19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਐਸ.ਈ.ਬਲਦੇਵ ਸਿੰਘ ਬਾਜਵਾ ਤੇ ਐਡਵੋਕੇਟ ਸੁਖਬੀਰ ਸਿੰਘ ਪੰਨੂਆਂ ਦੀ ਅਗਵਾਈ ’ਚ ਸਫ਼ਾਈ ਦੀ ਸੇਵਾ ਸ਼ੁਰੂ

ਬਟਾਲਾ, 18 ਸਤੰਬਰ (ਸਤਿੰਦਰ ਸਿੰਘ)-ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ 539ਵੇਂ ਵਿਆਹ ਪੁਰਬ ਨੂੰ ਸਮਰਪਿਤ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਸੰਗਤਾਂ ਬਟਾਲਾ ਦੀ ਧਰਤੀ ਨੂੰ ਨਤਮਸਤਕ ਹੋਣ ਲਈ ਪੁੱਜ ਰਹੀਆਂ ਹਨ । ਜਿਸ ਨੂੰ ਲੈ ਕੇ ਵੱਖ-ਵੱਖ ਪਿੰਡਾਂ ਤੋ ਲੰਗਰ ਕਮੇਟੀਆਂ ਨੇ ਸੰਗਤਾਂ ਲਈ ਵੱਡੀ ਗਿਣਤੀ ’ਚ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਹਨ।

Ad Position 21
No active advertisement
ਅਜੀਤ ਡੈਸਕ 19-09-2026
ਬਟਾਲਾ, 18 ਸਤੰਬਰ (ਸਤਿੰਦਰ ਸਿੰਘ)-ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ 539ਵੇਂ ਵਿਆਹ ਪੁਰਬ ਨੂੰ ਸਮਰਪਿਤ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਸੰਗਤਾਂ ਬਟਾਲਾ ਦੀ ਧਰਤੀ ਨੂੰ ਨਤਮਸਤਕ ਹੋਣ ਲਈ ਪੁੱਜ ਰਹੀਆਂ ਹਨ । ਜਿਸ ਨੂੰ ਲੈ ਕੇ ਵੱਖ-ਵੱਖ ਪਿੰਡਾਂ ਤੋ ਲੰਗਰ ਕਮੇਟੀਆਂ ਨੇ ਸੰਗਤਾਂ ਲਈ ਵੱਡੀ ਗਿਣਤੀ ’ਚ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਪਹੁੰਚੇ ਬਰਾਤ ਰੂਪੀ ਨਗਰ ਕੀਰਤਨ ਦਾ ਸਵਾਗਤ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਸੰਗਤਾਂ ਵਲੋਂ ਕੀਤਾ ਗਿਆ। ਇਸ ਪੁਰਬ ਨੂੰ ਲੈ ਕੇ ਐਸ. ਈ. ਮੰਡੀ ਬੋਰਡ ਬਲਦੇਵ ਸਿੰਘ ਬਾਜਵਾ ਤੇ ਐਡਵੋਕੇਟ ਸੁਖਬੀਰ ਸਿੰਘ ਪੰਨੂਆ ਦੀ ਅਗਵਾਈ ’ਚ ਵੱਡੀ ਗਿਣਤੀ ਵਿੱਚ ਸੇਵਾਦਾਰਾਂ ਵਲੋਂ ਵੱਖ-ਵੱਖ ਲੰਗਰਾਂ ਦੇ ਬਾਹਰ ਤੇ ਸੜਕਾਂ ਤੇ ਖਿਲਰੇ ਰਹਿਤ ਖੂੰਦ ਅਤੇ ਡਿਸਪੋਜੇਬਲ ਬਰਤਨਾਂ ਨੂੰ ਚੁੱਕਣ ਦੀਆਂ ਸੇਵਾਵਾਂ ਨਿਭਾਅ ਰਹੇ ਹਨ ਤੇ ਸਾਫ ਸਫਾਈ ਕਰ ਰਹੇ ਹਨ। ਉਨ੍ਹਾਂ ਦੀ ਇਸ ਸੇਵਾ ਦੀ ਸ਼ਹਿਰ ਵਾਸੀਆਂ ਤੇ ਆਲੇ ਦੁਆਲੇ ਪਿੰਡਾਂ ਤੋਂ ਪਹੁੰਚੇ ਲੋਕਾਂ ਵਲੋਂ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਸ ਸਬੰਧੀ ਐਸ. ਈ. ਬਲਦੇਵ ਸਿੰਘ ਬਾਜਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਇਹ ਸੇਵਾਵਾਂ ਸੰਗਤਾਂ ਦੇ ਸਹਿਯੋਗ ਨਾਲ ਨਿਭਾਅ ਰਹੇ ਹਾਂ। ਸਾਡੇ ਇਸ ਉਪਰਾਲੇ ਵਿੱਚ ਨੌਜਵਾਨ ਅਤੇ ਉੱਚ ਅਹੁਦਿਆਂ ਤੇ ਬੈਠੇ ਅਫਸਰ ਵੀ ਇਸ ਮੁਹਿੰਮ ਦਾ ਹਿੱਸਾ ਬਣ ਰਹੇ ਹਨ। ਇਸ ਮੌਕੇ ਗੁਰਮੁਖ ਸਿੰਘ ਰੰਗੀਲਪੁਰ, ਹਰਬਖਸ਼ ਸਿੰਘ, ਸਿਵਲ ਡਿਫੈਂਸ ਅਮਨ ਗੁਰਾਇਆ, ਕੋਚ ਮਨਮੋਹਨ ਸਿੰਘ, ਲਖਬੀਰ ਸਿੰਘ ਧੁੱਪਸੜੀ, ਦਲਜੀਤ ਸਿੰਘ ਖਾਲਸਾ ਏਡ, ਰੁਪਿੰਦਰ ਸਿੰਘ ਸ਼ਾਮਪੁਰ, ਗੁਰਪਿੰਦਰ ਸਿੰਘ ਲਾਟਾ ਸ਼ਾਹ, ਲਖਬੀਰ ਸਿੰਘ ਭਗੋਵਾਲੀਆ, ਕਰਨਲ ਬਾਜਵਾ, ਕੁਲਵੰਤ ਸਿੰਘ ਐਮਸੀ, ਮਨਬੀਰ ਸਿੰਘ ਐਮਸੀ , ਮਨਮੋਹਨ ਸਿੰਘ ਭਾਗੋਵਾਲੀਆ, ਮਾਸਟਰ ਜੋਗਿੰਦਰ ਸਿੰਘ ਅਚਲੀ ਗੇਟ ਆਦਿ ਹਾਜਰ ਸਨ ।
Ad Position 22
No active advertisement
ਪਿਛਲੀ ਖ਼ਬਰ ਵਿਆਹ ਪੁਰਬ ਮੌਕੇ ਪੰਜਾਬ ਪਬਲਿਕ ਸਕੂਲ ਰੰਗੜ ਨੰਗਲ ਵਿਖੇ ਸਮਾਗਮ ਅਗਲੀ ਖ਼ਬਰ ਸ਼ਹਿਰ ਧਾਰੀਵਾਲ ’ਚ ਦੁਕਾਨ ਤੇ ਰੇਹੜੀਆਂ ਨੂੰ ਲੱਗੀ ਭਿਆਨਕ ਅੱਗ- ਲੱਖਾਂ ਦਾ ਨੁਕਸਾਨ
Ad Position 24