11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਭਾਰਤ ਵਿਚ ਔਰਤਾਂ ਨੂੰ ਹੋਣ ਵਾਲੇ ਕੈਂਸਰਾਂ ’ਚ ਛਾਤੀ ਦਾ ਕੈਂਸਰ ਸਭ ਤੋਂ ਆਮ-ਡਾ. ਸੰਦੀਪ

ਪਠਾਨਕੋਟ, 10 ਅਕਤੂਬਰ (ਵਿਨੋਦ)-ਵਿਸ਼ਵ ਛਾਤੀ ਕੈਂਸਰ ਜਾਗਰੂਕਤਾ ਮਹੀਨੇ ਮੌਕੇ ਪਾਰਕ ਹਸਪਤਾਲ ਦੇ ਸੀਨੀਅਰ ਕੈਂਸਰ ਮਾਹਿਰਾਂ ਦੇ ਪੈਨਲ ਨੇ ਛਾਤੀ ਦੇ ਕੈਂਸਰ ਨਾਲ ਸੰਬੰਧਿਤ ਅਹਿਮ ਤੱਥ ਇਕ ਸੈਮੀਨਾਰ ਦੌਰਾਨ ਸਾਂਝੇ ਕੀਤੇ ਅਤੇ ਭਾਰਤੀ ਔਰਤਾਂ ਵਿਚ ਸਮੇਂ ਸਿਰ ਜਾਂਚ ਤੇ ਬਿਮਾਰੀ ਦੀ ਸ਼ੁਰੂਆਤੀ ਪਹਿਚਾਣ ਦੀ ਫੌਰੀ ਲੋੜ ’ਤੇ ਜ਼ੋਰ ਦਿੱਤਾ। ਡਾ.

Ad Position 21
No active advertisement
ਛਾਤੀ ਕੈਂਸਰ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਾਹਿਰ ਡਾਕਟਰ। 11-10-2026
ਪਠਾਨਕੋਟ, 10 ਅਕਤੂਬਰ (ਵਿਨੋਦ)-ਵਿਸ਼ਵ ਛਾਤੀ ਕੈਂਸਰ ਜਾਗਰੂਕਤਾ ਮਹੀਨੇ ਮੌਕੇ ਪਾਰਕ ਹਸਪਤਾਲ ਦੇ ਸੀਨੀਅਰ ਕੈਂਸਰ ਮਾਹਿਰਾਂ ਦੇ ਪੈਨਲ ਨੇ ਛਾਤੀ ਦੇ ਕੈਂਸਰ ਨਾਲ ਸੰਬੰਧਿਤ ਅਹਿਮ ਤੱਥ ਇਕ ਸੈਮੀਨਾਰ ਦੌਰਾਨ ਸਾਂਝੇ ਕੀਤੇ ਅਤੇ ਭਾਰਤੀ ਔਰਤਾਂ ਵਿਚ ਸਮੇਂ ਸਿਰ ਜਾਂਚ ਤੇ ਬਿਮਾਰੀ ਦੀ ਸ਼ੁਰੂਆਤੀ ਪਹਿਚਾਣ ਦੀ ਫੌਰੀ ਲੋੜ ’ਤੇ ਜ਼ੋਰ ਦਿੱਤਾ। ਡਾ. ਸੰਦੀਪ ਡਾਇਰੈਕਟਰ ਮੈਡੀਕਲ ਓਨਕੋਲੋਜੀ ਨੇ ਕਿਹਾ ਕਿ ਛਾਤੀ ਦਾ ਕੈਂਸਰ ਔਰਤਾਂ ਵਿਚ ਹੋਣ ਵਾਲਾ ਸਭ ਤੋਂ ਆਮ ਕੈਂਸਰ ਬਣ ਕੇ ਉਭਰਿਆ ਹੈ। ਉਨ੍ਹਾਂ ਦੱਸਿਆ ਕਿ ਦੁਨੀਆ ਭਰ ਵਿਚ ਹਰ ਸਾਲ ਲਗਪਗ 21 ਲੱਖ ਔਰਤਾਂ ਛਾਤੀ ਦੇ ਕੈਂਸਰ ਤੋਂ ਪ੍ਰਭਾਵਿਤ ਹੁੰਦੀਆਂ ਹਨ ਜਦਕਿ ਭਾਰਤ ਵਿਚ ਹਰ ਸਾਲ ਕਰੀਬ 1.90 ਲੱਖ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ। ਡਾ. ਬ੍ਰਿਗੇਡੀਅਰ ਹਰਿੰਦਰ ਪਾਲ ਸਿੰਘ ਡਾਇਰੈਕਟਰ ਮੈਡੀਕਲ ਓਨਕੋਲੋਜੀ ਨੇ ਕਿਹਾ ਕਿ ਇਹ ਬਿਮਾਰੀ ਹੁਣ ਘੱਟ ਉਮਰ ਦੀਆਂ ਔਰਤਾਂ ਨੂੰ ਵੀ ਤੇਜ਼ੀ ਨਾਲ ਪ੍ਰਭਾਵਿਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਛਾਤੀ ਦੇ ਕੈਂਸਰ ਦੇ 60 ਫ਼ੀਸਦੀ ਤੋਂ ਵੱਧ ਮਰੀਜ਼ਾਂ ਵਿਚ ਬਿਮਾਰੀ ਦੀ ਪਹਿਚਾਣ ਉੱਨਤ ਪੜਾਅ ’ਤੇ ਹੁੰਦੀ ਹੈ। ਇਸ ਦਾ ਮੁੱਖ ਕਾਰਨ ਜਾਂਚ ਦੀ ਘੱਟ ਦਰ ਅਤੇ ਸਮਾਜਿਕ ਝਿਜਕ ਹੈ। ਡਾ. ਵਿਜੇ ਜਾਗੜ ਸੀਨੀਅਰ ਕੰਸਲਟੈਂਟ ਸਰਜੀਕਲ ਓਨਕੋਲੋਜੀ ਨੇ ਕਿਹਾ ਕਿ ਭਾਰਤ ਵਿਚ ਔਰਤਾਂ ਨੂੰ ਹੋਣ ਵਾਲੇ ਕੁੱਲ ਕੈਂਸਰਾਂ ਵਿਚੋਂ 27 ਫ਼ੀਸਦੀ ਮਾਮਲੇ ਛਾਤੀ ਦੇ ਕੈਂਸਰ ਦੇ ਹਨ। ਛਾਤੀ ਦੀ ਖ਼ੁਦ ਜਾਂਚ ਤੇ ਮੈਮੋਗ੍ਰਾਫੀ ਵਰਗੀਆਂ ਸਰਲ ਤਕਨੀਕਾਂ ਰਾਹੀਂ ਬਿਮਾਰੀ ਦਾ ਸ਼ੁਰੂਆਤੀ ਪੜਾਅ ’ਤੇ ਪਤਾ ਲਗਾਇਆ ਜਾ ਸਕਦਾ ਹੈ। ਇਸ ਦੇ ਬਾਵਜੂਦ ਸਰਵੇਖਣਾਂ ਮੁਤਾਬਕ 75 ਫ਼ੀਸਦੀ ਭਾਰਤੀ ਔਰਤਾਂ ਜਾਂਚ ਕਰਵਾਉਣ ਤੋਂ ਝਿਜਕਦੀਆਂ ਹਨ। ਡਾ. ਅਮਨ ਕੁਮਾਰ ਵੈਦ ਅਤੇ ਡਾ. ਨਿਤਿਨ ਬਾਲ ਚੰਦਰ ਕੰਸਲਟੈਂਟ ਰੇਡੀਏਸ਼ਨ ਓਨਕੋਲੋਜੀ ਨੇ ਵੀ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਬਿਮਾਰੀ ਦੀ ਸ਼ੁਰੂਆਤੀ ਪੜਾਅ ’ਤੇ ਪਹਿਚਾਣ ਹੋਣ ਨਾਲ ਇਲਾਜ ਦੇ ਬਿਹਤਰ ਨਤੀਜੇ ਮਿਲਣ ਦੀ ਸੰਭਾਵਨਾ ਵੱਧ ਜਾਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਗ੍ਰਹਿ ਵਿਗਿਆਨ ਵਿਭਾਗ ਵਲੋਂ ਅਨੁਪ੍ਰਯੁਕਤ ਕਲਾ ਉਤਸਵ ਦਾ ਆਯੋਜਨ
Ad Position 24