ਰਾਜ ਪੱਧਰੀ ਐਥਲੈਟਿਕਸ ਮੁਕਾਬਲੇ ’ਚ ਡੀ.ਏ.ਵੀ. ਸੈਨਟੇਨਰੀ ਸਕੂਲ ਦੇ ਖਿਡਾਰੀਆਂ ਨੇ ਗੱਡੇ ਝੰਡੇ
ਦੌੜ ਮੁਕਾਬਲਿਆਂ ’ਚ 6 ਤਗਮੇ ਜਿੱਤੇ, ਤਿੰਨ ਵਿਦਿਆਰਥੀਆਂ ਦੀ ਰਾਸ਼ਟਰੀ ਪੱਧਰ ਲਈ ਚੋਣ
ਬਟਾਲਾ, 16 ਅਕਤੂਬਰ (ਸਤਿੰਦਰ ਸਿੰਘ)-ਡਾ. ਦੌਲਤ ਰਾਮ ਭੱਲਾ ਡੀ.
ਬਟਾਲਾ, 16 ਅਕਤੂਬਰ (ਸਤਿੰਦਰ ਸਿੰਘ)-ਡਾ. ਦੌਲਤ ਰਾਮ ਭੱਲਾ ਡੀ.ਏ.ਵੀ. ਸੈਨਟੇਨਰੀ ਪਬਲਿਕ ਸਕੂਲ ਬਟਾਲਾ ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੇ ਡੀ.ਏ.ਵੀ. ਰਾਜ ਪੱਧਰੀ ਐਥਲੈਟਿਕਸ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦੀਆਂ ਪ੍ਰਾਪਤੀਆਂ ’ਚ ਇਕ ਹੋਰ ਸੁਨਹਿਰੀ ਅਧਿਆਇ ਜੋੜ ਦਿੱਤਾ। ਅੰਡਰ-14 ਤੇ 19 ਵਰਗਾਂ ਦੇ ਮੁਕਾਬਲਿਆਂ ’ਚ ਵਿਦਿਆਰਥੀਆਂ ਨੇ ਆਪਣੀ ਅਸਾਧਾਰਨ ਖੇਡ ਪ੍ਰਤਿਭਾ, ਅਦੁੱਤੀ ਉਤਸ਼ਾਹ ਤੇ ਦ੍ਰਿੜ ਇਰਾਦੇ ਦਾ ਸਬੂਤ ਦਿੰਦਿਆਂ ਕੁੱਲ 6 ਤਗਮੇ ਆਪਣੇ ਨਾਂਅ ਕੀਤੇ। ਅੰਡਰ-14 ਲੜਕੇ ਵਰਗ ’ਚ ਬਲਕਰਨਪ੍ਰੀਤ ਸਿੰਘ ਨੇ 100 ਮੀਟਰ ਦੌੜ ’ਚ ਪਹਿਲਾ ਤੇ 200 ਮੀਟਰ ਦੌੜ ’ਚ ਤੀਜਾ, ਅੰਡਰ-19 200 ਮੀਟਰ ਲੜਕਿਆਂ ’ਚ ਹਰਸ਼ਦੀਪ ਸਿੰਘ ਨੇ ਪਹਿਲਾ ਤੇ 400 ਮੀਟਰ ਦੌੜ ਵਿਚ ਦੂਜਾ, ਅੰਡਰ-19 ਲੜਕੀਆਂ ਦੇ ਡਿਸਕਸ ਥਰੋਅ ’ਚ ਪ੍ਰਿਭਿਕਾ ਨੇ ਦੂਜਾ, ਰਾਜਵੰਤ ਕੌਰ ਨੇ ਨੇਜ਼ਾ ਸੁੱਟਣ ਵਿਚ ਤੀਜਾ ਸਥਾਨ ਹਾਸਲ ਕਰ ਸਕੂਲ ਦੀਆਂ ਪ੍ਰਾਪਤੀਆਂ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਸਕੂਲ ਦੇ ਪ੍ਰਿੰਸੀਪਲ ਜੀਵਨ ਸ਼ਰਮਾ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀਆਂ ਪ੍ਰਾਪਤੀਆਂ ’ਤੇ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਦੱਸਿਆ ਕਿ ਸਕੂਲ ਦੇ 3 ਵਿਦਿਆਰਥੀਆਂ ਦੀ ਚੋਣ ਰਾਸ਼ਟਰ ਪੱਧਰੀ ਮੁਕਾਬਲਿਆਂ ਲਈ ਵੀ ਹੋਈ ਹੈ। ਉਨ੍ਹਾਂ ਸਕੂਲ ਦੇ ਖੇਡ ਅਧਿਆਪਕਾਂ ਸ੍ਰੀਮਤੀ ਰਾਜਵੰਤ ਕੌਰ ਚਾਹਲ, ਸ੍ਰੀ ਰਵਿੰਦਰ ਸਿੰਘ, ਸ੍ਰੀ ਪਾਰਸ ਅਤੇ ਮਲਕਨਪ੍ਰੀਤ ਕੌਰ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਸਕੂਲ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਜੇਸ਼ ਕਵਾਤਰਾ, ਮੈਨੇਜਰ ਸ੍ਰੀਮਤੀ ਸਵੀਨ ਪੁਰੀ ਤੇ ਸਹਾਇਕ ਖੇਤਰੀ ਅਧਿਕਾਰੀ (ਏ.ਆਰ.ਓ.) ਡਾ. (ਸ੍ਰੀਮਤੀ) ਅੰਜਨਾ ਗੁਪਤਾ ਨੇ ਵੀ ਵਿਦਿਆਰਥੀਆਂ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਸਾਰੇ ਜੇਤੂ ਖਿਡਾਰੀਆਂ ਤੇ ਉਨ੍ਹਾਂ ਦੇ ਮਾਰਗਦਰਸ਼ਕ ਅਧਿਆਪਕਾਂ ਨੂੰ ਵਧਾਈ ਦਿੱਤੀ ।