ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਨੇ ਰਾਮ ਲੀਲ੍ਹਾ ਦੀ ਸੱਤਵੀਂ ਰਾਤ ਦਾ ਕੀਤਾ ਉਦਘਾਟਨ
ਪਠਾਨਕੋਟ, 18 ਅਕਤੂਬਰ (ਸੁਮਿਤ)-ਗੁਰਦੁਆਰਾ ਸਿੰਘ ਸਭਾ ਮਾਮੂਨ ਛਾਉਣੀ ਦੇ ਪ੍ਰਧਾਨ ਕੁਲਦੀਪ ਸਿੰਘ (ਸੱਬਾ) ਨੇ ਜ਼ਿਲ੍ਹਾ ਪਠਾਨਕੋਟ ਦੇ ਵਾਰਡ ਨੰਬਰ-11 ਪਿੰਡ ਮਾਮੂਨ ਵਿਚ ਸਥਿਤ ਤ੍ਰਿਮੂਰਤੀ ਕਲਾ ਮੰਚ ਵਲੋਂ ਆਯੋਜਿਤ ਸ੍ਰੀ ਰਾਮ ਲੀਲ੍ਹਾ ਪ੍ਰਦਰਸ਼ਨ ਦੀ ਸੱਤਵੀਂ ਰਾਤ ਪ੍ਰੋਗਰਾਮ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ । ਉਨ੍ਹਾਂ ਕਲੱਬ ਦੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ 11 ਹਜ਼ਾਰ ਰੁਪਏ ਦੀ ਰਾਸ਼ੀ ਦਾ ਸਹਿਯੋਗ ਵੀ ਕੀਤਾ ।
ਪਠਾਨਕੋਟ, 18 ਅਕਤੂਬਰ (ਸੁਮਿਤ)-ਗੁਰਦੁਆਰਾ ਸਿੰਘ ਸਭਾ ਮਾਮੂਨ ਛਾਉਣੀ ਦੇ ਪ੍ਰਧਾਨ ਕੁਲਦੀਪ ਸਿੰਘ (ਸੱਬਾ) ਨੇ ਜ਼ਿਲ੍ਹਾ ਪਠਾਨਕੋਟ ਦੇ ਵਾਰਡ ਨੰਬਰ-11 ਪਿੰਡ ਮਾਮੂਨ ਵਿਚ ਸਥਿਤ ਤ੍ਰਿਮੂਰਤੀ ਕਲਾ ਮੰਚ ਵਲੋਂ ਆਯੋਜਿਤ ਸ੍ਰੀ ਰਾਮ ਲੀਲ੍ਹਾ ਪ੍ਰਦਰਸ਼ਨ ਦੀ ਸੱਤਵੀਂ ਰਾਤ ਪ੍ਰੋਗਰਾਮ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ । ਉਨ੍ਹਾਂ ਕਲੱਬ ਦੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ 11 ਹਜ਼ਾਰ ਰੁਪਏ ਦੀ ਰਾਸ਼ੀ ਦਾ ਸਹਿਯੋਗ ਵੀ ਕੀਤਾ । ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਹੈ, ਰਾਮਾਇਣ ਤੋਂ ਚੰਗੀਆਂ ਕਦਰਾਂ-ਕੀਮਤਾਂ ਗ੍ਰਹਿਣ ਕਰਨੀਆਂ ਚਾਹੀਦੀਆਂ ਹਨ, ਚੰਗੇ ਕੰਮ ਕਰਨੇ ਚਾਹੀਦੇ ਹਨ ਤੇ ਆਪਣੇ ਮਾਪਿਆਂ ਦੀ ਸੇਵਾ ਕਰਨੀ ਚਾਹੀਦੀ ਹੈ । ਤ੍ਰਿਮੂਰਤੀ ਕਲਾ ਮੰਚ ਦੇ ਪ੍ਰਧਾਨ ਯੁਵਰਾਜ ਸਿੰਘ ਨੇ ਗੁਰਦੁਆਰਾ ਸਿੰਘ ਸਭਾ ਮਾਮੂਨ ਕੈਂਟ ਦੇ ਪ੍ਰਧਾਨ ਤੇ ਸਮੂਹ ਕਮੇਟੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਗੁਰਦੁਆਰਾ ਸਿੰਘ ਸਭਾ ਦੇ ਮੈਨੇਜਰ ਪਰਮਜੋਤ ਸਿੰਘ (ਮੰਗਾ), ਮੀਤ ਪ੍ਰਧਾਨ ਸੁਰਿੰਦਰ ਸਿੰਘ, ਖਜ਼ਾਨਚੀ ਮਨਜੀਤ ਸਿੰਘ, ਸਕੱਤਰ ਜਗਜੀਤ ਸਿੰਘ, ਮੈਂਬਰ ਗਗਨਦੀਪ ਸਿੰਘ, ਡਾ: ਦਲਬੀਰ ਸਿੰਘ, ਮਨਜੋਤ ਸਿੰਘ, ਮਨਦੀਪ ਸਿੰਘ, ਸਤਪਾਲ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ ।