ਐੱਸ.ਡੀ.ਐੱਮ. ਸੁਖਜਿੰਦਰ ਸਿੰਘ ਟਿਵਾਣਾ ਨੇ ਦਾਣਾ ਮੰਡੀ ਫ਼ਤਹਿਗੜ੍ਹ ਚੂੜੀਆਂ ਅੰਦਰ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ
ਫ਼ਤਹਿਗੜ੍ਹ ਚੂੜੀਆਂ, 2 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਦਾਣਾ ਮੰਡੀ ਫ਼ਤਹਿਗੜ੍ਹ ਚੂੜੀਆਂ ਅੰਦਰ ਕਿਸਾਨਾਂ ਵਲੋਂ ਲਿਆਂਦੀ ਜਾ ਰਹੀ ਝੋਨੇ ਦੀ ਜਿਨਸ ਦਾ ਇਕ-ਇਕ ਦਾਣਾ ਚੰਗੇ ਢੰਗ ਨਾਲ ਖ੍ਰੀਦਿਆ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਦਾਣਾ ਮੰਡੀ ਫ਼ਤਹਿਗੜ੍ਹ ਚੂੜੀਆਂ ਅੰਦਰ ਹੋਰਨਾਂ ਸਮੇਤ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਐੱਸ.
ਦ
ਦਾਣਾ ਮੰਡੀ ਦਾ ਜਾਇਜ਼ਾ ਲੈਣ ਪਹੁੰਚੇ ਐੱਸ.ਡੀ.ਐੱਮ. ਸੁਖਜਿੰਦਰ ਸਿੰਘ ਟਿਵਾਣਾ ਹੋਰਨਾਂ ਸਮੇਤ। ਤਸਵੀਰ : ਅਵਤਾਰ ਸਿੰਘ ਰੰਧਾਵਾ
03-10-2026
ਫ਼ਤਹਿਗੜ੍ਹ ਚੂੜੀਆਂ, 2 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਦਾਣਾ ਮੰਡੀ ਫ਼ਤਹਿਗੜ੍ਹ ਚੂੜੀਆਂ ਅੰਦਰ ਕਿਸਾਨਾਂ ਵਲੋਂ ਲਿਆਂਦੀ ਜਾ ਰਹੀ ਝੋਨੇ ਦੀ ਜਿਨਸ ਦਾ ਇਕ-ਇਕ ਦਾਣਾ ਚੰਗੇ ਢੰਗ ਨਾਲ ਖ੍ਰੀਦਿਆ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਦਾਣਾ ਮੰਡੀ ਫ਼ਤਹਿਗੜ੍ਹ ਚੂੜੀਆਂ ਅੰਦਰ ਹੋਰਨਾਂ ਸਮੇਤ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਐੱਸ.ਡੀ.ਐੱਮ. ਸੁਖਜਿੰਦਰ ਸਿੰਘ ਟਿਵਾਣਾ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਸਾਨਾਂ ਅੱਗੇ ਅਪੀਲ ਕੀਤੀ ਕਿ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋਈ ਝੋਨੇ ਦੀ ਫ਼ਸਲ ਨੂੰ ਕਟਵਾਉਣ, ਉਨ੍ਹਾਂ ਕਿਹਾ ਕਿ ਕਿਸਾਨ ਮੰਡੀ ਅੰਦਰ-17 ਫ਼ੀਸਦੀ ਨਮੀ ਵਾਲੀ ਸੁੱਕੀ ਫ਼ਸਲ ਲੈ ਕੇ ਆਉਣ ਤੇ ਚੰਗੇ ਰੇਟ ਨਾਲ ਸਮੇਂ ਸਿਰ ਫ਼ਸਲ ਵੇਚ ਕੇ ਆਪਣੇ ਘਰ ਨੂੰ ਜਾ ਸਕਣ। ਉਨ੍ਹਾਂ ਕਿਹਾ ਕਿ ਖਰੀਦ ਪ੍ਰਬੰਧਾਂ ਨੂੰ ਲੈ ਕੇ ਦਾਣਾ ਮੰਡੀ ਅੰਦਰ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ, ਜਦ ਕਿ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਅੱਗੇ ਅਪੀਲ ਕੀਤੀ ਕਿ ਫ਼ਸਲ ਕਟਾਉਣ ਉਪਰੰਤ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ, ਕਿਉਂਕਿ ਇਸ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਤ ਹੁੰਦਾ ਹੈ ਉਥੇ ਜ਼ਮੀਨ ਉੱਪਰਲੇ ਮਿੱਤਰ ਕੀੜੇ ਅਤੇ ਜੀਵ ਜੰਤੂਆਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ, ਜਦ ਕਿ ਖੇਤਾਂ ਨਾਲ ਲੱਗਦੇ ਦਰੱਖਤ ਤੇ ਛੋਟੇ ਬੂਟੇ ਵੀ ਬੁਰੀ ਤਰਾਂ ਝੁਲਸ ਜਾਂਦੇ ਹਨ, ਜਿਸ ਨਾਲ ਆਕਸੀਜ਼ਨ ਦੀ ਘਾਟ ਪੈਦਾ ਹੁੰਦੀ ਹੈ। ਉਨ੍ਹਾਂ ਨੇ ਮੰਡੀ ਅੰਦਰ ਪਹੁੰਚੇ ਕਿਸਾਨਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੰਡੀ ਵਿਚ ਘਾਟ ਮਹਿਸੂਸ ਹੁੰਦੀ ਹੈ ਤਾਂ ਉਹ ਤੁਰੰਤ ਉਨ੍ਹਾਂ ਨਾਲ ਸਿੱਧੇ ਤੌਰ ’ਤੇ ਰਾਬਤਾ ਕਾਇਮ ਕਰ ਸਕਦੇ ਹਨ। ਇਸ ਮੌਕੇ ਦਿਲਪ੍ਰੀਤ ਸਿੰਘ ਸੈਕਟਰੀ, ਵਿਕਰਮਜੀਤ ਸਿੰਘ ਬਬਲੂ ਮੱਤਰੀ ਮੰਡੀ ਸੁਪਰਵਾਈਜ਼ਰ ਮਾਰਕਿਟ ਕਮੇਟੀ ਫ਼ਤਹਿਗੜ੍ਹ ਚੂੜੀਆਂ, ਗੁਰਪ੍ਰੀਤ ਸਿੰਘ ਔਲਖ ਬਲਾਕ ਖੇਤੀਬਾੜੀ ਅਫ਼ਸਰ, ਏ.ਡੀ.ਓ. ਫ਼ਤਹਿਗੜ੍ਹ ਚੂੜੀਆਂ ਆਦਿ ਹਾਜ਼ਰ ਸਨ ।