ਆਪਣਾ ਅਹਿਮ ਰੋਲ ਅਦਾ ਕਰਨ- ਫਾਰਮਾਸਿਸਟ ਸੁਰਿੰਦਰ ਸਿੰਘ ਭਾਟੀਆ

ਬਟਾਲਾ, 20 ਅਕਤੂਬਰ (ਸਤਿੰਦਰ ਸਿੰਘ)-ਨੌਜਵਾਨ ਪੀੜੀ ਨੂੰ ਬਚਾਉਣ ਲਈ ਸਿਹਤ ਸੇਵਾਵਾਂ ਨਾਲ ਜੁੜੇ ਪ੍ਰੈਕਟੀਸ਼ਨਰ ਤੇ ਮੈਡੀਕਲ ਸਟੋਰ ਮਾਲਕ ਆਪਣਾ ਅਹਿਮ ਰੋਲ ਅਦਾ ਕਰਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਫਾਰਮਾਸਿਸਟ ਡਾ.

Ad Position 21
No active advertisement
ਅਜੀਤ ਡੈਸਕ 21-10-2026
ਬਟਾਲਾ, 20 ਅਕਤੂਬਰ (ਸਤਿੰਦਰ ਸਿੰਘ)-ਨੌਜਵਾਨ ਪੀੜੀ ਨੂੰ ਬਚਾਉਣ ਲਈ ਸਿਹਤ ਸੇਵਾਵਾਂ ਨਾਲ ਜੁੜੇ ਪ੍ਰੈਕਟੀਸ਼ਨਰ ਤੇ ਮੈਡੀਕਲ ਸਟੋਰ ਮਾਲਕ ਆਪਣਾ ਅਹਿਮ ਰੋਲ ਅਦਾ ਕਰਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਫਾਰਮਾਸਿਸਟ ਡਾ. ਸੁਰਿੰਦਰ ਸਿੰਘ ਭਾਟੀਆ ਨੇ ਕਿਹਾ ਕਿ ਨਸ਼ਿਆਂ ਦੀ ਦਲਦਲ ’ਚ ਫ਼ਸ ਚੁੱਕੇ ਨੌਜਵਾਨਾਂ ਨੂੰ ਅੱਜ ਇਸ ਅਲਾਮਤ ’ਚੋਂ ਬਾਹਰ ਕੱਢਣ ਲਈ ਸਾਨੂੰ ਸਭ ਨੂੰ ਰਲਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੁਝ ਕੁ ਸਮਾਜ ਵਿਰੋਧੀ ਅਨਸਰਾਂ ਵਲੋਂ ਪੈਸੇ ਦੇ ਲਾਲਚ ’ਚ ਆ ਕੇ ਨਸ਼ਿਆਂ ਦਾ ਗੋਰਖਧੰਦਾ ਕਰਨ ਵਾਲੇ ਲੋਕਾਂ ਦੇ ਕਾਰਨ ਆਮ ਲੋਕਾਂ ਦੀ ਸਿਹਤ ਸੇਵਾਵਾਂ ’ਚ 24 ਘੰਟੇ ਹਾਜ਼ਰ ਰਹਿਣ ਵਾਲੇ ਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਪ੍ਰੈਕਟੀਸ਼ਨਰਾਂ ਤੇ ਮੈਡੀਕਲ ਸਟੋਰ ਮਾਲਕਾਂ ਨੂੰ ਜਿਥੇ ਵੱਡਾ ਧੱਕਾ ਲੱਗਾ ਹੈ, ਉਥੇ ਬਦਨਾਮੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਡਾਕਟਰ ਸੁਰਿੰਦਰ ਸਿੰਘ ਭਾਟੀਆ ਨੇ ਸਮੂਹ ਪ੍ਰੈਕਟੀਸ਼ਨਰਾਂ, ਮੈਡੀਕਲ ਸਟੋਰ ਮਾਲਕਾਂ ਤੇ ਸਿਹਤ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਪ੍ਰਣ ਕਰੀਏ ਕਿ ਅਸੀਂ ਕਦੇ ਵੀ ਉਹ ਪਬੰਦੀਸ਼ੁਦਾ ਦਵਾਈਆਂ ਨਹੀਂ ਵਰਤਣੀਆਂ, ਜਿਨਾਂ ਨਾਲ ਕਿਸੇ ਦੀ ਵੀ ਸਿਹਤ ਨੂੰ ਨੁਕਸਾਨ ਪਹੁੰਚੇ। ਉਨ੍ਹਾਂ ਕਿਹਾ ਕਿ ਖਾਸਕਰ ਨੌਜਵਾਨ ਪੀੜ੍ਹੀ ਜੋ ਕਿ ਨਸ਼ਿਆਂ ਦੀ ਗ੍ਰਿਫ਼ਤ ਵਿਚ ਆ ਚੁੱਕੀ ਹੈ, ਉਸ ਨੂੰ ਬਾਹਰ ਕੱਢਣ ਲਈ ਸਾਨੂੰ ਹਰ ਤਰ੍ਹਾਂ ਦੀ ਕੋਸ਼ਿਸ਼ ਕਰਨੀ ਚਾਹੀਦੀ।
Ad Position 22
No active advertisement
ਪਿਛਲੀ ਖ਼ਬਰ ਦਲਿਤ ਕ੍ਰਾਂਤੀ ਦਲ ਪੰਜਾਬ ਦੇ ਅਹੁਦੇਦਾਰਾਂ ਦੀਆਂ ਕੀਤੀਆਂ ਨਿਯੁਕਤੀਆਂ ਅਗਲੀ ਖ਼ਬਰ ਦੁਸਹਿਰੇ ਦੇ ਤਿਉਹਾਰ ਤੋਂ ਸਮਾਜ ਨੂੰ ਸੇਧ ਲੈਣ ਦੀ ਲੋੜ-ਡਾ: ਹਰੀਦੇਵ ਅਗਨੀਹੋਤਰੀ
Ad Position 24