ਮੇਰੇ ਛੋਟੇ ਭਰਾ ਜਤਿੰਦਰ ਸ਼ਰਮਾ ਦਾ ਕੀਤਾ ਗਿਆ ਹੈ ਕਤਲ-ਪੁਲਿਸ ਨੂੰ ਕਰਨੀ ਚਾਹੀਦੀ ਜਲਦੀ ਜਾਂਚ-ਰਵੀ ਸ਼ਰਮਾ
ਪਠਾਨਕੋਟ, 28 ਸਤੰਬਰ (ਵਿਨੋਦ)-ਸ਼ਿਵ ਸੈਨਾ ਹਿੰਦੂ ਕੋਰ ਕਮੇਟੀ ਦੇ ਰਾਸ਼ਟਰੀ ਚੇਅਰਮੈਨ ਰਵੀ ਸ਼ਰਮਾ ਦੇ ਛੋਟੇ ਭਰਾ ਜਤਿੰਦਰ ਸ਼ਰਮਾ (35), ਜੋ ਕਿ ਲਕਸ਼ਮੀ ਗਾਰਡਨ ਕਾਲੋਨੀ ਢਾਕੀ ਪਠਾਨਕੋਟ ਦੇ ਰਹਿਣ ਵਾਲੇ ਹਨ, ਦੀ ਸ਼ਨੀਵਾਰ ਨੂੰ ਉਨ੍ਹਾਂ ਦੇ ਘਰ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ । ਘਟਨਾ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸ਼ਿਵ ਸੈਨਾ ਆਗੂ ਰਵੀ ਸ਼ਰਮਾ ਨੇ ਕਿਹਾ ਉਹ ਸ਼ਨੀਵਾਰ ਨੂੰ ਕਿਸੇ ਕੰਮ ਲਈ ਪਿੰਡ ਬੁੰਗਲ ਗਿਆ ਸੀ, ਦੁਪਹਿਰ ਲਗਪਗ 3:55 ਵਜੇ ਮੇਰੀ ਛੋਟੀ ਭਰਜਾਈ ਨੇ ਮੈਨੂੰ ਦੱਸਿਆ ਕਿ ਜਤਿੰਦਰ ਸ਼ਰਮਾ ਆਪਣੇ ਬੈਡਰੂਮ ਵਿਚ ਜ਼ਖਮੀ ਹਾਲਤ ਵਿਚ ਪਿਆ ਸੀ ।
ਮ
ਮ੍ਰਿਤਕ ਜਤਿੰਦਰ ਸ਼ਰਮਾ ਦੇ ਵੱਡੇ ਭਰਾ ਰਵੀ ਸ਼ਰਮਾ ਜਾਣਕਾਰੀ ਦਿੰਦੇ ਹੋਏ । ਤਸਵੀਰ: ਵਿਨੋਦ
29-09-2026
ਪਠਾਨਕੋਟ, 28 ਸਤੰਬਰ (ਵਿਨੋਦ)-ਸ਼ਿਵ ਸੈਨਾ ਹਿੰਦੂ ਕੋਰ ਕਮੇਟੀ ਦੇ ਰਾਸ਼ਟਰੀ ਚੇਅਰਮੈਨ ਰਵੀ ਸ਼ਰਮਾ ਦੇ ਛੋਟੇ ਭਰਾ ਜਤਿੰਦਰ ਸ਼ਰਮਾ (35), ਜੋ ਕਿ ਲਕਸ਼ਮੀ ਗਾਰਡਨ ਕਾਲੋਨੀ ਢਾਕੀ ਪਠਾਨਕੋਟ ਦੇ ਰਹਿਣ ਵਾਲੇ ਹਨ, ਦੀ ਸ਼ਨੀਵਾਰ ਨੂੰ ਉਨ੍ਹਾਂ ਦੇ ਘਰ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ । ਘਟਨਾ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸ਼ਿਵ ਸੈਨਾ ਆਗੂ ਰਵੀ ਸ਼ਰਮਾ ਨੇ ਕਿਹਾ ਉਹ ਸ਼ਨੀਵਾਰ ਨੂੰ ਕਿਸੇ ਕੰਮ ਲਈ ਪਿੰਡ ਬੁੰਗਲ ਗਿਆ ਸੀ, ਦੁਪਹਿਰ ਲਗਪਗ 3:55 ਵਜੇ ਮੇਰੀ ਛੋਟੀ ਭਰਜਾਈ ਨੇ ਮੈਨੂੰ ਦੱਸਿਆ ਕਿ ਜਤਿੰਦਰ ਸ਼ਰਮਾ ਆਪਣੇ ਬੈਡਰੂਮ ਵਿਚ ਜ਼ਖਮੀ ਹਾਲਤ ਵਿਚ ਪਿਆ ਸੀ । ਅਸੀਂ ਉਸ ਨੂੰ ਸਰਨਾ ਦੇ ਇਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਮੈਨੂੰ ਦੱਸਿਆ ਕਿ ਮੇਰੇ ਭਰਾ ਦੀ ਹਸਪਤਾਲ ਲਿਆਉਣ ਤੋਂ ਇਕ ਘੰਟਾ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਸ਼ਿਵ ਸੈਨਾ ਆਗੂ ਨੇ ਕਿਹਾ ਕਿ ਜਤਿੰਦਰ ਸ਼ਰਮਾ ਦੀ ਪਤਨੀ, ਮੇਰੀ ਛੋਟੀ ਭਰਜਾਈ ਸੋਨਾਲੀ ਸ਼ਰਮਾ ਸੁਜਾਨਪੁਰ ਵਿਚ ਆਪਣੇ ਮਾਪਿਆਂ ਦੇ ਘਰ ਸੀ ਅਤੇ ਮੇਰਾ ਭਰਾ ਘਟਨਾ ਸਮੇਂ ਘਰ ਵਿਚ ਇਕੱਲਾ ਸੀ । ਰਵੀ ਸ਼ਰਮਾ ਨੇ ਦੱਸਿਆ ਕਿ ਉਸ ਦੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਗਿਆ ਸੀ, ਕਿਉਂਕਿ ਉਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਸਨ । ਉਸ ਨੇ ਦੱਸਿਆ ਕਿ ਤਿੰਨ ਡਾਕਟਰਾਂ ਦੇ ਪੈਨਲ ਨੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕੀਤਾ ਅਤੇ ਉਸ ਦੇ ਭਰਾ ਦਾ ਅੰਤਿਮ ਸਸਕਾਰ ਐਤਵਾਰ ਨੂੰ ਕੀਤਾ ਗਿਆ । ਸਬੂਤਾਂ ਦੇ ਆਧਾਰ ’ਤੇ ਕਰਨ ਨਾਮ ਦੇ ਇਕ ਵਿਅਕਤੀ ਨੂੰ ਦੁਪਹਿਰ 2:30 ਵਜੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਸਾਨੂੰ ਸ਼ਾਮ 7:45 ਵਜੇ ਪਤਾ ਲੱਗਾ ਕਿ ਪੁਲਿਸ ਨੇ ਦੋਸ਼ੀ ਨੂੰ ਰਿਹਾਅ ਕਰ ਦਿੱਤਾ ਹੈ, ਜੋ ਇਸ ਸਮੇਂ ਘਰ ਵਿਚ ਸੀ । ਜਦੋਂ ਮੈਂ ਮਾਮਲੇ ਸਬੰਧੀ ਅਗਲੀ ਕਾਰਵਾਈ ਬਾਰੇ ਪੁੱਛਗਿੱਛ ਕਰਨ ਲਈ ਸਟੇਸ਼ਨ ਇੰਚਾਰਜ ਨੂੰ ਉਸ ਦੇ ਮੋਬਾਈਲ ਨੰਬਰ ’ਤੇ ਫ਼ੋਨ ਕੀਤਾ ਤਾਂ ਉਸ ਨੇ ਕਾਲ ਦਾ ਜਵਾਬ ਨਹੀਂ ਦਿੱਤਾ । ਸਬ-ਇੰਸਪੈਕਟਰ ਹਰਪ੍ਰੀਤ ਸਿੰਘ ਜੋ ਕਿ ਕੱਲ੍ਹ ਰਾਤ ਡਿਊਟੀ ’ਤੇ ਸਨ ਅਤੇ ਹੁਣ ਘਰ ਵਿਚ ਸਨ ਨੇ ਕਿਹਾ ਕਿ ਉਨ੍ਹਾਂ ਨੂੰ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਸੀ । ਬਾਅਦ ਵਿਚ ਮੈਂ ਮਾਮਲੇ ਬਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ । 15 ਮਿੰਟਾਂ ਬਾਅਦ ਮੈਨੂੰ ਸਟੇਸ਼ਨ ਇੰਚਾਰਜ ਵਿਜੇ ਕੁਮਾਰ ਦਾ ਫ਼ੋਨ ਆਇਆ, ਜਿਸ ਨੇ ਕਿਹਾ ਅਸੀਂ ਉਸ ਨੂੰ ਵਾਪਸ ਹਿਰਾਸਤ ਵਿਚ ਲੈ ਰਹੇ ਹਾਂ । ਮੈਨੂੰ ਅੱਧੇ ਘੰਟੇ ਵਿਚ ਪੁਲਿਸ ਸਟੇਸ਼ਨ ਆਉਣਾ ਚਾਹੀਦਾ ਹੈ । ਉਸ ਨੇ ਕਿਹਾ ਕਿ ਉਹ ਇਸ ਪੁਲਿਸ ਕਾਰਵਾਈ ਦਾ ਸਖ਼ਤ ਵਿਰੋਧ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਐਸ.ਐਸ.ਪੀ. ਪਠਾਨਕੋਟ ਇਸ ਮਾਮਲੇ ਦੀ ਉੱਚ ਪੱਧਰੀ, ਨਿਰਪੱਖ ਜਾਂਚ ਕਰੇ ਤਾਂ ਜੋ ਗ੍ਰਿਫਤਾਰ ਕੀਤੇ ਗਏ ਦੋਸ਼ੀ ਅਤੇ ਉਸ ਦੇ ਹੋਰ ਸਾਥੀਆਂ ਨੂੰ ਫੜਿਆ ਜਾ ਸਕੇ ਅਤੇ ਇਨਸਾਫ਼ ਮਿਲ ਸਕੇ । ਉਸ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਉਨ੍ਹਾਂ ਨੂੰ ਉਹ ਇਨਸਾਫ਼ ਨਹੀਂ ਦਿੰਦਾ ਜਿਸ ਦੇ ਉਹ ਹੱਕਦਾਰ ਹਨ, ਤਾਂ ਉਹ ਆਪਣੇ ਪਰਿਵਾਰ ਅਤੇ ਸ਼ਿਵ ਸੈਨਿਕਾਂ ਨਾਲ ਵਿਰੋਧ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ, ਜਿਸ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ । ਪੁਲਿਸ ਸਟੇਸ਼ਨ ਡਵੀਜ਼ਨ ਨੰਬਰ-2 ਦੇ ਇੰਚਾਰਜ ਸਬ-ਇੰਸਪੈਕਟਰ ਵਿਜੇ ਕੁਮਾਰ ਨੇ ਕਿਹਾ ਕਿ ਪੁਲਿਸ ਨੇ ਫਿਲਹਾਲ ਸੀ.ਆਰ.ਪੀ.ਸੀ. ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਹੈ । ਮੌਤ ਦੇ ਸਹੀ ਕਾਰਨ ਡਾਕਟਰਾਂ ਦੇ ਪੈਨਲ ਦੁਆਰਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ।