ਗ੍ਰੀਨ ਡੇਲਜ਼ ਪਬਲਿਕ ਸਕੂਲ ਦੀ ਸੁਖਜੀਤ ਕੌਰ ਸਹੋਦਿਆ ਸਰਵੋਤਮ ਅਧਿਆਪਕਾ ਪੁਰਸਕਾਰ ਨਾਲ ਸਨਮਾਨਿਤ
ਸ੍ਰੀ ਹਰਗੋਬਿੰਦਪੁਰ, 4 ਅਕਤੂਬਰ (ਕੰਵਲਜੀਤ ਸਿੰਘ ਚੀਮਾ)- ਹਲਕਾ ਸ੍ਰੀ ਹਰਗੋਬਿੰਦਪੁਰ ਦੀ ਇਕ ਨਾਮਵਰ ਵਿੱਦਿਅਕ ਸੰਸਥਾਂ ਗ੍ਰੀਨ ਡੇਲਜ਼ ਪਬਲਿਕ ਸਕੂਲ ਜਿਹੜੀ ਹਮੇਸ਼ਾ ਮਾਣਮੱਛੇ ਸਨਮਾਨਾਂ ਕਰਕੇ ਇਲਾਕੇ ’ਚ ਆਪਨੀ ਚੰਗੀ ਛਾਪ ਛੱਡ ਰਹੀ ਹੈ। ਉਸੇ ਲੜੀ ਤਹਿਤ ਸਕੂਲ ਦੀ ਹੋਣਹਾਰ ਅਧਿਆਪਕਾ ਸੁਖਜੀਤ ਕੌਰ ਨੂੰ ਸਹੋਦਿਆ ਸਰਵੋਤਮ ਅਧਿਆਪਕਾ ਪੁਰਸਕਾਰ 2026 ਨਾਲ ਸਨਮਾਨਿਤ ਕੀਤਾ ਗਿਆ।
ਸ੍ਰੀ ਹਰਗੋਬਿੰਦਪੁਰ, 4 ਅਕਤੂਬਰ (ਕੰਵਲਜੀਤ ਸਿੰਘ ਚੀਮਾ)- ਹਲਕਾ ਸ੍ਰੀ ਹਰਗੋਬਿੰਦਪੁਰ ਦੀ ਇਕ ਨਾਮਵਰ ਵਿੱਦਿਅਕ ਸੰਸਥਾਂ ਗ੍ਰੀਨ ਡੇਲਜ਼ ਪਬਲਿਕ ਸਕੂਲ ਜਿਹੜੀ ਹਮੇਸ਼ਾ ਮਾਣਮੱਛੇ ਸਨਮਾਨਾਂ ਕਰਕੇ ਇਲਾਕੇ ’ਚ ਆਪਨੀ ਚੰਗੀ ਛਾਪ ਛੱਡ ਰਹੀ ਹੈ। ਉਸੇ ਲੜੀ ਤਹਿਤ ਸਕੂਲ ਦੀ ਹੋਣਹਾਰ ਅਧਿਆਪਕਾ ਸੁਖਜੀਤ ਕੌਰ ਨੂੰ ਸਹੋਦਿਆ ਸਰਵੋਤਮ ਅਧਿਆਪਕਾ ਪੁਰਸਕਾਰ 2026 ਨਾਲ ਸਨਮਾਨਿਤ ਕੀਤਾ ਗਿਆ। ਅਧਿਆਪਿਕਾ ਸੁਖਜੀਤ ਕੌਰ ਸਹੋਦਿਆ ਸਕੂਲਜ਼ ਕੰਪਲੈਕਸ ਜਿਹੜੀ ਸੀ.ਬੀ.ਐਸ.ਈ. ਨਵੀਂ ਦਿੱਲੀ ਨਾਲ ਸੰਬੰੰਧਿਤ ਸੰਸਥਾਂ ਹੈ ਵਲੋਂ ਬਟਾਲਾ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਪ੍ਰਸੰਸਾ ਪੱਤਰ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਧਿਆਪਕ ਸਕੂਲ ਪ੍ਰਬੰਧਕ ਕਮੇਟੀ, ਪ੍ਰਿੰਸੀਪਲ ਤੇ ਅਧਿਆਪਕ ਸਟਾਫ ਵਲੋਂ ਅਧਿਆਪਕਾ ਸੁਖਜੀਤ ਕੌਰ ਨੂੰ ਇਸ ਸ਼ਾਨਦਾਰ ਪ੍ਰਾਪਤ ਲਈ ਹਾਰਦਿਕ ਵਧਾਈ ਦਿੱਤੀ ਅਤੇ ਸੰਸਥਾਂ ਲਈ ਕੀਤੇ ਕੀਮਤੀ ਯੋਗਦਾਨ ਦੇਣ ਦੀ ਸ਼ਲਾਘਾ ਕੀਤੀ। ਇ ਮੌਕੇ ਮੈਡਮ ਬਲਜੀਤ ਕੌਰ ਭੁੱਲਰ , ਸਤਨਾਮ ਸਿੰਘ ਰੰਧਾਵਾ, ਬਿਕਰਮਜੀਤ ਕੌਰ ਰੰਧਾਵਾ, ਅਰਸ਼ਦੀਪ ਸਿੰਘ ਰੰਧਾਵਾ, ਮਨਜੋਤ ਕੌਰ ਰੰਧਾਵਾ, ਗੁਰਨੂਰ ਸਿੰਘ ਭੁੱਲਰ, ਤੰਮਨਾ ਭੁੱਲਰ ਆਦਿ ਹਾਜ਼ਰ ਸਨ ।