ਮਿੰਨੀ ਯੂਥ ਕਲੱਬ ਨੇ ਪਟੇਲ ਚੌਕ ਵਿਖੇ ਸਾਲਾਨਾ ਜਾਗਰਣ ਕਰਵਾਇਆ
ਪਠਾਨਕੋਟ, 5 ਅਕਤੂਬਰ (ਸੁਮਿਤ)- ਮਿੰਨੀ ਯੂਥ ਕਲੱਬ ਵਲੋਂ ਪ੍ਰਧਾਨ ਨਾਨਕ ਚੰਦ ਮਹਿਰਾ ਤੇ ਚੇਅਰਮੈਨ ਅਨਮੋਲ ਚੱਢਾ ਦੀ ਅਗਵਾਈ ਹੇਠ ਪਟੇਲ ਚੌਕ ਵਿਖੇ ਸਾਲਾਨਾ ਜਾਗਰਨ ਕਰਵਾਇਆ ਗਿਆ । ਜਾਗਰਨ ਦੌਰਾਨ ਗਾਇਕ ਬੱਬੂ ਖਾਨਪੁਰੀਆ ਨੇ ਮਹਾਂਮਾਈ ਦੀਆਂ ਭੇਟਾਂ ਦਾ ਗੁਣਗਾਨ ਕੀਤਾ ।
ਪਠਾਨਕੋਟ, 5 ਅਕਤੂਬਰ (ਸੁਮਿਤ)- ਮਿੰਨੀ ਯੂਥ ਕਲੱਬ ਵਲੋਂ ਪ੍ਰਧਾਨ ਨਾਨਕ ਚੰਦ ਮਹਿਰਾ ਤੇ ਚੇਅਰਮੈਨ ਅਨਮੋਲ ਚੱਢਾ ਦੀ ਅਗਵਾਈ ਹੇਠ ਪਟੇਲ ਚੌਕ ਵਿਖੇ ਸਾਲਾਨਾ ਜਾਗਰਨ ਕਰਵਾਇਆ ਗਿਆ । ਜਾਗਰਨ ਦੌਰਾਨ ਗਾਇਕ ਬੱਬੂ ਖਾਨਪੁਰੀਆ ਨੇ ਮਹਾਂਮਾਈ ਦੀਆਂ ਭੇਟਾਂ ਦਾ ਗੁਣਗਾਨ ਕੀਤਾ । ਗਾਇਕ ਰੌਸ਼ਨ ਪ੍ਰਿੰਸ ਸਟੇਜ ’ਤੇ ਪਹੁੰਚੇ ਤਾਂ ਪੂਰਾ ਪੰਡਾਲ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ । ਰੌਸ਼ਨ ਪ੍ਰਿੰਸ ਨੇ ਗਣੇਸ਼ ਵੰਦਨਾ ਨਾਲ ਜਾਗਰਨ ਦੀ ਸ਼ੁਰੂਆਤ ਕੀਤੀ । ਇਸ ਤੋਂ ਬਾਅਦ ਉਨ੍ਹਾਂ ਵੱਖ-ਵੱਖ ਭਜਨ ਸੁਣਾ ਕੇ ਪੰਡਾਲ ਵਿਚ ਮੌਜੂਦ ਸ਼ਰਧਾਲੂਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ । ਜਾਗਰਨ ਦੌਰਾਨ ਮਾਂ ਜਵਾਲਾ ਜੀ ਤੋਂ ਲਿਆਂਦੀ ਗਈ ਜੋਤ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭਾਰੀ ਭੀੜ ਉਮੜੀ ਰਹੀ । ਜਾਗਰਨ ਵਿਚ ਵਿਧਾਇਕ ਅਸ਼ਵਨੀ ਸ਼ਰਮਾ ਦੇ ਪੁੱਤਰ ਰੋਹਿਨਤੋਸ਼ ਸ਼ਰਮਾ, ਡਾ: ਸੰਜੇ ਮੁਨੀ, ਅਭਯਮ ਸ਼ਰਮਾ, ਨਰਿੰਦਰ ਕਾਲਾ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰੋਹਿਤ ਸਿਆਲ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੌਰਭ ਬਹਿਲ, ਮਾਰਕਿਟ ਕਮੇਟੀ ਦੇ ਚੇਅਰਮੈਨ ਸਮੀਰ ਸ਼ਾਰਦਾ, ਬਾਬਾ ਬੂਟੀ ਸ਼ਾਹ, ਤਾਰਾਗੜ੍ਹ ਤੋਂ ਯੂਥ ਆਗੂ ਰਮਨ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਹਿੰਦੂ-ਸਿੱਖ ਏਕਤਾ ਕਲੱਬ ਦੇ ਪ੍ਰਧਾਨ ਨਿਰਮਲ ਸਿੰਘ ਪੱਪੂ, ਆਸ਼ਾ ਪੂਰਨੀ ਮੰਦਿਰ ਕਮੇਟੀ ਦੇ ਮੈਂਬਰ, ਮਾਨਵ ਸਮਾਜ ਸੇਵਾ ਕਮੇਟੀ, ਯੁਵਾ ਜਾਗਰਨ ਮੰਚ ਤੋਂ ਵਿਕਾਸ ਦੱਤਾ ਸਮੇਤ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ । ਇਸ ਮੌਕੇ ਪਹੁੰਚੇ ਮਹਿਮਾਨਾਂ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਮਿੰਨੀ ਯੂਥ ਕਲੱਬ ਵਲੋਂ ਕਰਵਾਏ ਗਏ ਇਸ ਧਾਰਮਿਕ ਸਮਾਗਮ ਦੀ ਸ਼ਲਾਘਾ ਕੀਤੀ । ਪ੍ਰਧਾਨ ਨਾਨਕ ਚੰਦ ਮਹਿਰਾ, ਚੇਅਰਮੈਨ ਅਨਮੋਲ ਚੱਢਾ ਅਤੇ ਪਵਨ ਕੁਮਾਰ ਵਲੋਂ ਜਾਗਰਨ ਵਿਚ ਪਹੁੰਚੇ ਮਹਿਮਾਨਾਂ ਅਤੇ ਗਣਮਾਨਯ ਵਿਅਕਤੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਡਾ: ਸੰਜੇ ਮੁਨੀ ਨੇ ਮਿੰਨੀ ਯੂਥ ਕਲੱਬ ਨੂੰ ਸਹਿਯੋਗ ਰਾਸ਼ੀ ਦਾ ਚੈਕ ਵੀ ਭੇਟ ਕੀਤਾ । ਇਸ ਮੌਕੇ ਪਵਨ ਕੁਮਾਰ, ਰਾਕੇਸ਼ ਬੱਬਲੀ, ਪਾਰਸ਼ਦ ਵਿਕਾਸ, ਸੁਰਿੰਦਰ ਰਾਹੀ, ਕਮਲ ਤੇਜ਼ੀ, ਪਾਰਸ਼ਦ ਨਮਨ ਮਹਾਜਨ, ਸ੍ਰੀਜਲ ਗੁਪਤਾ, ਦੀਪ ਮਹਿਰਾ ਸਮੇਤ ਕਈ ਗਣਮਾਨਯ ਵਿਅਕਤੀ ਅਤੇ ਕਲੱਬ ਦੇ ਮੈਂਬਰ ਹਾਜ਼ਰ ਸਨ ।