18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਗੁਰਦੁਆਰਾ ਭੋਰਾ ਸਾਹਿਬ ਨੌਸ਼ਹਿਰਾ ਮੱਝਾ ਸਿੰਘ ਵਿਖੇ ਧੰਨ ਧੰਨ ਮਹਾਰਾਜ ਕਿਲੇ ਵਾਲਿਆਂ ਦਾ ਸਾਂਗ ਦਿਵਸ ਮਨਾਇਆ

ਬਟਾਲਾ, 18 ਅਕਤੂਬਰ (ਸਤਿੰਦਰ ਸਿੰਘ)-ਇਤਿਹਾਸਕ ਕਸਬਾ ਨੌਸ਼ਹਿਰਾ ਸਾਹਿਬ ਦੇ ਗੁਰਦੁਆਰਾ ਭੋਰਾ ਸਾਹਿਬ ਵਿਖੇ ਧੰਨ ਧੰਨ ਮਹਾਰਾਜ ਕਿਲੇ ਵਾਲੇ ਪਾਤਸ਼ਾਹ ਜੀ ਦਾ ਸਾਂਗ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਬੰਧ ’ਚ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।

Ad Position 21
No active advertisement
ਅਜੀਤ ਡੈਸਕ 19-10-2026
ਬਟਾਲਾ, 18 ਅਕਤੂਬਰ (ਸਤਿੰਦਰ ਸਿੰਘ)-ਇਤਿਹਾਸਕ ਕਸਬਾ ਨੌਸ਼ਹਿਰਾ ਸਾਹਿਬ ਦੇ ਗੁਰਦੁਆਰਾ ਭੋਰਾ ਸਾਹਿਬ ਵਿਖੇ ਧੰਨ ਧੰਨ ਮਹਾਰਾਜ ਕਿਲੇ ਵਾਲੇ ਪਾਤਸ਼ਾਹ ਜੀ ਦਾ ਸਾਂਗ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਬੰਧ ’ਚ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਖੁੱਲੇ ਪੰਡਾਲਾਂ ’ਚ ਕੀਰਤਨ ਦਰਬਾਰ ਦੀ ਆਰੰਭਤਾ ਹੋਈ, ਜਿਸ ’ਚ ਉੱਚ ਕੋਟੀ ਦੇ ਰਾਗੀ ਜਥੇ ਭਾਈ ਸਰਬਜੀਤ ਸਿੰਘ ਦਿੱਲੀ ਵਾਲੇ, ਭਾਈ ਹਰਪ੍ਰੀਤ ਸਿੰਘ ਹੈਪੀ ਨੌਸ਼ਹਿਰਾ ਸਾਹਿਬ ਵਾਲੇ, ਭਾਈ ਕਰਮਜੀਤ ਸਿੰਘ ਕਿੱਟੂ ਨੌਸ਼ਹਿਰਾ ਸਾਹਿਬ ਵਾਲੇ, ਭਾਈ ਸ਼ਮਸ਼ੇਰ ਸਿੰਘ ਕੀਰਤਨੀ ਜਥਾ, ਭਾਈ ਨਿਰੰਜਨ ਸਿੰਘ, ਭਾਈ ਮਧਜੋਤ ਸਿੰਘ, ਭਾਈ ਸਾਧੂ ਸਿੰਘ, ਬਾਬਾ ਸੋਨੀ, ਭਾਈ ਅਰਜਨ ਸਿੰਘ, ਭਾਈ ਸ਼ਰਨਜੀਤ ਸਿੰਘ, ਭਾਈ ਤੀਰਥ ਸਿੰਘ, ਭਾਈ ਤਾਰਾ ਸਿੰਘ, ਭਾਈ ਸੋਹਣ ਸਿੰਘ ਦੇ ਕੀਰਤਨ ਜਥੇ ਵਲੋਂ ਆਈਆਂ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੇ ਜੀਵਨ ਤੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਟਰੱਸਟ ਦੇ ਪ੍ਰਧਾਨ ਕਿਰਪਾਲ ਸਿੰਘ ਚੰਡੀਗੜ੍ਹ ਵਾਲਿਆਂ ਵਲੋਂ ਮਹਾਰਾਜ ਜੀ ਦੇ ਬਚਨ ਸੁਣਾ ਕੇ ਸੰਗਤਾਂ ਨੂੰ ਗੁਰਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਲਈ ਪ੍ਰੇਰਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਭਾਈ ਚਰਨ ਸਿੰਘ ਮੰਡੀ ਵਾਲਿਆਂ ਵਲੋਂ ਨਿਭਾਈ ਗਈ। ਸਮਾਗਮ ’ਚ ਹਲਕਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਭਾਈ ਬੁਧਵੰਤ ਸਿੰਘ ਲਾਡੀ ਚੰਡੀਗੜ੍ਹ ਵਾਲੇ, ਭਾਈ ਗੁਰਨਾਮ ਸਿੰਘ ਲੰਗਰ ਵਾਲੇ, ਭਾਈ ਤਰਨਜੀਤ ਸਿੰਘ ਚੰਡੀਗੜ੍ਹ ਵਾਲੇ, ਭਾਈ ਲਾਲ ਸਿੰਘ ਨੌਸ਼ਹਿਰਾ ਸਾਹਿਬ ਵਾਲੇ, ਭਾਈ ਗੁਰਮੁਖ ਸਿੰਘ, ਭਾਈ ਨਿਰੰਕਾਰ ਸਿੰਘ, ਭਾਈ ਤਰਸੇਮ ਸਿੰਘ, ਭਾਈ ਸੇਵਾ ਸਿੰਘ, ਭਾਈ ਹਰਿੰਦਰ ਸਿੰਘ ਸੁੱਖਾਰਾਜੂ ਵਾਲੇ, ਭਾਈ ਗੁਰਨਾਮ ਸਿੰਘ ਕਲੇਰ, ਭਾਈ ਰਘਵੰਤ ਸਿੰਘ ਬਦੇਸ਼ਾ, ਭਾਈ ਸਤਨਾਮ ਸਿੰਘ ਕਲਾਨੌਰ, ਸੁਖਬਿੰਦਰ ਸਿੰਘ ਕਲੇਰ, ਭਾਈ ਤਖਤ ਸਿੰਘ, ਭਾਈ ਮੰਗਲ ਸਿੰਘ, ਭਾਈ ਅਮਰੀਕ ਸਿੰਘ, ਭਾਈ ਰਾਜੂ ਪਾਠੀ ਸਿੰਘ, ਭਾਈ ਮਹਿੰਦਰ ਸਿੰਘ ਕਲਾਨੌਰ ਵਾਲੇ, ਭਾਈ ਕੁਲਜੀਤ ਸਿੰਘ, ਭਾਈ ਲਖਬੀਰ ਸਿੰਘ ਲੱਖਾ, ਭਾਈ ਵਾਸਦੇਵ ਸਿੰਘ ਕਲਾਨੌਰ ਵਾਲੇ ਆਦਿ ਸੇਵਾਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਵਿਜੇ ਸੋਨੀ ਮੋਹਲੋਵਾਲੀ ਨੇ ਰਾਧਾ ਸੁਆਮੀ ਡੇਰਾ ਧਿਆਨਪੁਰ ਵਿਖੇ ਬਾਬਾ ਵਿਕਰਮ ਸਿੰਘ ਤੋਂ ਲਿਆ ਆਸ਼ੀਰਵਾਦ ਅਗਲੀ ਖ਼ਬਰ ਨਸ਼ਿਆਂ ਨੂੰ ਠੱਲ੍ਹ ਪਾਉਣ ਤੋਂ ਪੰਜਾਬ ਸਰਕਾਰ ਰਹੀ ਬੁਰੀ ਤਰ੍ਹਾਂ ਨਾਕਾਮ- ਭਵਨਦੀਪ ਸਿੰਘ
Ad Position 24