ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਚ ਕਲਾਸਰੂਮ ਮੈਨੇਜਮੈਂਟ ’ਤੇ ਵਿਸ਼ੇਸ਼ ਵਰਕਸ਼ਾਪ
ਘੁਮਾਣ, 25 ਸਤੰਬਰ (ਬੰਮਰਾਹ)-ਚੀਮਾ ਪਬਲਿਕ ਸਕੂਲ ਵਿਚ ਅਧਿਆਪਕਾਂ ਲਈ ਕਲਾਸਰੂਮ ਮੈਨੇਜਮੈਂਟ ਵਿਸ਼ੇ ’ਤੇ ਵਿਸ਼ੇਸ਼ ਤੇ ਗਿਆਨਵਰਧਕ ਵਰਕਸ਼ਾਪ ਲਗਾਈ ਗਈ, ਜਿਸ ਦੀ ਅਗਵਾਈ ਡਾ. ਉਪਮਾ ਮਹਾਜਨ ਪ੍ਰਿੰਸੀਪਲ ਲਾਰੈਂਸ ਇੰਟਰਨੈਸ਼ਨਲ ਸਕੂਲ ਬਟਾਲਾ ਵਲੋਂ ਕੀਤੀ ਗਈ।
ਘੁਮਾਣ, 25 ਸਤੰਬਰ (ਬੰਮਰਾਹ)-ਚੀਮਾ ਪਬਲਿਕ ਸਕੂਲ ਵਿਚ ਅਧਿਆਪਕਾਂ ਲਈ ਕਲਾਸਰੂਮ ਮੈਨੇਜਮੈਂਟ ਵਿਸ਼ੇ ’ਤੇ ਵਿਸ਼ੇਸ਼ ਤੇ ਗਿਆਨਵਰਧਕ ਵਰਕਸ਼ਾਪ ਲਗਾਈ ਗਈ, ਜਿਸ ਦੀ ਅਗਵਾਈ ਡਾ. ਉਪਮਾ ਮਹਾਜਨ ਪ੍ਰਿੰਸੀਪਲ ਲਾਰੈਂਸ ਇੰਟਰਨੈਸ਼ਨਲ ਸਕੂਲ ਬਟਾਲਾ ਵਲੋਂ ਕੀਤੀ ਗਈ। ਵਰਕਸ਼ਾਪ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਤੇ ਗਤੀਵਿਧੀ-ਆਧਾਰਿਤ ਰਹੀ, ਜਿਸ ਦੌਰਾਨ ਅਧਿਆਪਕਾਂ ਨੂੰ ਕਲਾਸਰੂਮ ’ਚ ਵਿਦਿਆਰਥੀਆਂ ਦੇ ਵੱਖ-ਵੱਖ ਵਿਵਹਾਰਕ ਤੇ ਅਨੁਸ਼ਾਸਨ ਸੰਬੰਧੀ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣ ਦੇ ਤਰੀਕੇ ਦੱਸੇ ਗਏ। ਇਸ ਦੇ ਨਾਲ ਹੀ ਵਿਦਿਆਰਥੀਆਂ ਦੀਆਂ ਵੱਖ-ਵੱਖ ਲੋੜਾਂ ਨੂੰ ਸਮਝਣ, ਕਲਾਸ ’ਚ ਸਕਾਰਾਤਮਕ ਮਾਹੌਲ ਬਣਾਉਣ ਤੇ ਹਰ ਇਕ ਬੱਚੇ ਨੂੰ ਮਹੱਤਵਪੂਰਨ, ਪਿਆਰਾ ਤੇ ਵਿਸ਼ੇਸ਼ ਮਹਿਸੂਸ ਕਰਵਾਉਣ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਵਰਕਸ਼ਾਪ ਨੇ ਅਧਿਆਪਕਾਂ ਨੂੰ ਇਹ ਸਮਝਣ ਵਿਚ ਮਦਦ ਕੀਤੀ ਕਿ ਇਕ ਪ੍ਰਭਾਵਸ਼ਾਲੀ ਅਧਿਆਪਕ ਸਿਰਫ਼ ਪਾਠ ਨਹੀਂ ਪੜ੍ਹਾਉਂਦਾ, ਸਗੋਂ ਹਰ ਬੱਚੇ ਨਾਲ ਭਾਵਨਾਤਮਕ ਤੌਰ ’ਤੇ ਜੁੜ ਕੇ ਉਸ ਦੀ ਸਮਰੱਥਾ ਨੂੰ ਨਿਖਾਰਦਾ ਹੈ। ਇਸ ਮੌਕੇ ਚੇਅਰਮੈਨ ਅਮਰਿੰਦਰ ਸਿੰਘ ਚੀਮਾ ਤੇ ਪ੍ਰਿੰਸੀਪਲ ਡਾ. ਮਨਦੀਪ ਕੌਰ ਵਲੋਂ ਡਾ. ਉਪਮਾ ਮਹਾਜਨ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਕੀਮਤੀ ਵਿਚਾਰਾਂ ਦੀ ਸ਼ਲਾਘਾ ਕੀਤੀ ਗਈ। ਉਪ ਪ੍ਰਿੰਸੀਪਲ ਸ਼੍ਰੀਮਤੀ ਆਰਤੀ ਨੰਦਾ ਵਲੋਂ ਵੀ ਇਸ ਵਰਕਸ਼ਾਪ ਨੂੰ ਅਧਿਆਪਕਾਂ ਦੇ ਪੇਸ਼ੇਵਰ ਵਿਕਾਸ ਲਈ ਬਹੁਤ ਲਾਹੇਵੰਦ ਦੱਸਿਆ। ਵਰਕਸ਼ਾਪ ਅਧਿਆਪਕਾਂ ਲਈ ਇਕ ਅਜਿਹਾ ਅਨੁਭਵ ਰਹੀ, ਜਿਸ ਨੇ ਉਨ੍ਹਾਂ ਨੂੰ “ਕਲਾਸ ਨੂੰ ਸੰਭਾਲਣ ਤੋਂ ਅੱਗੇ ਵਧ ਕੇ, ਹਰ ਬੱਚੇ ਦੇ ਦਿਲ ਤੱਕ ਪਹੁੰਚਣ” ਦੀ ਪ੍ਰੇਰਣਾ ਦਿੱਤੀ ।