10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਦੂਨ ਇੰਟਰਨੈਸ਼ਨਲ ਸਕੂਲ ਦੇ ਜਸਕੀਰਤ ਸਿੰਘ ਨੇ ਬੈਡਮਿੰਟਨ ਟੂਰਨਾਮੈਂਟ ’ਚ ਜਿੱਤਿਆ ਕਾਂਸੇ ਦਾ ਤਗਮਾ

ਗੁਰਦਾਸਪੁਰ, 9 ਅਕਤੂਬਰ (ਚੱਕਰਾਜਾ)-ਦੂਨ ਇੰਟਰਨੈਸ਼ਨਲ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਜਸਕੀਰਤ ਸਿੰਘ ਨੇ ਪੰਜਾਬ ਸਕੂਲ ਰਾਜ ਖੇਡਾਂ ਅੰਡਰ-17 ਬੈਡਮਿੰਟਨ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੇ ਦਾ ਤਗਮਾ ਜਿੱਤ ਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਇਹ ਮੁਕਾਬਲਾ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 10-10-2026
ਗੁਰਦਾਸਪੁਰ, 9 ਅਕਤੂਬਰ (ਚੱਕਰਾਜਾ)-ਦੂਨ ਇੰਟਰਨੈਸ਼ਨਲ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਜਸਕੀਰਤ ਸਿੰਘ ਨੇ ਪੰਜਾਬ ਸਕੂਲ ਰਾਜ ਖੇਡਾਂ ਅੰਡਰ-17 ਬੈਡਮਿੰਟਨ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੇ ਦਾ ਤਗਮਾ ਜਿੱਤ ਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਇਹ ਮੁਕਾਬਲਾ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ। ਜਸਕੀਰਤ ਸਿੰਘ ਨੇ ਪੰਜਾਬ ਦੀ ਟੀਮ ਲਈ ਹੋਣ ਵਾਲੇ ਨੈਸ਼ਨਲ ਟ੍ਰਾਇਲਜ਼ ’ਚ ਵੀ ਆਪਣੀ ਜਗ੍ਹਾ ਬਣਾਈ ਹੈ, ਜੋ ਉਸ ਦੀ ਖੇਡ ਯਾਤਰਾ ’ਚ ਮਹੱਤਵਪੂਰਨ ਮੀਲ ਪੱਥਰ ਹੈ। ਉਸ ਦੀ ਇਹ ਸਫ਼ਲਤਾ ਮਿਹਨਤ, ਲਗਨ, ਅਨੁਸ਼ਾਸਨ ਤੇ ਖੇਡ ਪ੍ਰਤੀ ਸਮਰਪਣ ਦਾ ਨਤੀਜਾ ਹੈ। ਸਕੂਲ ਦੇ ਡਾਇਰੈਕਟਰ ਗਗਨਦੀਪ ਸਿੰਘ ਤੇ ਪ੍ਰਿੰਸੀਪਲ ਊਸ਼ਾ ਸ਼ਰਮਾ ਨੇ ਜਸਕੀਰਤ ਸਿੰਘ ਨੂੰ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਤੇ ਆਉਣ ਵਾਲੇ ਨੈਸ਼ਨਲ ਟ੍ਰਾਇਲਜ਼ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਉਨ੍ਹਾਂ ਨੇ ਵਿਦਿਆਰਥੀ ਨੂੰ ਭਵਿੱਖ ’ਚ ਵੀ ਮਿਹਨਤ ਕਰਦੇ ਹੋਏ ਸਫ਼ਲਤਾ ਦੀਆਂ ਨਵੀਆਂ ਮੰਜ਼ਿਲਾਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੇ ਜਸਕੀਰਤ ਸਿੰਘ ਨੂੰ ਸੁਨਹਿਰੀ ਭਵਿੱਖ ਤੇ ਬੈਡਮਿੰਟਨ ਦੇ ਖੇਤਰ ’ਚ ਹੋਰ ਵੱਡੀਆਂ ਸਫ਼ਲਤਾਵਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਤੇ ਟਰਾਂਸਕੋ ਦੇ ਪੈਨਸ਼ਨਰਾਂ ਦੀ ਮੀਟਿੰਗ 12 ਨੂੰ- ਸੁਰਿੰਦਰ ਪੱਪੂ ਅਗਲੀ ਖ਼ਬਰ ਗੋਲਡਨ ਗਰੁੱਪ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਮੈਰਿਟ ਸੂਚੀ ’ਚ ਮਾਰੀਆਂ ਮੱਲਾਂ
Ad Position 24