25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਗੱਦੀ ਨਾਲੇ ਦੇ ਪੁਲ ’ਤੇ ਭਾਰੀ ਮੀਂਹ ਨਾਲ ਪਏ ਡੂੰਘੇ ਟੋਏ, ਵਾਹਨ ਚਾਲਕ ਪ੍ਰੇਸ਼ਾਨ

ਗੁਰਦਾਸੁਪਰ, 25 ਸਤੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਮੁਕੇਰੀਆਂ ਮੁੱਖ ਮਾਰਗ ’ਤੇ ਪੈਂਦੇ ਗੱਦੀ ਨਾਲੇ ਦੇ ਪੁਲ ’ਤੇ ਭਾਰੀ ਮੀਂਹ ਨਾਲ ਡੂੰਘੇ ਟੋਏ ਪੈਣ ਕਾਰਨ ਆਵਾਜਾਈ ਵਿਚ ਭਾਰੀ ਰੁਕਾਵਟਾਂ ਆ ਰਹੀਆਂ ਹਨ। ਜਦੋਂ ਕਿ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਬੇਹੱਦ ਪ੍ਰੇਸ਼ਾਨ ਹਨ।

Ad Position 21
No active advertisement
ਅਜੀਤ ਡੈਸਕ 26-09-2026
ਗੁਰਦਾਸੁਪਰ, 25 ਸਤੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਮੁਕੇਰੀਆਂ ਮੁੱਖ ਮਾਰਗ ’ਤੇ ਪੈਂਦੇ ਗੱਦੀ ਨਾਲੇ ਦੇ ਪੁਲ ’ਤੇ ਭਾਰੀ ਮੀਂਹ ਨਾਲ ਡੂੰਘੇ ਟੋਏ ਪੈਣ ਕਾਰਨ ਆਵਾਜਾਈ ਵਿਚ ਭਾਰੀ ਰੁਕਾਵਟਾਂ ਆ ਰਹੀਆਂ ਹਨ। ਜਦੋਂ ਕਿ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਬੇਹੱਦ ਪ੍ਰੇਸ਼ਾਨ ਹਨ। ਇਸ ਸਬੰਧੀ ਹਲਕਾ ਇੰਚਾਰਜ ਦੀਨਾਨਗਰ ਸ਼੍ਰੋਮਣੀ ਅਕਾਲੀ ਦਲ (ਬ) ਕਮਲਜੀਤ ਚਾਵਲਾ ਤੇ ਹਰਦੀਪ ਸਿੰਘ ਮੇਘੀਆਂ ਨੇ ਦੱਸਿਆ ਕਿ ਸਵੇਰ ਵੇਲੇ ਡੂੰਘੇ ਟੋਇਆਂ ਦਾ ਪਤਾ ਲੱਗ ਜਾਂਦਾ ਹੈ। ਪਰ ਰਾਤ ਵੇਲੇ ਪੁਲ ’ਤੇ ਲਾਈਟਾਂ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਵਾਹਨ ਚਾਲਕ ਟੋਇਆਂ ’ਚ ਡਿਗ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮੁੱਖ ਮਾਰਗ ’ਤੇ ਵਾਹਨਾਂ ਦੀ ਆਵਾਜਾਈ ਦਿਨ ਰਾਤ ਰਹਿੰਦੀ ਹੈ। ਜਦੋਂ ਕਿ ਪੁਲ ਦਾ ਕੁਝ ਹਿੱਸਾ ਨੀਵਾਂ ਵੀ ਹੋ ਗਿਆ ਹੈ। ਉਨ੍ਹਾਂ ਨੇ ਲੋਕ ਨਿਰਮਾਣ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਪਾਸੋਂ ਮੰਗ ਕੀਤੀ ਕਿ ਗੱਦੀ ਨਾਲੇ ਦੇ ਪੁਲ ’ਤੇ ਪਏ ਟੋਇਆਂ ਨੂੰ ਭਰਨ ਲਈ ਜ਼ਿਲ੍ਹਾ ਲੋਕ ਨਿਰਮਾਣ ਵਿਭਾਗ ਗੁਰਦਾਸਪੁਰ ਨੂੰ ਨਿਰਦੇਸ਼ ਜਾਰੀ ਕੀਤੇ ਜਾਣ, ਜਿਸ ਨਾਲ ਹਾਦਸੇ ਤੋਂ ਬਚਾਅ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ‘ਮੁੱਖ ਮੰਤਰੀ ਤੀਰਥ ਯਾਤਰਾ’ ਤਹਿਤ ਬੱਸ ਰਵਾਨਾ ਕੀਤੀ ਅਗਲੀ ਖ਼ਬਰ ਦਬੁਰਜੀ ਹਿੰਸਕ ਘਟਨਾ ਦੇ ਹਫ਼ਤੇ ਬਾਅਦ ਵੀ ਪਰਚਾ ਨਹੀਂ - ਸੁਖਬੀਰ ਸਿੰਘ ਬਾਦਲ
Ad Position 24