ਦੁਰਗਾ ਵਾਹਿਨੀ ਵਲੋਂ ਸ਼ਸਤਰ ਪੂਜਨ ਸਮਾਗਮ ਕਰਵਾਇਆ
ਪਠਾਨਕੋਟ, 16 ਅਕਤੂਬਰ (ਸੁਮਿਤ)-ਦੁਰਗਾ ਵਾਹਿਨੀ ਦੀ ਪਠਾਨਕੋਟ ਨਗਰ ਇਕਾਈ ਵਲੋਂ ਦੁਰਗਾ ਅਸ਼ਟਮੀ ਦੇ ਪਵਿੱਤਰ ਮੌਕੇ ਸਥਾਨਕ ਵਿੱਦਿਆ ਮੰਦਿਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ਾਨਦਾਰ ਸ਼ਸਤਰ ਪੂਜਨ ਸਮਾਗਮ ਕਰਵਾਇਆ ਗਿਆ । ਇਹ ਸਮਾਗਮ ਦੁਰਗਾ ਵਾਹਿਨੀ ਦੀ ਨਗਰ ਸੰਯੋਜਿਕਾ ਭੈਣ ਲੀਨਾ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਇਆ ।
ਪਠਾਨਕੋਟ, 16 ਅਕਤੂਬਰ (ਸੁਮਿਤ)-ਦੁਰਗਾ ਵਾਹਿਨੀ ਦੀ ਪਠਾਨਕੋਟ ਨਗਰ ਇਕਾਈ ਵਲੋਂ ਦੁਰਗਾ ਅਸ਼ਟਮੀ ਦੇ ਪਵਿੱਤਰ ਮੌਕੇ ਸਥਾਨਕ ਵਿੱਦਿਆ ਮੰਦਿਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ਾਨਦਾਰ ਸ਼ਸਤਰ ਪੂਜਨ ਸਮਾਗਮ ਕਰਵਾਇਆ ਗਿਆ । ਇਹ ਸਮਾਗਮ ਦੁਰਗਾ ਵਾਹਿਨੀ ਦੀ ਨਗਰ ਸੰਯੋਜਿਕਾ ਭੈਣ ਲੀਨਾ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਇਆ । ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਦੁਰਗਾ ਵਾਹਿਨੀ ਦੀ ਉੱਤਰ ਖੇਤਰ ਸਹਿ-ਸੰਯੋਜਿਕਾ ਡਾ. ਸੀਮਾ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ । ਇਸ ਤੋਂ ਇਲਾਵਾ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਦੇ ਨਗਰ ਪ੍ਰਧਾਨ ਅੰਕਿਤ ਮਹਾਜਨ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਮੁੱਖ ਮਹਿਮਾਨ ਡਾ: ਸੀਮਾ ਸ਼ਰਮਾ ਨੇ ਕਿਹਾ ਕਿ ਸ਼ਸਤਰ ਤੇ ਸ਼ਾਸਤਰ ਦੋਵੇਂ ਹੀ ਸਾਡੀ ਸ਼ਾਨਦਾਰ ਪਰੰਪਰਾ ਅਤੇ ਸੁਰੱਖਿਆ ਦੇ ਅਹਿਮ ਅੰਗ ਹਨ । ਸਮਾਗਮ ਦੀ ਪ੍ਰਧਾਨਗੀ ਕਰ ਰਹੀ ਲੀਨਾ ਸ਼ਰਮਾ ਨੇ ਹਾਜ਼ਰ ਸਾਰੇ ਮਹਿਮਾਨਾਂ, ਸਕੂਲ ਪ੍ਰਬੰਧਕਾਂ ਤੇ ਕਾਰਕੁਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਦੁਰਗਾ ਵਾਹਿਨੀ ਦੀਆਂ ਕਾਰਕੁਨਾਂ ਅਨੁਰਾਧਿਕਾ, ਕਾਮਨੀ, ਕਸ਼ਿਸ਼, ਆਸ਼ਿਮਾ, ਤਮੰਨਾ, ਮੰਨਤ ਆਦਿ ਹਾਜ਼ਰ ਸਨ ।