ਮੰਦਰੋਂ ਘਰ ਆ ਰਹੀ ਮਹਿਲਾ ਦੀਆਂ ਵਾਲੀਆਂ ਝਪਟ ਕੇ ਲੈ ਗਏ 2 ਮੋਟਰਸਾਈਕਲ ਸਵਾਰ
ਪਠਾਨਕੋਟ, 18 ਅਕਤੂਬਰ (ਵਿਨੋਦ)-ਪਠਾਨਕੋਟ ’ਚ ਚੈਨ ਸਨੈਚਿੰਗ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ, ਇਸੇ ਕੜੀ ਤਹਿਤ ਥਾਣਾ ਡਵੀਜ਼ਨ ਨੰਬਰ ਇਕ ਦੇ ਅਧੀਨ ਆਉਂਦੇ ਏਰੀਏ ਵਿਚ ਇਕ ਮਹਿਲਾ ਜਦੋਂ ਮੰਦਰੋਂ ਘਰ ਆ ਰਹੀ ਸੀ ਤਾਂ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀ ਉਸ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ । ਪੀੜਤਾ ਨੇ ਦੱਸਿਆ ਕਿ ਉਹ ਮੰਦਿਰ ’ਚ ਸਤਿਸੰਗ ਸੁਣਨ ਗਈ ਸੀ ਕਿ ਵਾਪਸ ਘਰ ਪਰਤ ਰਹੀ ਸੀ, ਮੋਟਰਸਾਈਕਲ ਸਵਾਰਾਂ ਨੇ ਉਸ ਦੀਆਂ ਦੋਨੇ ਸੋਨੇ ਦੀਆਂ ਵਾਲੀਆਂ ਕੰਨਾਂ ’ਚੋਂ ਝਪਟ ਲਈਆਂ ਤੇ ਫਰਾਰ ਹੋ ਗਏ ।
ਜਾਣਕਾਰੀ ਦਿੰਦੇ ਹੋਏ ਪੀੜਤ ਮਹਿਲਾ । ਤਸਵੀਰ: ਵਿਨੋਦ
19-10-2026