ਸੁਪਰਵਾਈਜ਼ਰਾਂ ਤੇ ਗਿਣਤੀਕਾਰਾਂ ਲਈ ਤਿੰਨ ਦਿਨਾਂ ਡਿਜ਼ੀਟਲ ਸਿਖਲਾਈ ਸ਼ੁਰੂ
ਪਠਾਨਕੋਟ, 16 ਅਕਤੂਬਰ (ਵਿਨੋਦ)-ਜਨਗਣਨਾ 2027 ਦੇ ਦੂਜੇ ਪੜ੍ਹਾਅ ਲਈ ਤਿੰਨ ਦਿਨਾਂ ਸਿਖਲਾਈ ਕੈਂਪ ਜੋ ਕਿ ਪੀ. ਐਮ.
ਪਠਾਨਕੋਟ, 16 ਅਕਤੂਬਰ (ਵਿਨੋਦ)-ਜਨਗਣਨਾ 2027 ਦੇ ਦੂਜੇ ਪੜ੍ਹਾਅ ਲਈ ਤਿੰਨ ਦਿਨਾਂ ਸਿਖਲਾਈ ਕੈਂਪ ਜੋ ਕਿ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਆਯੋਜਿਤ ਕੀਤਾ ਗਿਆ । 15 ਤੋਂ 17 ਅਕਤੂਬਰ ਤੱਕ ਆਯੋਜਿਤ ਇਸ ਸਿਖਲਾਈ ਕੈਂਪ ਵਿਚ ਡਿਪਟੀ ਕਮਿਸ਼ਨਰ-ਕਮ-ਮੁੱਖ ਜਨਗਣਨਾ ਅਧਿਕਾਰੀ ਡਾ: ਪੱਲਵੀ ਦੇ ਨਿਰਦੇਸ਼ਾਂ ’ਤੇ ਸ਼ੁਰੂ ਹੋਇਆ । ਜਿਸ ’ਚ 46 ਸੁਪਰਵਾਈਜ਼ਰ ਤੇ ਗਿਣਤੀਕਾਰਾਂ ਨੇ ਭਾਗ ਲਿਆ । ਵਧੀਕ ਜ਼ਿਲ੍ਹਾ ਜਨਗਣਨਾ ਅਧਿਕਾਰੀ ਰਾਜੇਸ਼ ਸ਼ਰਮਾ, ਜਨਗਣਨਾ ਇੰਚਾਰਜ ਪ੍ਰਵੀਨ ਕੁਮਾਰ ਤੇ ਕਾਰਜਕਾਰੀ ਅਧਿਕਾਰੀ ਰਾਕੇਸ਼ ਸ਼ਰਮਾ ਵਿਸ਼ੇਸ਼ ਮਹਿਮਾਨ ਸਨ । ਮਾਸਟਰ ਟ੍ਰੇਨਰ ਚੱਤਰ ਸਿੰਘ ਤੇ ਨਵਨੀਤ ਸ਼ਰਮਾ, ਫੀਲਡ ਟ੍ਰੇਨਰ ਅਤੁੱਲ ਗੁਪਤਾ, ਭੁਨੇਸ਼ਵਰ ਤੇ ਜਨਗਣਨਾ ਚਾਰਜ ਅਧਿਕਾਰੀ ਅਮਿਤ ਕੁਮਾਰ ਨੇ ਡਿਜ਼ੀਟਲ ਗਣਨਾ ਦੀਆਂ ਪੇਚੀਦਗੀਆਂ ਬਾਰੇ ਕਰਮਚਾਰੀਆਂ ਨੂੰ ਜਾਣਕਾਰੀ ਦਿੱਤੀ । ਸਿਖਲਾਈ ਦੌਰਾਨ ਇਹ ਦੱਸਿਆ ਗਿਆ ਕਿ ਜਨਗਣਨਾ 2027 ਦੇ ਦੂਜੇ ਪੜ੍ਹਾਅ ਵਿਚ ਮੁੱਖ ਤੌਰ ’ਤੇ ਆਬਾਦੀ ਗਣਨਾ ਸ਼ਾਮਿਲ ਹੈ । ਦੇਸ਼ ’ਚ ਪਹਿਲੀ ਵਾਰ ਇਹ ਪੂਰੀ ਪ੍ਰਕਿਰਿਆ ਡਿਜ਼ੀਟਲ ਢੰਗ ਨਾਲ ਕੀਤੀ ਜਾ ਰਹੀ ਹੈ । ਇਸ ਪਹਿਲਕਦਮੀ ਤਹਿਤ ਨਾਗਰਿਕ 16 ਨਵੰਬਰ ਤੋਂ 30 ਨਵੰਬਰ 2026 ਤੱਕ ਆਨਲਾਈਨ ਪੋਰਟਲ ਰਾਹੀਂ ਆਪਣੇ ਆਪ ਨੂੰ ਸਵੈ-ਗਣਨਾ ਕਰ ਸਕਣਗੇ । ਇਸ ਤੋਂ ਬਾਅਦ ਗਿਣਤੀਕਾਰ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਘਰ-ਘਰ ਜਾ ਕੇ ਪੀ.ਈ. ਮੋਬਾਈਲ ਐਪ ਤੇ ਸੀ.ਸੀ.ਐਮ . ਐਸ. ਪੋਰਟਲ ਰਾਹੀਂ ਡਿਜ਼ੀਟਲ ਫੀਲਡਵਰਕ ਪੂਰਾ ਕਰਨਗੇ । ਅਧਿਕਾਰੀਆਂ ਨੇ ਕਿਹਾ ਕਿ ਪੀ.ਈ. ਮੋਬਾਈਲ ਐਪ ’ਚ ਕੁੱਲ 40 ਪ੍ਰਸ਼ਨ ਹਨ, ਜਿਨ੍ਹਾਂ ’ਚ ਉਮਰ, ਲਿੰਗ, ਸਿੱਖਿਆ, ਕਿੱਤੇ ਤੇ ਪ੍ਰਵਾਸ ਨਾਲ ਸਬੰਧਿਤ ਜਾਣਕਾਰੀ ਸ਼ਾਮਿਲ ਹੈ । ਇਹ ਜਨਗਣਨਾ ਡੇਟਾ ਸਕੂਲ, ਹਸਪਤਾਲ, ਬੁਨਿਆਦੀ ਢਾਂਚੇ ਤੇ ਲੋਕ ਭਲਾਈ ਨੀਤੀਆਂ ਨੂੰ ਨਿਰਧਾਰਿਤ ਕਰਨ ਲਈ ਮਹੱਤਵਪੂਰਨ ਹੈ । ਗਿਣਤੀਕਾਰ ਅਮਿਤ ਕੁਮਾਰ, ਰਵਿੰਦਰ ਮਹਾਜਨ, ਅੰਜੂ, ਅਨੁ, ਸੁਨੀਤਾ, ਰਾਕੇਸ਼ ਰਾਣੀ, ਲਖਬੀਰ ਕੌਰ, ਸੋਨੀਆ, ਸ਼ਮਾ, ਹਰਦੀਪ, ਨੀਲਮ, ਮਨਮੋਹਨ, ਰਾਜ ਕੁਮਾਰ ਅਤੇ ਕਾਜਲ ਮੌਜੂਦ ਸਨ ।