ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੀ ਮੀਟਿੰਗ
ਗੁਰਦਾਸਪੁਰ, 18 ਸਤੰਬਰ (ਚੱਕਰਾਜਾ)-ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੀ ਮੀਟਿੰਗ ਸ਼ਿਵ ਕੁਮਾਰ ਦੇ ਨਿਵਾਸ ਸਥਾਨ ਮਲਿਕਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸੁਰਿੰਦਰ ਚੌਧਰੀ ਤੇ ਜ਼ਿਲ੍ਹਾ ਪ੍ਰਧਾਨ ਬਸਪਾ ਪਠਾਨਕੋਟ ਮੋਹਣ ਲਾਲ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਸੂਬਾ ਬਸਪਾ ਪ੍ਰਧਾਨ ਪੰਜਾਬ ਤੇ ਸਾਬਕਾ ਰਾਜ ਸਭਾ ਮੈਂਬਰ ਡਾ: ਅਵਤਾਰ ਸਿੰਘ ਕਰੀਮਪੁਰੀ ਮੁੱਖ ਮਹਿਮਾਨ ਵਜੋਂ ਜਦ ਕਿ ਅਜੀਤ ਸਿੰਘ ਪਰਾਜਾਪਤ ਇੰਚਾਰਜ ਬਸਪਾ ਪੰਜਾਬ ਗੁਰਨਾਮ ਸਿੰਘ ਚੌਧਰੀ ਮੁੱਖ ਜ਼ੋਨ ਇੰਚਾਰਜ, ਐਡਵੋਕੇਟ ਨਵਰਾਜ ਸਿੰਘ ਮੁੱਖ ਜ਼ੋਨ ਇੰਚਾਰਜ ਤੇ ਜੇ.
ਗੁਰਦਾਸਪੁਰ, 18 ਸਤੰਬਰ (ਚੱਕਰਾਜਾ)-ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੀ ਮੀਟਿੰਗ ਸ਼ਿਵ ਕੁਮਾਰ ਦੇ ਨਿਵਾਸ ਸਥਾਨ ਮਲਿਕਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸੁਰਿੰਦਰ ਚੌਧਰੀ ਤੇ ਜ਼ਿਲ੍ਹਾ ਪ੍ਰਧਾਨ ਬਸਪਾ ਪਠਾਨਕੋਟ ਮੋਹਣ ਲਾਲ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਸੂਬਾ ਬਸਪਾ ਪ੍ਰਧਾਨ ਪੰਜਾਬ ਤੇ ਸਾਬਕਾ ਰਾਜ ਸਭਾ ਮੈਂਬਰ ਡਾ: ਅਵਤਾਰ ਸਿੰਘ ਕਰੀਮਪੁਰੀ ਮੁੱਖ ਮਹਿਮਾਨ ਵਜੋਂ ਜਦ ਕਿ ਅਜੀਤ ਸਿੰਘ ਪਰਾਜਾਪਤ ਇੰਚਾਰਜ ਬਸਪਾ ਪੰਜਾਬ ਗੁਰਨਾਮ ਸਿੰਘ ਚੌਧਰੀ ਮੁੱਖ ਜ਼ੋਨ ਇੰਚਾਰਜ, ਐਡਵੋਕੇਟ ਨਵਰਾਜ ਸਿੰਘ ਮੁੱਖ ਜ਼ੋਨ ਇੰਚਾਰਜ ਤੇ ਜੇ.ਪੀ. ਭਗਤ ਜ਼ੋਨ ਇੰਚਾਰਜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਇਸ ਮੌਕੇ ਅਵਤਾਰ ਸਿੰਘ ਕਰੀਮਪੁਰੀ ਵਲੋਂ ‘ਪੰਜਾਬ ਸੰਭਾਲੋ’ ਮੁਹਿੰਮ ਤਹਿਤ ਬਸਪਾ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਵਲੋਂ ਮਿਲੇ ਨਿਰਦੇਸ਼ਾਂ ਨੂੰ ਬਸਪਾ ਵਰਕਰਾਂ ਨਾਲ ਸਾਂਝਾ ਕਰਦਿਆਂ ਕਿਹਾ ਕਿ ਪਾਰਟੀ ਦੇ ਸੰਗਠਨ ਢਾਂਚਾ ਮਜ਼ਬੂਤ ਕਰਨ ਲਈ ਸੈਕਟਰ ਤੇ ਬੂਥ ਲੈਵਲ ਤੱਕ ਸ਼ਹਿਰਾਂ ਅਤੇ ਪਿੰਡ-ਪਿੰਡ ਪਹੁੰਚ ਕਰਕੇ ਹਰ ਵਰਗ ਦੇ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾਵੇ । ਉਨ੍ਹਾਂ ਕਿਹਾ ਕਿ ਮਾਝਾ ਜ਼ੋਨ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਾਹਿਬ ਸ੍ਰੀ ਕਾਂਸੀ ਰਾਮ ਦਾ ਸ਼ਰਧਾਂਜਲੀ ਸਮਾਗਮ ਰਾਜ ਪੱਧਰ ’ਤੇ ਜ਼ਿਲ੍ਹਾ ਗੁਰਦਾਸਪੁਰ ਵਿਚ 9 ਅਕਤੂਬਰ 2026 ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ । ਇਸ ਮੌਕੇ ਉਨ੍ਹਾਂ ਵਲੋਂ ਜੇ.ਪੀ. ਭਗਤ ਨੂੰ ਜ਼ੋਨ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ । ਇਸੇ ਤਰ੍ਹਾਂ ਮੋਹਣ ਲਾਲ ਪ੍ਰਧਾਨ ਪਠਾਨਕੋਟ ਤੇ ਜ਼ਿਲ੍ਹਾ ਟੀਮ ਦੇ ਸਹਿਯੋਗ ਨਾਲ ਭੁਪਿੰਦਰ ਸ਼ੁਕਲਾ ਨੂੰ ਵਿਧਾਨ ਸਭਾ ਸੁਜਾਨਪੁਰ ਦਾ ਪ੍ਰਧਾਨ ਤੇ ਜੋਗਿੰਦਰ ਪਾਲ ਬੈਂਸ ਨੂੰ ਵਿਧਾਨ ਸਭਾ ਭੋਆ ਦਾ ਇੰਚਾਰਜ ਲਗਾਇਆ ਗਿਆ । ਮੀਟਿੰਗ ਨੂੰ ਸਫਲ ਬਣਾਉਣ ਲਈ ਸੁਨੀਲ ਕੁਮਾਰ ਦਾ ਪੂਰਨ ਸਹਿਯੋਗ ਰਿਹਾ। ਅੰਤ ਵਿਚ ਪ੍ਰੇਮ ਚੰਦ ਮਨਜੋਤਰਾ ਨੇ ਆਪਣੇ ਵਿਚਾਰ ਰੱਖੇ ਅਤੇ ਸ਼ਿਵ ਕੁਮਾਰ ਨੇ ਪਹੁੰਚੇ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਧਰਮ ਪਾਲ ਇੰਚਾਰਜ ਪਠਾਨਕੋਟ, ਇੰਚਾਰਜ ਬਟਾਲਾ ਅਸ਼ੋਕ ਕੁਮਾਰ, ਪ੍ਰਧਾਨ ਫਤਿਹਗੜ੍ਹ ਚੂੜੀਆਂ ਰਣਜੀਤ ਸਿੰਘ, ਕੈਸ਼ੀਅਰ ਪੂਰਨ ਸਿੰਘ, ਜ਼ਿਲ੍ਹਾ ਕੈਸ਼ੀਅਰ ਰਮੇਸ਼ ਕੁਮਾਰ, ਮੀਤ ਪ੍ਰਧਾਨ ਗੁਰਦਾਸਪੁਰ ਤਰਸੇਮ ਲਾਲ, ਪ੍ਰਧਾਨ ਕਾਦੀਆਂ ਕਸਤੂਰੀ ਲਾਲ, ਸਕੱਤਰ ਤਜਿੰਦਰ ਕੁਮਾਰ, ਸਟੇਸ਼ਨ ਮਾਸਟਰ ਸੱਤਪਾਲ ਸਿੰਘ, ਪ੍ਰਧਾਨ ਦੀਨਾਨਗਰ ਪੂਰਨ ਚੰਦ, ਜਨਰਲ ਸਕੱਤਰ ਜਗਦੀਸ਼ ਚੰਦ, ਸੁਰੇਸ਼ ਕੁਮਾਰ ਸੁਜਾਨਪੁਰ, ਚਮਨ ਲਾਲ ਸੁਜਾਨਪੁਰ, ਕਰਤਾਰ ਚੰਦ ਦੁਨੇਰਾ ਅਤੇ ਕਰਨੈਲ ਸਿੰਘ ਪਠਾਨਕੋਟ ਹਾਜ਼ਰ ਸਨ।