ਪੁਲਿਸ ਨੇ ਨਸ਼ੇ ਲਈ ਬਦਨਾਮ ਇਲਾਕਿਆਂ ਵਿਚ ਸ਼ੱਕੀ ਘਰਾਂ ਦਾ ਖੰਘਾਲਿਆ ਕੋਨਾ-ਕੋਨਾ
ਗੁਰਦਾਸਪੁਰ, 4 ਅਕਤੂਬਰ (ਚੱਕਰਾਜਾ)-ਪੁਲਿਸ ਜ਼ਿਲ੍ਹਾ ਗੁਰਦਾਸਪੁਰ ਵਲੋਂ ਨਸ਼ਾ ਲਈ ਬਦਨਾਮ ਚਾਰ ਹਾਟ ਸਪੋਟ ਇਲਾਕਿਆਂ ਵਿਚ ਕਾਸੋ ਆਪ੍ਰੇਸ਼ਨ ਚਲਾਇਆ ਗਿਆ । ਇਸ ਦੌਰਾਨ ਸ਼ੱਕੀ ਘਰਾਂ ਦਾ ਕੋਨਾ-ਕੋਨਾ ਖੰਘਾਲਿਆ ਗਿਆ ਅਤੇ ਸ਼ੱਕੀ ਨਜ਼ਰ ਆਉਣ ਵਾਲੇ ਵਿਅਕਤੀਆਂ ਕੋਲੋਂ ਪੁੱਛਗਿੱਛ ਵੀ ਕੀਤੀ ਗਈ ।
ਗੁਰਦਾਸਪੁਰ, 4 ਅਕਤੂਬਰ (ਚੱਕਰਾਜਾ)-ਪੁਲਿਸ ਜ਼ਿਲ੍ਹਾ ਗੁਰਦਾਸਪੁਰ ਵਲੋਂ ਨਸ਼ਾ ਲਈ ਬਦਨਾਮ ਚਾਰ ਹਾਟ ਸਪੋਟ ਇਲਾਕਿਆਂ ਵਿਚ ਕਾਸੋ ਆਪ੍ਰੇਸ਼ਨ ਚਲਾਇਆ ਗਿਆ । ਇਸ ਦੌਰਾਨ ਸ਼ੱਕੀ ਘਰਾਂ ਦਾ ਕੋਨਾ-ਕੋਨਾ ਖੰਘਾਲਿਆ ਗਿਆ ਅਤੇ ਸ਼ੱਕੀ ਨਜ਼ਰ ਆਉਣ ਵਾਲੇ ਵਿਅਕਤੀਆਂ ਕੋਲੋਂ ਪੁੱਛਗਿੱਛ ਵੀ ਕੀਤੀ ਗਈ । ਐਸ.ਐਸ.ਪੀ. ਅਦਿੱਤਯ ਦੀ ਅਗਵਾਈ ਵਿਚ ਚਲਾਏ ਗਏ ਇਸ ਕਾਸੋ ਆਪ੍ਰੇਸ਼ਨ ਦੌਰਾਨ ਪੁਲਿਸ ਅਧਿਕਾਰੀਆਂ ਨੇ ਲੋਕਾਂ ਨਾਲ ਗੱਲਬਾਤ ਕਰਕੇ ਨਸ਼ੇ ਦੇ ਆਦੀ ਨੌਜਵਾਨਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ. ਅਦਿੱਤਯ ਨੇ ਦੱਸਿਆ ਕਿ ਨਸ਼ੇ ਦਾ ਨੈਟਵਰਕ ਤੋੜਨ ਵਿਚ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ । ਪਿਛਲੇ ਦਿਨੀਂ ਭਾਰੀ ਮਾਤਰਾ ਵਿਚ ਹੈਰੋਇਨ ਦੀਆਂ ਖੇਪਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਨਾਲ ਹੀ ਅੱਠ ਪਿਸਤੌਲਾਂ ਵੀ ਬਰਾਮਦ ਹੋਈਆਂ ਸਨ । ਉਨ੍ਹਾਂ ਕਿਹਾ ਕਿ ਨਸ਼ੇ ਨੂੰ ਪੂਰੀ ਤਰ੍ਹਾਂ ਠੱਲ੍ਹ ਪਾਉਣ ਲਈ ਪੁਲਿਸ ਲਗਾਤਾਰ ਸਰਗਰਮ ਹੈ ।