ਭੈਣੀ ਮੀਆਂ ਖਾਂ ਵਿਖੇ 15ਵਾਂ ਵਿਸ਼ਾਲ ਭਗਵਤੀ ਜਾਗਰਣ 12 ਨੂੰ
ਭੈਣੀ ਮੀਆਂ ਖਾਂ, 2 ਅਕਤੂਬਰ (ਜਸਬੀਰ ਸਿੰਘ ਬਾਜਵਾ)-ਦਿਵਿਆ ਜੋਤ ਜਾਗਰਣ ਕਮੇਟੀ ਬਜ਼ਾਰ ਭੈਣੀ ਮੀਆਂ ਖਾਂ ਵਲੋਂ ਸਮੂਹ ਦੁਕਾਨਦਾਰਾਂ, ਇਲਾਕਾ ਨਿਵਾਸੀਆਂ ਤੇ ਐੱਨ. ਆਰ.
ਭੈਣੀ ਮੀਆਂ ਖਾਂ, 2 ਅਕਤੂਬਰ (ਜਸਬੀਰ ਸਿੰਘ ਬਾਜਵਾ)-ਦਿਵਿਆ ਜੋਤ ਜਾਗਰਣ ਕਮੇਟੀ ਬਜ਼ਾਰ ਭੈਣੀ ਮੀਆਂ ਖਾਂ ਵਲੋਂ ਸਮੂਹ ਦੁਕਾਨਦਾਰਾਂ, ਇਲਾਕਾ ਨਿਵਾਸੀਆਂ ਤੇ ਐੱਨ.ਆਰ.ਆਈ. ਭਰਾਵਾਂ ਦੇ ਵਿਸ਼ੇਸ਼ ਸਹਿਯੋਗ ਨਾਲ 12 ਅਕਤੂਬਰ ਨੂੰ 15ਵਾਂ ਵਿਸ਼ਾਲ ਭਗਵਤੀ ਜਾਗਰਣ ਬੜੀ ਹੀ ਸ਼ਰਧਾ, ਭਾਵਨਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਕਮੇਟੀ ਦੇ ਪ੍ਰਧਾਨ ਗੁਰਬਚਨ ਸਿੰਘ ਟੀਟੂ, ਵਿੱਕੀ ਠਾਕੁਰ, ਵਿਜੇ ਠਾਕੁਰ, ਕੈਸ਼ੀਅਰ ਸੰਦੀਪ ਕੁਮਾਰ, ਮਨੀਸ਼ ਕੁਮਾਰ ਆਦਿ ਨੇ ਦੱਸਿਆ ਕਿ ਜਾਗਰਣ ਲਈ ਮਾਤਾ ਜਵਾਲਾ ਜੀ ਦੇ ਪਵਿੱਤਰ ਦਰਬਾਰ ਤੋਂ ਅਖੰਡ ਜੋਤ ਲਿਆਂਦੀ ਜਾਵੇਗੀ, ਜਿਸ ਲਈ ਕਮੇਟੀ ਮੈਂਬਰ ਜਾਗਰਣ ਤੋਂ ਇਕ ਦਿਨ ਪਹਿਲਾਂ ਜਵਾਲਾ ਜੀ ਲਈ ਰਵਾਨਾ ਹੋਣਗੇ। ਜਾਗਰਣ ਦੀ ਰਾਤ 12 ਅਕਤੂਬਰ ਨੂੰ ਮਹਾਂਮਾਈ ਦੀਆਂ ਭੇਟਾਂ ਦਾ ਗੁਣਗਾਨ ਕਰਨ ਲਈ ਪੰਜਾਬ ਦੇ ਪ੍ਰਸਿੱਧ ਗਾਇਕ ਹਰਸ਼ ਸਿਕੰਦਰ ਅਤੇ ਮੁਕੇਸ਼ ਅਨਾਇਤ ਪਹੁੰਚ ਰਹੇ ਹਨ, ਜੋ ਆਪਣੀਆਂ ਰੂਹਾਨੀ ਆਵਾਜ਼ਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। 12 ਅਕਤੂਬਰ ਨੂੰ ਦਿਨ ਵੇਲੇ ਮਹਾਂਮਾਈ ਦਾ ਅਤੁੱਟ ਲੰਗਰ ਭੰਡਾਰਾ ਵਰਤਾਇਆ ਜਾਵੇਗਾ ਤੇ ਰਾਤ ਨੂੰ ਮਹਾਂਮਾਈ ਦਾ ਵਿਸ਼ਾਲ ਤੇ ਨਿਵੇਕਲਾ ਭਵਨ ਸਜਾਇਆ ਜਾਵੇਗਾ, ਜਿੱਥੇ ਰਾਤ ਸਮੇਂ ਪ੍ਰਭੂ ਭਗਤੀ ਤੇ ਗੁਣਗਾਨ ਹੋਵੇਗਾ।