ਵਿਸ਼ਵ ਦਿਲ ਦਿਵਸ ਮੌਕੇ ਰਾਜ ਹਸਪਤਾਲ ਵਿਚ ਮੁਫ਼ਤ ਦਿਲ ਜਾਂਚ ਕੈਂਪ ਅੱਜ- ਡਾ: ਅਨਿਲ ਗਰਗ/ ਡਾ: ਰਿਚਾ ਸ਼ਰਮਾ
ਪਠਾਨਕੋਟ, 28 ਸਤੰਬਰ (ਸੰਧੂ)-ਵਿਸ਼ਵ ਦਿਲ ਦਿਵਸ ਮੌਕੇ ਰਾਜ ਹਸਪਤਾਲ ਸਿੰਬਲ ਚੌਕ ਪਠਾਨਕੋਟ ਵਲੋਂ ਅੱਜ 29 ਸਤੰਬਰ ਨੂੰ ਦਿਲ ਨਾਲ ਸਬੰਧਿਤ ਬਿਮਾਰੀਆਂ ਦੀ ਜਾਂਚ ਲਈ ਵਿਸ਼ੇਸ਼ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ । ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਰਾਜ ਹਸਪਤਾਲ ਵਿਖੇ ਲਗਾਇਆ ਜਾਵੇਗਾ ।
ਰ
ਰਾਜ ਹਸਪਤਾਲ ਦੇ ਐਮ.ਡੀ. ਡਾ: ਅਨਿਲ ਗਰਗ ਅਤੇ ਡਾਇਰੈਕਟਰ ਰਿਚਾ ਸ਼ਰਮਾ ਜਾਣਕਾਰੀ ਦਿੰਦੇ ਹੋਏ । ਤਸਵੀਰ: ਸੰਧੂ
29-09-2026
ਪਠਾਨਕੋਟ, 28 ਸਤੰਬਰ (ਸੰਧੂ)-ਵਿਸ਼ਵ ਦਿਲ ਦਿਵਸ ਮੌਕੇ ਰਾਜ ਹਸਪਤਾਲ ਸਿੰਬਲ ਚੌਕ ਪਠਾਨਕੋਟ ਵਲੋਂ ਅੱਜ 29 ਸਤੰਬਰ ਨੂੰ ਦਿਲ ਨਾਲ ਸਬੰਧਿਤ ਬਿਮਾਰੀਆਂ ਦੀ ਜਾਂਚ ਲਈ ਵਿਸ਼ੇਸ਼ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ । ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਰਾਜ ਹਸਪਤਾਲ ਵਿਖੇ ਲਗਾਇਆ ਜਾਵੇਗਾ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜ ਹਸਪਤਾਲ ਦੇ ਐਮ.ਡੀ. ਡਾ: ਅਨਿਲ ਗਰਗ ਅਤੇ ਡਾਇਰੈਕਟਰ ਰਿਚਾ ਸ਼ਰਮਾ ਨੇ ਦੱਸਿਆ ਕਿ ਕੈਂਪ ਦਾ ਮੁੱਖ ਉਦੇਸ਼ ਲੋਕਾਂ ਨੂੰ ਦਿਲ ਦੀ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਸਮੇਂ ਸਿਰ ਦਿਲ ਨਾਲ ਸਬੰਧਿਤ ਬਿਮਾਰੀਆਂ ਦੀ ਜਾਂਚ ਕਰਕੇ ਲੋੜੀਂਦੀ ਡਾਕਟਰੀ ਸਲਾਹ ਮੁਹੱਈਆ ਕਰਵਾਉਣਾ ਹੈ । ਕੈਂਪ ਦੌਰਾਨ ਮਰੀਜ਼ਾਂ ਨੂੰ ਈ.ਸੀ.ਜੀ., ਈਕੋ ਅਤੇ ਟੀ.ਐਮ.ਟੀ. ਜਾਂਚ ਦੀ ਮੁਫ਼ਤ ਸਹੂਲਤ ਦਿੱਤੀ ਜਾਵੇਗੀ । ਇਸ ਤੋਂ ਇਲਾਵਾ ਦਿਲ ਦੇ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਸਿਹਤ ਸਬੰਧੀ ਜ਼ਰੂਰੀ ਸਲਾਹ ਦਿੱਤੀ ਜਾਵੇਗੀ । ਜਿਨ੍ਹਾਂ ਵਿਅਕਤੀਆਂ ਨੂੰ ਛਾਤੀ ਵਿਚ ਦਰਦ, ਸਾਹ ਫੁੱਲਣਾ, ਜਲਦੀ ਥਕਾਵਟ ਹੋਣਾ, ਧੜਕਣ ਅਨਿਯਮਿਤ ਹੋਣਾ ਜਾਂ ਦਿਲ ਨਾਲ ਸਬੰਧਿਤ ਕਿਸੇ ਹੋਰ ਤਰ੍ਹਾਂ ਦੀ ਪ੍ਰੇਸ਼ਾਨੀ ਰਹਿੰਦੀ ਹੈ, ਉਹ ਇਸ ਕੈਂਪ ਦਾ ਲਾਭ ਲੈ ਸਕਦੇ ਹਨ । ਰਾਜ ਹਸਪਤਾਲ ਦੇ ਪ੍ਰਬੰਧ ਨਿਰਦੇਸ਼ਕ ਡਾ: ਅਨਿਲ ਗਰਗ ਅਤੇ ਨਿਰਦੇਸ਼ਕ ਰਿਚਾ ਸ਼ਰਮਾ ਨੇ ਦੱਸਿਆ ਕਿ ਕੈਂਪ ਦੌਰਾਨ ਐਂਜੀਓਗ੍ਰਾਫੀ ਵੀ ਮੁਫ਼ਤ ਕਰਵਾਉਣ ਦੀ ਸਹੂਲਤ ਉਪਲੱਬਧ ਰਹੇਗੀ । ਇਸ ਦੇ ਨਾਲ ਹੀ ਦਵਾਈਆਂ ਅਤੇ ਹੋਰ ਜਾਂਚਾਂ ’ਤੇ ਵਿਸ਼ੇਸ਼ ਛੋਟ ਵੀ ਦਿੱਤੀ ਜਾਵੇਗੀ । ਹਸਪਤਾਲ ਸਾਬਕਾ ਸੈਨਿਕ ਯੋਗਦਾਨੀ ਸਿਹਤ ਯੋਜਨਾ ਅਤੇ ਕਰਮਚਾਰੀ ਰਾਜ ਬੀਮਾ ਯੋਜਨਾ ਅਧੀਨ ਸੂਚੀਬੱਧ ਹੈ । ਜਿਸ ਕਾਰਨ ਇਨ੍ਹਾਂ ਯੋਜਨਾਵਾਂ ਦੇ ਲਾਭਪਾਤਰੀ ਵੀ ਸਬੰਧਿਤ ਸਹੂਲਤਾਂ ਦਾ ਲਾਭ ਲੈ ਸਕਣਗੇ । ਕੈਂਪ ਵਿਚ ਰਾਜ ਹਸਪਤਾਲ ਦੇ ਦਿਲ ਦੇ ਰੋਗਾਂ ਦੇ ਦਖ਼ਲ ਅੰਦਾਜ਼ੀ ਮਾਹਿਰ ਡਾ: ਜ਼ਿਆ ਅਬਦੁੱਲਾ ਮਰੀਜ਼ਾਂ ਦੀ ਜਾਂਚ ਅਤੇ ਸਲਾਹ ਕਰਨਗੇ । ਹਸਪਤਾਲ ਪ੍ਰਬੰਧਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਿਸ਼ਵ ਦਿਲ ਦਿਵਸ ਮੌਕੇ ਆਪਣੇ ਦਿਲ ਦੀ ਸਿਹਤ ਪ੍ਰਤੀ ਜਾਗਰੂਕ ਰਹਿਣ ਅਤੇ ਦਿਲ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਹੋਣ ’ਤੇ ਸਮੇਂ ਸਿਰ ਮਾਹਿਰ ਡਾਕਟਰ ਤੋਂ ਜਾਂਚ ਕਰਵਾਉਣ ।