ਵੱਖ-ਵੱਖ ਪਿੰਡਾਂ ’ਚ ਹੋ ਰਹੀ ਰਾਮ ਲੀਲ੍ਹਾ ’ਚ ਸੀਨੀਅਰ ਕਾਂਗਰਸੀ ਨੇਤਾ ਸਤੀਸ਼ ਜੱਟ ਪੰਮਾ ਨੇ ਕੀਤੀ ਸ਼ਮੂਲੀਅਤ
ਤਾਰਾਗੜ, 18 ਅਕਤੂਬਰ (ਸੋਹਨ ਲਾਲ)-ਵੱਖ-ਵੱਖ ਪਿੰਡਾਂ ’ਚ ਹੋ ਰਹੀ ਰਾਮ ਲੀਲ੍ਹਾ ਵਿਚ ਸਤੀਸ਼ ਜੱਟ ਪੰਮਾ ਨੇ ਆਪਣੇ ਸਾਥੀਆਂ ਸਮੇਤ ਪਿੰਡ ਬੇਗੋਵਾਲ ਤਾਰਾਗੜ੍ਹ, ਸ਼ਾਦੀਪੁਰ ਇਕ, ਸ਼ਾਦੀਪੁਰ ਦੋ, ਸਹਾਰਨਪੁਰ ਤੇ ਚੇਲੇਚੱਕ ਵਿਖੇ ਸ਼ਮੂਲੀਅਤ ਕੀਤੀ । ਇਸ ਮੌਕੇ ਉਨ੍ਹਾਂ ਰਾਮ ਲੀਲ੍ਹਾ ਕਲੱਬ ਦੇ ਮੈਂਬਰਾਂ ਤੇ ਪਿੰਡਾਂ ਦੇ ਵਸਨੀਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਵਲੋਂ ਕੀਤੇ ਜਾ ਰਹੇ ਇਸ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਦੀ ਤਹਿ ਦਿਲੋਂ ਸ਼ਲਾਘਾ ਕੀਤੀ l ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਇਲਾਕੇ ਵਿਚ ਆਪਸੀ ਭਾਈਚਾਰਾ ਤੇ ਪਿਆਰ ਵਿਚ ਵਾਧਾ ਹੁੰਦਾ ਹੈ ਅਤੇ ਲੋਕ ਇਕ ਦੂਸਰੇ ਨਾਲ ਭਾਈਚਾਰਕ ਸਾਂਝ ਰੱਖਦੇ ਹਨ ।
ਅਜੀਤ ਡੈਸਕ
19-10-2026